ਮੈਂ ਤੈਨੂੰ ਫੇਰ ਮੰਨਾਂਗਾ

ਤੂੰ
ਨਵੇਂ ਪ੍ਰਯੋਗ ਕਰ
ਕਲੌਨ ਸਿਰਜ
ਪ੍ਰਮਾਣੂ ਬਣਾ
ਰਾਕੇਟ ਚਲਾ
ਤੂੰ
ਅਨੌਖੇ ਜੀਨਜ਼ ਲੱਭ
ਰਹੱਸ ਦਾ ਪਰਦਾ-ਫਾਸ਼ ਕਰ
ਦੁੱਖਾਂ ਦਾ ਨਾਸ਼ ਕਰ
ਤੂੰ
ਤਾਰਿਆਂ ਨਾਲ
ਛਿੱਕੂ ਭਰ
ਡੂੰਘੇ ਸਮੁੰਦਰ ਤਰ
ਤੂੰ
ਗਲੋਬ ਚੁੱਕ
ਧਰਤੀ ਘੁਮਾ
ਮਿੱਟੀ ਉਡਾ
ਤੂੰ
ਮਹਾਨ ਤੋਂ ਮਹਾਨ
ਆਦਮੀ ਬਣ ਜਾ
ਪਰ ਸਾਧਾਰਨ ਆਦਮੀ ਵਾਂਗ
ਮਰ ਜਾ
ਮੈਂ ਤੈਨੂੰ ਫੇਰ ਮੰਨਾਂਗਾ
bahut khoob sushil
ReplyDeleteਇਹੀ ਤਾਂ ਬੇਬਸੀ ਹੈ ਆਦਮੀ ਦੀ ...ਰਚਨਾ ਹੀ ਆਖਿਰ ਰਚਨਾਕਾਰ ਤੇ ਭਾਰੀ ਪੈ ਜਾਂਦੀ ਹੈ...ਸਫਲਤਾ ਆਦਮੀ ਦਾ ਸਵੈ ਵਾਧਾ ਦਿੰਦੀ ਹੈ....
ReplyDelete