ਮੇਰੇ ਲਹੂ 'ਚ
ਸਾਰੀ ਦੁਨੀਆਂ ਦੇ ਕੀਟਾਣੂ ਘੁਲ ਜਾਣ
ਸਾਹ ਲੈਣ ਲਈ ਹਵਾ ਦੀ ਮਿੰਨਤ ਕਰਾਂ
ਸਰਿੰਜ ਮਹੀਨ ਨਾੜੀਆਂ ਨੂੰ ਵਿੰਨ ਦਵੇ
ਮਿਲਣ ਲਈ ਤਰਸਦਾ ਰਹਾਂ
ਅਤਿਥੀ
ਏਨਾਂ ਤੜਪਾਂ
ਨਰਸ ਦਾ ਰੋਣ ਨਿਕਲ ਜਾਵੇ
ਬੱਚੇ ਕੌਲੇ ਨਾਲ ਲੱਗ ਕੇ
ਪ੍ਰਾਥਨਾ ਕਰਨ
ਬੀਵੀ
ਸਵੇਰ ਸ਼ਾਮ
ਮੰਜੇ ਨਾਲ ਮੌਲੀ ਬੰਨੇ
ਸਿਰ ਤੋਂ ਨਾਰੀਅਲ ਵਾਰੇ
ਪਾਸਾ ਬਦਲਣ ਤੋਂ ਕਤਰਾਵਾਂ
ਅੱਖਾਂ ਨਾਲ ਧੰਨਵਾਦ ਜਤਾਵਾਂ
ਤੂੰ ਉਦੋਂ
ਕਿਤੇ ਗਲਤੀ ਨਾਲ ਸਾਹਮਣੇ ਨਾ ਆ ਜਾਵੀਂ
ਮੇਰੀ ਨਫ਼ਰਤ ਉੱਠ ਕੇ
ਤੇਰਾ ਗਲਾ ਘੁੱਟ ਸਕਦੀ ਹੈ.......
No comments:
Post a Comment
opinion