ਹਰ ਵਾਰ
ਹਰ ਵਾਰ
ਆਟੇ ਦਾ ਗਣੇਸ਼
ਵਾਹ ਕੇ
ਸ਼ੁਰੂ ਹੁੰਦਾ ਹੈ ਯੱਗ
ਦੁਰਲੱਭ ਸਮੱਗਰੀ
ਫੁੱਲ ਪੱਤੀਆਂ ਦੀ ਵਰਖਾ...
ਸਾਧੂ
ਨਮ ਅੱਖਾਂ ਨਾਲ ਦੇਂਦਾ
ਅਹੂਤੀ
ਅੰਤਮ ਚਰਨ ਉੱਤੇ
ਪਹੁੰਚ ਜਾਂਦਾ
ਸਿੰਙਾਂ ਵਾਲਾ
ਖ਼ੂੰਖ਼ਾਰ ਰਾਕਸ਼ਸ਼
ਫ਼ੂਕ ਨਾਲ
ਬੁਝਾ ਦੇਂਦਾ
ਲਾਟ
ਠੁੱਡ ਨਾਲ
ਭੰਨ ਦੇਂਦਾ
ਅੱਗਨੀ ਕੁੰਡ
ਪ੍ਰਸ਼ਨ
ਕਰਨ ਤੋਂ ਪਹਿਲਾਂ ਹੀ
ਮਰ ਜਾਂਦਾ
ਸਾਧੂ.....
ਹਰ ਵਾਰ
No comments:
Post a Comment
opinion