web widgets

Tuesday, 25 January 2011

ਮੈਂ ਤੈਨੂੰ ਫੇਰ ਮੰਨਾਂਗਾ

ਤੂੰ
ਨਵੇਂ ਪ੍ਰਯੋਗ ਕਰ
ਕਲੌਨ ਸਿਰਜ
ਪ੍ਰਮਾਣੂ ਬਣਾ
ਰਾਕੇਟ ਚਲਾ

ਤੂੰ
ਅਨੌਖੇ ਜੀਨਜ਼ ਲੱਭ
ਰਹੱਸ ਦਾ ਪਰਦਾ-ਫਾਸ਼ ਕਰ
ਦੁੱਖਾਂ ਦਾ ਨਾਸ਼ ਕਰ

ਤੂੰ
ਤਾਰਿਆਂ ਨਾਲ
ਛਿੱਕੂ ਭਰ
ਡੂੰਘੇ ਸਮੁੰਦਰ ਤਰ

ਤੂੰ
ਗਲੋਬ ਚੁੱਕ
ਧਰਤੀ ਘੁਮਾ
ਮਿੱਟੀ ਉਡਾ


ਤੂੰ
ਮਹਾਨ ਤੋਂ ਮਹਾਨ
ਆਦਮੀ ਬਣ ਜਾ
ਪਰ ਸਾਧਾਰਨ ਆਦਮੀ ਵਾਂਗ
ਮਰ ਜਾ

ਮੈਂ ਤੈਨੂੰ ਫੇਰ ਮੰਨਾਂਗਾ 

2 comments:

  1. ਇਹੀ ਤਾਂ ਬੇਬਸੀ ਹੈ ਆਦਮੀ ਦੀ ...ਰਚਨਾ ਹੀ ਆਖਿਰ ਰਚਨਾਕਾਰ ਤੇ ਭਾਰੀ ਪੈ ਜਾਂਦੀ ਹੈ...ਸਫਲਤਾ ਆਦਮੀ ਦਾ ਸਵੈ ਵਾਧਾ ਦਿੰਦੀ ਹੈ....

    ReplyDelete

opinion