ਮੈਂ
ਬਹੁਤ ਚਿਰ ਪਹਿਲਾ
ਧਰਤੀ ਵਿੱਚ ਨੱਪ ਦਿੱਤੇ ਸਨ
ਹਥਿਆਰ
ਸੋਚਦਾ ਸੀ-
ਕਿਤੇ ਬੱਚਿਆਂ ਦੇ ਹੱਥ ਨਾ ਆ ਜਾਣ
ਉਹਨਾਂ ਦੀ ਉਮਰ ਤਾਂ
ਹੱਸਣ ਦੀ ਹੈ
ਨੱਚਣ ਦੀ ਹੈ
ਉਹਨਾਂ ਨੇ ਕਿਹੜੀ ਜੰਗ ਲੜਣੀ ਹੈ ?
ਪਰ ਹੁਣ
ਉਹ ਮੈਥੋ ਰੋਜ਼ ਪੁੱਛਦੇ ਹਨ
ਦੱਸ ਬਾਬਾ
ਕਿੱਥੇ ਨੇ-ਆਪਣੇ ਖੰਜ਼ਰ,ਪਿਸਤੌਲ,ਹੱਥ ਗੋਲੇ
ਕੀ ਆਖਾਂ
ਕੀ ਹੁੰਦਾ
ਧੂੰਏਂ ਦਾ ਗ਼ੁਬਾਰ
ਅੱਗ ਦਾ ਸੰਸਾਰ
ਜਾਣਦਾ ਹਾਂ
ਕਿਸੇ ਦਿਨ
ਲੱਭ ਹੀ ਲੈਣਗੇ
ਜ਼ਮੀਨ ਵਿੱਚ ਨੱਪੇ
ਕੱਢ ਹੀ ਲੈਣਗੇ
ਬੱਚੇ ਹੁਣ ਵੱਡੇ ਹੋ ਗਏ ਨੇ.....
No comments:
Post a Comment
opinion