
ਮੈਂ
ਗ੍ਰੈਵੀਟੇਸ਼ਨ ਵੇਵ
ਸਮਝਣ ਲਈ
ਹੱਥ ਵਿੱਚ
ਕਲਮ
ਪਕੜੀ ਰੱਖਦਾ ਹਾਂ....
ਮੈਂ
ਅੰਤਰਿਕਸ਼ ਨੂੰ ਪਰਖਣ ਲਈ
ਸੁਪਰ ਡੀਟੈਕਟਰ ਨੂੰ ਕਪੜਾ ਮਾਰਦਾ ਹਾਂ.....
ਮੈਂ
ਬ੍ਰਹਿਮੰਡ ਦੀ ਪਿੱਠ ਭੂਮੀ ਦੀ ਅਵਾਜ਼ ਸੁਣਨ ਲਈ
ਸੁਪਰ ਕੰਮਪਿਊਟਰਿੰਗ ਕਰਦਾ ਹਾਂ
ਮੈਂ
ਐਟਮ ਦੇ ਅੰਦਰ
ਪ੍ਰੋਟੋਨ ਇਲੈਕਟ੍ਰੋਨ ਲੱਭਣ 'ਚ ਬਿਜ਼ੀ ਹਾਂ
ਮੈਂ
ਇਕ ਬਲੈਕ ਹੋਲ ਨੂੰ
ਦੂਸਰੇ ਨਾਲ ਨੱਚਾਉਣ ਦਾ ਠੇਕਾ ਲਿਆ
ਮੈਂ
ਸਮੇਂ ਅਤੇ ਸਪੇਸ ਤੋਂ ਵੀ ਬਾਹਰ...
ਮਨੁੱਖ ਹਾਂ
ਕੁਝ ਵੀ ਕਰ ਸਕਦਾ ਹਾਂ
No comments:
Post a Comment
opinion