ਕੀ
ਅਸੀ
ਸੂਰਜ ਦੇ ਹੀ
ਮੁਥਾਜ ਰਹਾਂਗੇ ?
ਲਿਖਦੇ ਰਹਾਂਗੇ
ਬੱਸ ਚਾਣਨ
ਦੀਆਂ ਕਵਿਤਾਵਾਂ
ਨਹੀਂ
ਲੱਭ ਸਕਾਂਗੇ
ਸਮਾਨ ਅੰਤਰ
ਕੋਈ
ਹੋਰ ਬ੍ਰਹਿਮੰਡ
ਇਕ ਤਾਰੇ ਤੋਂ ਦੂਸਰੇ ਤਕ ਦੀ
ਛਲਾਂਗ ਹੋਵੇਗੀ
ਫਜ਼ੂਲ ਕਲਪਨਾ
'ਵਰਮ ਹੋਲ'
ਉਡੀਕਦਾ ਰਹੇਗਾ
ਸਾਡਾ ਰਾਹ
ਨਹੀਂ
ਖੇਡ ਸਕਾਂਗੇ
ਕਦੇ ਵੀ
ਆਪਣੀ ਔਕਾਤ ਤੋਂ ਵੱਡਾ ਜੂਆ
ਸਾਡੀ
ਆਉਣ ਵਾਲੀ ਸੰਤਾਨ
ਝੁਲਸ ਕੇ ਹੀ ਮਰ ਜਾਵੇਗੀ
ਸਮੇਂ ਅਤੇ ਸਪੇਸ ਨੂੰ ਤਾਂ ਜਿੱਤਣਾ ਹੀ ਪਵੇਗਾ....
----
This comment has been removed by the author.
ReplyDelete