web widgets

Monday, 10 December 2012

ਤ੍ਰਿਕੁਟੀ ਤੋਂ ਕਪਾਲ ਤਕ




ਤ੍ਰਿਕੁਟੀ ਤੋਂ ਕਪਾਲ ਤਕ
ਬਹੁਤ ਲੰਬੀ ਯਾਤਰਾ.......


ਇੰਦਾ
ਪਿੰਗਲਾ
ਸੁਖਮਨਾ....


ਦੁਨੀਆਂ ਵਿੱਚ
ਦੁੱਖ ਬੜੇ
ਸੰਕਲਪ ਵਿਕਲਪ ਨੂੰ
ਛੱਡ ਪਰੇ ...


ਨਕਲੀ ਤੱਤ
ਚੰਡਾਲ ਇੱਛਿਆ ,
ਮਹਿੰਗੀ ਹੋਈ
ਚਾਣਨ ਭਿੱਖਿਆ ।.......


ਪ੍ਰਾਣ ਉਪਾਂਗ
ਸਮ ਕਰ .....
ਛਾਤੀ ਅੰਦਰ
ਦਮ ਭਰ......


ਸੁਰਤ
ਨਿਰਤ
ਕੰਚਨ ਕਾਇਆ
ਹਾਟ ਪਟਨ ਦੀ ਆਪਣੀ ਮਾਇਆ......


ਨਾਦ ਸਰੂਪ
ਪਵਨ ਹੱਸੇ
ਡੂੰਘਾ ਰਹੱਸ
ਕਿਹੜਾ ਦੱਸੇ...


ਤ੍ਰਿਕੁਟੀ ਤੋਂ ਕਪਾਲ ਤਕ.....

No comments:

Post a Comment

opinion