web widgets

Thursday 31 May 2012

ਹਿਡਨ ਕੈਮਰਾ



ਚਾਚੀ ਨੇ ਵਿਆਹ ਤੋਂ ਬਾਦ  ਘਰ ਵਿੱਚ ਰਾਂਦ ਸ਼ੁਰੂ ਕਰ ਦਿੱਤੀ ।  ਕਹਿੰਦੀ-ਅਲੱਗ ਰਹਿਣਾ । ਚਾਚਾ ਬਹੁਤ ਸਿਆਣਾ ਸੀ  । ਕਦੇ ਸਾਲੇ ਮੂਹਰੇ ਰੋਵੇ ...ਕਦੇ ਸੁਹਰੇ ਨੂੰ ਚਿੱਠੀ ਲਿਖੇ ।ਕੁਝ ਦਿਨਾਂ ਬਾਦ ਚਾਚੀ ਨੂੰ ਪੌਣ ਆਉਣ ਲੱਗੀ । ਟੱਬਰ ਬਹੁਤ ਚਿੰਤਾਂ ਵਿੱਚ । ਸਿਆਣਿਆ ਨੇ ਬਾਬਾ ਵੱਡਭਾਗ ਸਿੰਘ ਦੇ ਡੇਰੇ ਜਾਣ ਦੀ ਸਲਾਹ ਦਿੱਤੀ । ਪਰਿਵਾਰ ਨੇ ਜੀਪ ਕੀਤੀ । ਚੱਲ ਡੇਰੇ । ਡੇਰੇ ਦੀਆਂ ਪੌੜੀਆਂ ਚੜ੍ਹਦੇ ਹੀ  ਚਾਚੀ ਨੇ ਦੋ ਚਾਰ ਚੱਕਰ ਖਾਧੇ ਤੇ ਫਰਸ਼ ਤੇ ਬਹਿ ਕੇ ਹੋ ਗਈ ਸ਼ੁਰੂ । ਬੱਚੇ ਕੌਲੇ ਨਾਲ ਚਿੰਬੜ ਕੇ ਡੋਰ ਭੋਰੇ  ਵੇਖਣ। ਘਰ ਵਾਲੇ -" ਬਾਬਾ ਜੀ । ਮਿਹਰ ਕਰੋ....। "  ਕੁਝ ਚਿਰਾਂ ਬਾਦ   ਚਾਚੀ ਪਕੜੀ ਗਈ । ਭਾਈ ਜੀ ਚਾਚੇ ਨੂੰ ਕਹਿੰਦੇ-" ਲਾਲਾ ਜੀ । ਪਾਖੰਡ ਕਰਦੀ ।ਸਾਰੀਆ   ਸੱਜੇ ਸਿਰ ਘੁਮਾਉਂਦੀਆ । ਆਹ ਖੱਬੇ ਘੁਮਾਉਣ ਡਹੀ...। ਚਾਚਾ ਉਸੇ ਵੇਲੇ ਇਕ ਬੱਚੇ ਨੂੰ ਕਹਿੰਦਾ-" ਕਾਕਾ । ਛਿੱਤਰ ਤਾਂ ਫੜ੍ਹੀ....." ਚਾਚੀ ਫੌ਼ਰਨ ਫਰਸ਼ ਤੋਂ ਉੱਠ ਕੇ ਕਹਿੰਦੀ -"ਆਪਾ ਤਾਂ ਨੰਗੇ ਪੈਰੀ ਆਏ ਸੀ...

==============================
ਕੀ ਫੇਸਬੁੱਕ ਤੇ ਕਿਸੇ ਨੂੰ ਪੌਣ ਆਉਂਦੀ ਹੈ  ?
=======ਕਾਲਪਨਿਕ / 08042012===========

ਮੁਕੈਸ਼

ਗੁੱਡੀ ਭੂਆ ਕੋਲ ਮੁਕੈਸ਼ ਮੁੱਕ ਜਾਣੀ ਤਾਂ ਤਲੀ ਤੇ ਸਿੱਕਾ ਰੱਖ ਕੇ ਕਹਿੰਦੀ । ਫਲਾਣੀ ਦੁਕਾਨ ਤੇ ਭੱਜ ਕੇ ਜਾ ।
ਜਦ ਉਹ ਚੁੰਨੀ ਕੱਢਣ ਲੱਗਿਆ ਮੁਕੈਸ਼ ਨੂੰ ਦੰਦਾਂ ਨਾਲ ਟੁੱਕਦੀ ਤਾਂ ਸੋਚਦਾ.....
ਭੂਆ ਨੇ ਤਾਰਿਆਂ ਦਾ ਕੀ ਕਰਨਾ ? ......
ਹੁਣ ਪਤਾ ਲੱਗਦਾ
ਕੁੜੀਆਂ ਨੇ ਤਾਰਿਆਂ ਦਾ ਕੀ ਕਰਨਾ ਹੁੰਦਾ ।
ਮੁਕੈਸ਼ ?
ਦਫ਼ਾ ਕਰੋ ਜੀ ।
ਜ਼ਮਾਨਾ ਕਿੰਨਾਂ ਬਦਲ ਗਿਆ....
------------------------------

        ਨਹੀਂ ?
-----23052012----------------


ਮੈਂ ਉਸ ਦੀ ਗਰਦਨ ਫੜ ਇੱਟ ਉਲਾਰੀ ਤਾਂ -" ਮਰ ਗਿਆ....। ਲਉ । ਆਪਾ ਕਿਸੇ ਨੂੰ ਮਰਨ ਦੇਣਾ । ਪੁੱਛਿਆ-" ਤੈਨੂੰ ਕੋਈ ਪ੍ਰਾਬਲਮ ਏ ? ਕਹਿੰਦਾ-" ਜੇ ਤੁਸੀ ਸੱਚੇ ਹੋ ਤਾਂ ਕਾਹਦਾ ਡਰ ? " ਗੁੱਸਾ ਆਉਣਾ ਸੁਭਾਵਿਕ ਸੀ -" ਕੀ ਤੈਨੂੰ ਆਪਣਾ ਸਪੇਸ ਦੇ ਦੇਵਾਂ ?"
ਲਉ ਜੀ ।
ਹੁਣ ਜਦ ਵੀ " ਹਿਡਨ ਕੈਮਰੇ " ਕੋਲੋ ਲੰਘਾਂ ਤਾਂ ਉਹ ਦੂਸਰੇ ਵੰਨੇ ਆਪਣਾ ਮੂੰਹ ਘੁਮਾ ਕੇ ਚੀਖ਼ਦਾ-" ਸਵੇਰ ਦਾ ਟੰਗ ਛੱਡਿਆ । ਕੋਈ ਪਾਣੀ ਧਾਨੀ ਤਾਂ ਪੁੱਛ ਲਉ..."
------------------------
ਕੀ ਤੁਹਾਡੇ ਕੋਲ ਸਪੇਸ ਹੈ ?
-----23052012-----


ਕਿਸੇ ਨੇ ਪੁੱਛ ਲਿਆ- " ਨਿਊਸੈਂਸ ! ਵਟ ਇਜ਼ ਇਟਸ ਮੀਨਿੰਗ ? " ਬਹੁਤ ਮੁਸ਼ਕਲ ਸ਼ਬਦ ਹੈ ।.....ਮੈਂ ਕਿਹਾ-" ਮਹਾਨ " । ਹੱਸਣ ਲੱਗ ਪਿਆ । ਕਹਿੰਦਾ-" ਤੁਹਾਨੂੰ ਕਿਵੇਂ ਪਤਾ ? " ਮੈਂ ਕਿਹਾ-" ਬੱਸ,ਨਿਊਸੈਂਸ ਵੈਲਿਯੂ ਦਾ ਪਤਾ ਹੈ.....ਵੈਲਿਯੂ ਕੱਟ ਦਿੱਤਾ.... ਬਾਕੀ ਤਾਂ...." ਮੇਰੇ ਪੈਰ ਪਕੜ ਕੇ ਕਹਿੰਦਾਂ-" ਸਰ । ਤੁਸੀ ਬਹੁਤ ਗ੍ਰੇਟ ਹੋ । "......
---------------------------
ਕੀ ਤੁਸੀ ਵੀ ਆਪਣੇ ਅਨੁਸਾਰ ਸ਼ਬਦਾਂ ਦੇ ਅਰਥ ਕੱਢ ਸਕਦੇ ਹੋ ???
----------23052012-----

ਮੈਂ ਜਦ ਪਹਿਲੀ ਵਾਰ ਡੋਸਾ ਖਾਧਾ ....।
ਡੋਸਾ ਆ ਗਿਆ । ਸਮਝ ਨਹੀਂ ਆ ਰਹੀ ਸੀ । ਛੁਰੀ ਕਾਂਟਾ ਕਿਸ ਦੀ ਹਿੱਕ ਵਿੱਚ ਮਾਰਾਂ ? ਸਾਂਬਰ ਕਿਸ ਦੇ ਸਿਰ ਤੇ ਡੋਲਾਂ ? ਸਾੱਸ ਕਿਸ ਦੇ ਮੂੰਹ ਤੇ ਮਲਾਂ ?.....ਆਸ ਪਾਸ ਦੀਆਂ ਸਭ ਮੇਜਾਂ ਤੇ ਨਜ਼ਰ ਮਾਰੀ .....। ਕਿਧਰੇ ਕੋਫ਼ੀ....ਕਿਧਰੇ ਆਇਸ ਕ੍ਰੀਮ....ਕਿਧਰੇ.....। ਬਹੁਤ ਵਖ਼ਤ ਵਾਲੀ ਗੱਲ ਸੀ । ਆਪਣੇ ਆਪ ਨੂੰ ਆਖਾ-" ਨਾ ਕਿਹੜੇ ਹਕੀਮ ਨੇ
ਦੱਸਿਆ ਸੀ ? " .....ਅਚਾਨਕ ਮੇਰੇ ਨਾਲ ਵਾਲੀ ਸੀਟ ਤੋਂ ਕਿਸੇ ਨੇ ਆਰਡਰ ਕੀਤਾ-" ਪਲੇਨ ਡੋਸਾ.....।"

ਮੇਰੀ ਜਾਨ ਵਿੱਚ ਜਾਨ ਆਈ । .....
ਕੁਝ ਚੀਜ਼ਾਂ ਵੇਖ ਕੇ ਸਿੱਖੀਆ ਜਾ ਸਕਦੀਆ ਹਨ ।

ਕੁਝ ਚਿਰ ਬਾਦ ਨਾਲ ਵਾਲੀ ਸੀਟ ਨੇ ਛੁਰੀ ਕਾਂਟਾ ਮੇਜ਼ ਦੀ ਨੁੱਕਰ ਤੇ ਧਰਿਆ । ਡੋਸੇ ਨੂੰ ਰੋਟੀ ਵਾਂਗ ਤੋੜਿਆ....ਸਾਂਬਰ ਦਾ ਕੁੱਪ ਭਰਿਆ....ਉਂਗਲ ਨੂੰ ਚੱਟਣੀ ਵਿੱਚ ਲਬੇੜਿਆ........
ਚਟਖ਼ਾਰਾ ਮਾਰ ਕੇ ਕਹਿੰਦਾਂ-" ਵਾਹ । .......
------------------------------
ਕੀ ' ਵਾਹ' ਦਾ ਕੋਈ ਸ਼ਾਬਦਿਕ ਅਰਥ ਵੀ ਹੁੰਦਾ ???.......
--------------19052012.................................


ਜਿਨ੍ਹਾਂ ਲਈ ਜ਼ਿੰਦਗੀ ਦੂਭਰ ਹੈ ।.....ਉਹਨਾਂ ਨੂੰ ਮੌਤ ਉਡੀਕ ਰਹੀ ਹੈ । ਜਾਣ ਅਤੇ ਮਰ ਜਾਣ। ਅਸੀ ਨਕਲੀ ਰੱਬ ਅਤੇ ਅਸਲੀ ਹੱਕ ਬਾਰੇ ਜਾਣ ਚੁੱਕੇ ਹਾਂ । ਅਸੀ ਜੀਣ ਨਹੀਂ, ਲੜਣ ਆਏ ਹਾਂ....।
--------------18052012---------------------------------

ਮੇਰੇ ਕੋਲ ਚਾਕੂ ਹੈ....।
ਪਤਨੀ ਤਾਂ ਪਤਨੀ ਹੈ । ਕਹਿੰਦੀ-" ਭੁੱਖ ਲੱਗੀ ਤਾਂ ਪਹਿਲਾਂ ਭਿੰਡੀਆਂ ਕੱਟੋ....."
ਹੱਸਣ ਵਾਲੀ ਕਿਹੜੀ ਗੱਲ ?
ਮੈਂ ਕਿਹੜਾ ਕਿਸੇ ਚੰਪਾਂ ਵਾਸਤੇ ਗਜਰੇ ਦੇ ਫੁੱਲ ਤੌੜ ਰਿਹਾ ਹਾਂ .....???......
-------17052012--------------


ਮੈਂ ਕੁਝ ਚਿਰ ਪਹਿਲਾਂ ਪੜ੍ਹਿਆ ਸੀ....ਕੁਝ ਤਾਲੇ, ਆਖ਼ਰੀ ਚਾਬੀ ਨਾਲ ਖੁੱਲਦੇ ਹਨ......। ਪਤਾ ਨਹੀਂ ਕਿਸ ਨੇ ਲਿਖਿਆ ਸੀ.....। ਚਲੋ, ਵਿਸਥਾਰ ਕਰ ਰਿਹਾ ਹਾਂ.....। ਕੁਝ ਜੰਦਰੇ ਅਸਲ ਕੁੰਜੀ ਕੋਲੋ ਵੀ ਬਾਹਰੇ ਹੁੰਦੇ ਹਨ....। ਕਾਰਣ: ਜੰਗਾਲੇ ਜਾਂਦੇ ਹਨ । ਉਹਨਾਂ ਲਈ ' ਕੀਅ ' ਨਹੀਂ ਪੱਥਰ ਚੁੱਕਣਾ ਪੈਂਦਾ.....।
ਹੈ ਕੇ ਨਾ?
ਮੈਂ ਤਾਂ ਬਹੁਤ ਸੀਰੀਅਸ ਗੱਲ ਕਰ ਰਿਹਾ ਸੀ....
ਆਹ, ਮਿਹਰ ਮਿੱਤਲ ਕਿੱਧਰੋ ਟਪਕ ਪਿਆ ???.........
--------------16052012-----------------------

ਮੇਰੀ ਇਕ ਦੋਸਤ ਕੁੜੀ ਅਕਸਰ ਆਖਦੀ ਹੈ -"ਚੱਲ । ਕੋਈ ਨਾ....."
ਮੈਂ
ਬੋਲ
ਕੇ ਵੇਖਦਾ
ਹਾਂ
-ਚੱਲ । ਕੋਈ...
ਕਾਸਤੋਂ ????????????????.....
------------------------------

----------
ਪਲੀਜ਼ । ਇਕ ਵਾਰ ਤੁਸੀ ਵੀ ਬੋਲਣ ਦਾ ਯਤਨ ਕਰਨਾ ।
ਹੁਣ ਦੱਸੋ , ਤੁਹਾਡੇ ਹੋਠਾਂ 'ਚੋਂ ਕੀ ਨਿਕਲਿਆ...????????????.........
----------------11052012--------------------

ਸਾਡੀ ਬਾਰ ਵਿੱਚ ਇਕ ਵਕੀਲ ਹੁੰਦਾ ਸੀ ।ਹੱਸ ਨਾ ਪੈਣਾ । ਨਾਮ ਸੀ-ਮਸਤ ਰਾਮ ।ਮੈਂ ਅਸ਼ਲੀਲ ਨਾਵਲ ਲਿਖਣ ਵਾਲੇ ਲੇਖਕ ਦੀ ਗੱਲ ਨਹੀਂ ਕਰ ਰਿਹਾ ।ਹੱਥ ਵਿੱਚ ਮੈਲਾ ਜਿਹਾ ਥੈਲਾ । ਥੈਲੇ ਵਿੱਚ ਕੁਝ ਕੁ ਫ਼ਾਇਲਜ਼ । ਉਹ ਜੱਜਾ ਦੇ ਪਿੱਛੇ ਪਿਆ ਰਹਿੰਦਾ । ਹਰ ਹਫ਼ਤੇ ਉਸਦੀ ਚੰਡੀਗੜ੍ਹ ਵਿਜੀਲੈਂਸ ਜੱਜ ਕੋਲ ਗਵਾਹੀ ਹੁੰਦੀ । ਅਜਿਹੇ ਬੰਦੇ ਵਾਸਤੇ ਸਿਵਲ ਜੱਜਾ ਨੇ  ਇਕ ਸ਼ਬਦ ਘੜ ਲਿਆ ਸੀ-"ਹੈਬੀਚੁਅਲ ਕੰਪਲੇਨੇੰਟ  "। ਕਈ ਵਾਰ ਉਸ ਤੇ ਕੁਟੈਂਪਟ ਕੇਸ ਬਣੇ । ਇਕ ਵਾਰ ਹਾਈ ਕੋਰਟ ਦਾ ਜੱਜ ਆਖਦਾ-" ਤੁਹਾਨੂੰ ਕਿੰਨੀ ਸਜ਼ਾ ਕੀਤੀ ਜਾਵੇ ? " ਕਹਿੰਦਾ-" ਵੱਧ ਤੋਂ ਵੱਧ " ਪਤਾ ਨਹੀਂ ਭਾਰਤ ਵਿੱਚ ਕਿੰਨੇ ਹੀ ਸਮਾਜ ਸੁਧਾਰਕ ਹੋਏ ਹੋਣਗੇ ? ......
-----------------------------------
ਮੈਂ ਲਾਅ ਦੀ ਏਨੀ ਪੁਰਾਣੀ ਜੱਜਮੈੰਟ ਪੜ੍ਹ ਕੇ ਕੀ ਲੈਣਾ ਸੀ ....
-----------------------------------
ਕੀ "ਹੈਬੀਚੁਅਲ ਕੰਪਲੇਨੇੰਟ  " ਬਣਨਾ ਅਸਾਨ ਹੈ ?
-----------10052012-------------

ਪੁਰਾਣੇ ਦਿਨ । ਛੱਤ ਤੇ ਸਾਂਝਾ ਪਰਿਵਾਰ ।ਬੰਨੇ ਤੇ ਪਾਣੀ ਦੀ ਸੁਰਾਹੀ । ਸ਼ੇਰ ਮੂੰਹੀ । ਮੱਛਰ ਵੀ ਹੁੰਦੇ ਹੋਣਗੇ । ਫਰਾਟਾ ਕਿੱਥੇ ? ਪੱਖੀ ਦੀ ਝੱਲ । ਦੂਰ ਦੁਰਾਡੇ ਜਨਕੋ, ਸ਼ਰਾਬੀ ਖਸਮ ਨੂੰ ਗਾਹਲਾ ਕੱਢਦੀ- " ਮਰ ਜਾਵੇ ਵਿਚੋਲਾ...." ਸਾਰਾ ਮੁਹੱਲਾ ਸੁਣਦਾ । ਭੂਆ ਆਖਦੀ," ਚੁੱਪ ਕਰ..."......
ਕਦੇ ਕੱਚੀ ਲੱਸੀ । ਕਦੇ ਦੁੱਥ । ਕਦੇ ਸੋਡਾ । ...ਕਹਿੰਦੇ -" ਸੋਲਾਂ ਪੁਰ ਗਿਣੋ ਤਾਂ ਹਵਾ ਚੱਲ ਪੈਂਦੀ....।
ਫ਼ਿਰੋਜ਼ਪੁਰ, ਗੁਰਦਾਸਪੁਰ,ਹੁਸ਼ਿਆਰਪੁਰ,ਮਹਿਤਪੁਰ ,ਲਾਹਨਤਪੁਰ,ਚਵਲਪੁਰ....।
ਮੈਂ ਥੱਕ ਗਿਆ ਜੇ ।
ਕਿੱਥੇ ਉਹ ਸਮਾਂ,ਭਰਮ, ਤਾਕਤ...
ਹੁਣ, ਮੇਰੇ ਕੋਲ ਏ ਸੀ ਹੈ । ਮੈਨੂੰ ਨੀਂਦ ਆ ਰਹੀ । .....
----------------------
ਬਾਕੀ ਦੇ ਪੁਰ ? ਤੁਸੀ ਗਿਣੋ......ਗਿਣੋਗੇ ??......

---------੦੮੦੫੨੦੧੧-------------

ਹਰ ਮਨੁੱਖ ਦੀ ਸ਼ਕਲ ਦੂਸਰੇ ਤੋਂ ਭਿੰਨ ਹੈ ।
ਕਈ ਵਾਰ ਫ਼ਿਲਮਾਂ ਵਿੱਚ ਡਪਲੀਕੇਟ ਵੇਖਣ ਨੂੰ ਮਿਲਦੇ ਹਨ । ਉਦਾਹਰਣ : ਰਾਮ ਔਰ ਸ਼ਾਮ,ਗੋਰਾ ਔਰ ਕਾਲਾ, ਸੀਤਾ ਔਰ ਗੀਤਾ ,ਚਾਂਦਨੀ ਚੌਂਕ ਟੂ ਚਾਇਨਾ । ....
ਹਰ ਮਨੁੱਖ ਦਾ ਦਿਮਾਗ਼ ਵੀ ਅਲੱਗ ਅਲੱਗ ਹੁੰਦਾ ।
ਉਹ ਕਿੱਦਾਂ ?
ਮੁਬਾਇਲ ਦੀ ਚਿੱਪ ਨਹੀਂ ਵੇਖੀ ???.....
ਚਲੋ । ਮੇਰੀ ਖੁਰਦਰੀ ਚਿੱਪ ਕਿਸੇ ਹੋਰ ਦੇ ਮੱਥੇ ਵਿੱਚ ਪਾ ਦਿਉ .....
----------------------
ਕੁਝ ਪਾਠਕ ਤਾਂ ਹਰ ਗੱਲ ਦੀ ਵਿਆਖਿਆ ਭਾਲਦੇ ਹਨ । ਕੀ ਕਰਾਂ ???
----07052011------

ਨਾਣਕੇ ਜਾਣਾ । ਘੱਗਰ ਘਰ ਕੋਲੋ ਵਹਿੰਦਾਂ ਸੀ । ਕਈ ਵਾਰ ਕਿਨਾਰੇ ਬਹਿ ਜਾਣਾ । ਘੱਗਰ ਸਿੱਪੀਆ ਨਾਲ ਭਰਿਆ ਹੁੰਦਾ । ਹਰ ਸਿੱਪੀ ਨੂੰ ਤੌੜਣਾ । ਮਨ ਲਾਲਚ ਨਾਲ ਭਰਿਆ ਸੀ । ਕਰੀਚ ਵਾਲੀ ਸਤਿਥੀ ਵਿੱਚੋਂ ਲੰਘਣਾ ਪੈਂਦਾ । ਰੂਮਾਲ ? ਸ਼ਰਟ ਦੇ ਕਾਲਰ ਨਾਲ ਨੱਕ ਨੂੰ ਢੱਕ ਲੈਣਾ । ਨਾਲ ਦੇ ਬੱਚੇ ਹੱਸ ਪੈਂਦੇ । ਕਈ ਵਰ੍ਹਿਆ ਬਾਦ ਉਹੀ ਚਿੰਨ ਕਵਿਤਾ ਵਿੱਚ ਆ ਗਏ-" ਇਕ ਦਿਨ ਮੋਤੀ ਬਣ ਜਾਵਾਂਗਾ, ਮੈਂ ਸਿੱਪੀ ਵਿੱਚ ਘਿਰਿਆ ਜਲ ਹਾਂ ।"....
ਮੈਂ ਕਦੇ ਮੋਤੀ ਨਹੀਂ ਲੱਭ ਸਕਿਆ ।

ਤੇ ਮੋਤੀਆ ਦਾ ਕਰਨਾ ਵੀ ਕੀਹ ਏ ?......
ਚੱਲ, ਮੱਛਰਾਂ ਵਾਲਾ ਪਾਣੀ ਨਿਤਾਰ ਕੀ ਪੀਈਏ। ਨਹੀਂ ?
--------------05052012--------
ਹਾਏ । ਅਲੀਟ ਕਲਾਸ ਦਾ ਕੀ ਕਰਾਂ ?
--------------------------------

ਮੈਂ ਇਕ ਦੋਸਤ ਕੋਲ ਗਿਆ । ਕੁਝ ਚਿਰ ਬਾਦ ਆਖਦਾ-" ਕੀ ਲਉਗੇ ? " ਮੈਂ ਕਿਹਾ -" ਜੇ ਕਰ ਬਿਜ਼ੀ ਏ ਤਾਂ ਕੁਝ ਵੀ ਨਹੀਂ । ਪਰ ਜੇ ਪੰਜ ਮਿੰਟ ਹਨ ਤਾਂ ਪਾਣੀ । ਪੰਦਰਾਂ ਮਿੰਟ ਹਨ ਤਾਂ ਕੋਲਡ ਡਰਿੰਕ । ਜੇ ਅੱਧਾ ਘੰਟਾ ਹੈ ਤਾਂ ਕੌਫ਼ੀ । ਜੇ ਘੰਟਾਂ ਹੈ ਤਾਂ ਬੀਅਰ । ਜੇ ਖੁੱਲਾ ਸਮਾਂ ਹੈ ਤਾਂ ਵਿਸਕੀ । ਕਹਿੰਦਾਂ-" ਤੇਰੀ ਭਾਬੀ ਪੇਕੇ ਗਈ ਏ । " ......
ਕੀ ਹਰ ਕੋਈ ਪੈਂਟ ਦੀਆਂ ਲਿੱਪੀਆਂ ਵਿੱਚ ਉਂਗਲਾ ਫਸਾ ਕੇ ਦਬੰਗ ਦਾ ਨਾਚ ਕਰ ਸਕਦਾ ਹੈ । ਵਸਤਾਂ ਤਾਂ ਕਿਸੇ ਨਾਲ ਗੱਲ ਕਰਨ ਦਾ ਮਾਧਿਅਮ ਹਨ ।......
-----------------23042012-----------------------
ਭੇਜਾ ਫਰਾਈ ?
---------------------------------------------------- 


ਮੈਂ ਖੋਤੇ ਨੂੰ ਅਸਤਬਲ ਵਿੱਚ ਧੱਕਣ ਲਈ....ਪੂਛਲ ਨਹੀਂ ਕੰਨ ਤੋਂ ਪਕੜਦਾ ਹਾਂ.......। ਜੇ ਕਰ ਖੋਤਾ ਸਿਆਣਾ ਹੈ ਤਾਂ  ਉਹ ਦੁਲੱਤੀ ਨਹੀਂ ਮਾਰੇਗਾ .....।.....
-------------------------
ਮੈਂ ਆਪਣੇ ਕੰਬਲ ਵਿੱਚ ਬੈਂਤ ਵੀ ਲੁਕਾ ਕੇ ਰੱਖਿਆ ਹੈ........
------19042012--------



1 comment:

  1. ਰਹੇਜਾ ਹੀ, ਬਲੌਗ ਦੇ ਰੰਗ ਨੂੰ ਬਦਲਿਆ ਜਾਵੇ,ਅੱਖਾਂ ਖਾਂਦਾ ਹੈ।-ਯਾਦਵਿੰਦਰ ਕਰਫਿਊ

    ReplyDelete

opinion