..ਕਿਸੇ ਕੋਲ ਡਾਚੀ ਹੈ..ਕਿਸੇ ਕੋਲ ਘੌੜਾ ...ਕਿਸੇ ਕੋਲ ਹਾਥੀ....। ਸਮਰ ਜ਼ਾਰੀ ਹੈ । ਲੜੇ ਬਿਨਾਂ ਤਾਂ ਕਰਾਂਤੀ ਆ ਹੀ ਨਹੀਂ ਸਕਦੀ ।.....ਤੁਸੀ ਹਥਿਆਰ ਖਰੀਦਣਾ ਨਾ ਛੱਡ ਦੇਣਾ ....ਭਾਵੇਂ ਹਥਿਆਰਾ ਦੇ ਬਦਲੇ ਦਿਮਾਗ ਵੀ ਵੇਚਣਾ ਪਵੇ........ਵੇਚ ਦੇਣਾ.....।
----------------------------------------------
ਕਿਤੇ ਸੱਚੀ ਨਾ ਵੇਚ ਦੇਣਾ.....
----------------------------------------------
ਸਮਰ :ਜੰਗ
-----------22052011-----------------------
ਡਾਨ ਵੀ ਹੈ....ਡਾਨ ਦੇ ਗੁਰਗੇ ਵੀ....ਸ਼ਾਰਪ ਸ਼ੂਟਰ ਵੀ......
ਪਰ ਸੱਚ ਦੇ ਸਾਹਮਣੇ
ਕਾਹਦਾ ਡਾਨ ?
ਕਾਹਦੇ ਗੁਰਗੇ ??
ਕਾਹਦੇ ਸ਼ਾਰਪ ਸ਼ੂਟਰ ???
---------------------------------------------------------
ਪੂਰਨ ਅਜ਼ਾਦੀ.....
---------------18052011------------------------------
ਪ੍ਰਸਿੱਧੀ ਦੇ ਸ਼ਾਰਟ ਕੱਟ ਨੇ : ਰਾਜਨੀਤੀ ।ਅਦਾਕਾਰੀ । ਮਾਡਲਿੰਗ । ......ਕਈ ਹੋਰ ਵੀ ਖਿੱਤੇ ਹਨ ।.....ਪਰ ਸਾਹਿੱਤ ਨਹੀਂ ਹੈ । ਸਾਹਿੱਤ ਤਾਂ ਬਹੁਤ ਹੀ ਸਬਰ ਵਾਲਾ ਕੰਮ ਹੈ । ਉਡੀਕ । ਮਿਹਨਤ । ਸਮਝ । ਤਜ਼ੁਰਬਾ । ਆਮਦ........।......ਸਾਲਾਂ ਦੇ ਸਾਲ ਲੰਘ ਜਾਂਦੇ ਨੇ....ਫਿਰ ਵੀ ਕੋਈ ਗਰੰਟੀ ਨਹੀਂ ਹੁੰਦੀ....
ਪ੍ਰਸਿੱਧੀ ਤੋਂ ਬਾਦ ਮਹਾਨਤਾ ......
ਕਈ ਵਾਰ ਪ੍ਰਸਿੱਧ ਲੇਖਕ ਵੀ ਮਹਾਨ ਲੇਖਕਾ ਦੀ ਸੂਚੀ ਤੋਂ ਬਾਹਰ ਰਹਿ ਜਾਂਦੇ ਹਨ....
-----------------------------------------------------------------
ਮੇਰੀ ਗੱਲ ਸ਼ੁੱਧ ਲੇਖਕ ਨੂੰ ਹੀ ਸਮਝ ਆ ਸਕਦੀ । ਅਸ਼ੁੱਧ ਲਿਖਾਰੀ ਤਾਂ ਆਖ ਸਕਦਾ-" ਵੱਡਾ ਸ਼ੋਲੋਖੋਵ ।.......
-----------------17052011------------------------------------
ਜਦ ਬੱਚਾ ਸੀ ਤਾਂ ਪੀਲੇ ਰੰਗ ਵਿੱਚ ਗਲਤੀ ਨਾਲ ਨੀਲਾ ਰੰਗ ਪਾ ਬੈਠਾ ਸੀ....ਹਰਾ ਰੰਗ.....ਭੱਜ ਕੇ ਪਿਤਾ ਜੀ ਨੂੰ ਦੱਸਿਆ ।ਉਹ ਉਹਨਾਂ ਦਿਨਾਂ ਵਿੱਚ ਸਰਕਾਰੀ ਅਧਿਆਪਕ ਸਨ । ਉਹਨਾਂ ਨੇ ਪ੍ਰਾਇਮਰੀ ਅਤੇ ਸਕੈਂਡਰੀ ਰੰਗਾਂ ਬਾਰੇ ਦੱਸਿਆ ।.....ਵੱਡਾ ਹੋ ਕੇ ਹੋਰ ਪੜ੍ਹਿਆ ਤਾਂ ਪਤਾ ਲੱਗਿਆ....ਨੀਲਾ ਰੰਗ, ਰਾਹੂ ਦਾ ਪ੍ਰਤੀਕ ਹੈ । ਪੀਲਾ ਰੰਗ, ਬ੍ਰਹਿਸਪਤੀ ਦਾ । ਹਰਾ ਰੰਗ,ਬੁੱਧ ਦਾ....। ਹੋਰ ਬੜਾ ਕੁਝ...ਕਈ ਵਾਰ ਦਿਲ ਕਰਦਾ ਆਪਣੇ ਪਿਤਾ ਜੀ ਨੂੰ ਜਾਕੇ ਦੱਸਾਂ । ...ਪਰ ਮੈਨੂੰ ਪਤਾ ਹੈ...
ਉਹ ਕੀ ਕਹਿਣਗੇ....." ਤੈਨੂੰ ਪਤਾ ਨਹੀਂ ਕਦੋ ਅਕਲ ਆਵੇਗੀ....। "......
----------------------------------------------------------------
ਜਿਸ ਦੇ ਸਿਰ ਤੇ ਪਹਾੜ ਵਰਗਾ ਸਾਇਆ ਹੋਵੇ ਉਹਨੇ ਅਕਲ ਦਾ ਕਰਨਾ ਵੀ ਕੀ ਹੁੰਦਾ ਹੈ । ਨਹੀਂ ?
---------------------15052011-------------------------------
ਮੇਰਾ ਇਕ ਰਿਸ਼ਤੇਦਾਰ ਹੈ....ਜਦ ਵੀ ਕੋਈ ਉਸਤੋਂ ਸਲਾਹ ਲਵੇ ਤਾਂ ਮਜ਼ਾਲ ਕੀ ਬੰਦਾ ਰਾਤ ਨੂੰ ਸੌਂ ਜਾਵੇ । ਕਿਸੇ ਨੇ ਮਕਾਨ ਬਣਾਇਆ । ਕਹਿੰਦਾ - "ਦੀਵਾਰ ਟੇਢੀ ਬਣੀ ਹੈ ।" ਕਿਸੇ ਨੇ ਕਾਰ ਖਰੀਦੀ ਤਾਂ ਕਹਿੰਦਾ- "ਦਿੱਲੀ ਵਿੱਚ ਤਾਂ ਤਿੰਨ 'ਵੇਰਨਾ ' ਸੜ ਗਈਆ ।" ਕਿਸੇ ਨੇ ਕੁੜੀ ਦੀ ਮੰਗਣੀ ਕੀਤੀ ਕਹਿੰਦਾ -" ਵਰਤਣ ਤੋਂ ਬਾਦ ਹੀ ਪਤਾ ਲੱਗਦਾ ।" ਕਿਸੇ ਨੇ ਨਵੀਂ ਦੁਕਾਨ ਦਾ ਮਹੂਰਤ ਰੱਖਿਆ -" ਕਿਸੇ ਤੋਂ ਸ਼ੁਭ ਦਿਨ ਤਾਂ ਪੁੱਛ ਲੈਣਾ ਸੀ.....।"
-------------------------------------------------------------------
ਸਵੇਰ ਦਾ ਮੈਨੂੰ ਉਸੇ ਰਿਸ਼ਤੇਦਾਰ ਦਾ ਫ਼ੋਨ ਆ ਰਿਹਾ....ਦੱਸੋ ਕੀ ਕਰਾਂ ?.....ਮੈਂ ਰਾਤ ਨੂੰ ਅਰਾਮ ਨਾਲ ਸੋਣਾ ਚਾਹੁੰਦਾ ਹਾਂ ।
------------------------------------------------------------------
ਜੇਕਰ ਤੁਸੀ ਉਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਸੈੱਲ ਨੰਬਰ ਦੇ ਦਿਓ । ਮੈਨੂੰ ਕਾਲ ਡਿਵਰਟ ਕਰਨੀ ਆਉਂਦੀ ਹੈ । ਕੀ ਖ਼ਿਆਲ ਹੈ ?.....
-------------------------14052011-----------------------------
ਕੁਝ ਦਿਨ ਪਹਿਲਾਂ ਦਿੱਲੀ ਪ੍ਰਸ਼ਾਸ਼ਨ ਨੇ ਲਗੂੰਰ ਖਰੀਦੇ ਹਨ । ਲਗੂੰਰ ਬਹੁਤ ਹੀ ਸ਼ਾਂਤ ਸੁਭਾਅ ਦਾ ਜਾਨਵਰ ਹੈ । ਮਨੁੱਖ ਤੇ ਹਮਲਾ ਨਹੀਂ ਕਰਦਾ । ਅਸਲ ਵਿੱਚ ਬਾਂਦਰਾਂ ਨੇ ਦਿੱਲੀ ਦੇ ਕੁਝ ਇਲਾਕਿਆ ਵਿੱਚ ਗਦਰ ਮਚਾ ਰੱਖਿਆ । ....ਕਿਸੇ ਦੀ ਚੀਜ਼ ਖੋਹ ਲੈਂਦੇ ਹਨ....ਕਿਸੇ ਨੂੰ ਨਹੁੰ ਮਾਰਦੇ ਹਨ....ਕਿਸੇ ਨੂੰ ਦੰਦੀਆਂ.....। ...ਤੇ ਬਾਂਦਰ,ਲਗੂੰਰ ਤੋਂ ਬਹੁਤ ਡਰਦੇ ਹਨ ।.......ਦੂਰੋ ਦੇਖਦੇ ਹੀ ਛੂਟ ਲਾਉਂਦੇ ਹਨ ।......
------------------------------------------------------------------
ਸੁਣਿਆ ਹੁਣ ਪਾਰਲੀਮੈਂਟ ,ਰਾਸ਼ਟਰਪਤੀ ਭਵਨ, ਜਨਪਥ ਆਦਿ ਦੇ ਬਾਂਦਰ ਯਮੁਨਾ ਕਿਨਾਰੇ ਵੱਸੀਆ ਬਸਤੀਆ ਵਿੱਚ ਉਛਲ ਕੂਦ ਕਰ ਰਹੇ ਹਨ....।.......
--------------13052011---------------------------------------
.....ਇਕ ਵਾਰ ਦੋ ਕੀੜੀਆਂ ਦਰੱਖ਼ਤ ਦੀ ਟਹਿਣੀ ਤੇ ਜਾ ਰਹੀਆ ਸਨ । ਕੁਝ ਚਿਰ ਬਾਦ ਦਰੱਖਤ ਹੇਠੋਂ ਇਕ ਹਾਥੀ ਲੰਘਿਆਂ ।ਅਚਾਨਕ ਘਬਰਾ ਕੇ ਇਕ ਕੀੜੀ ਹਾਥੀ ਤੇ ਡਿੱਗ ਪਈ । ਦੂਸਰੀ ਕਹਿੰਦੀ -"ਭੈਣ । ਭੈਣ ਮਿੱਧ ਦੇ । ਜਾਣ ਨਾ ਦੇਈ । ਇਕ ਵਾਰ ਮੈਨੂੰ ਵੀ ਅੱਖ ਮਾਰ ਕੇ ਲੰਘਿਆ ਸੀ ।......
---------------------------------------------------------------
ਪ੍ਰਕਿਰਤੀ ਦਾ ਆਪਣਾ ਸੰਵਿਧਾਨ ਹੈ । ਮਨੁੱਖ ਦੇ ਆਪਣੇ ਭਰਮ ।
--------------------12052011-------------------------------
ਕਿਸੇ ਨੂੰ ਮੇਰੀ ਸਮਝ ਨਹੀਂ ਆ ਰਹੀ...ਮੈਨੂੰ ਕਿਸੇ ਦੀ.....ਪਰ ਇਸਦਾ ਇਹ ਮਤਲਬ ਨਹੀਂ.....ਕੀ ਕਿਸੇ ਵਸਤੂ/ਸਥਾਨ ਦੀ ਹੋਂਦ/ਗਤੀ ਬਦਲ ਗਈ । ਮਨੁੱਖ ਦੇ ਮੱਥੇ 'ਚ ਵੀ ਤਾਂ ਚਿਪ ਲੱਗੀ ਹੈ...ਕਿ ਉਸਦਾ ਸਰਕਟ ਸ਼ਾਟ ਨਹੀਂ ਹੋ ਸਕਦਾ ?.....ਮਹਾਂ ਸ਼ਕਤੀ ਬਹੁਤ ਬਦਮਾਸ਼ /ਤਮਾਸ਼ਬੀਨ ਹੈ । .......
----------------------------------------------------------------
ਮੈਂ ਕੋਈ ਚੁਟਕਲਾ ਨਹੀਂ ਸੁਣਾ ਰਿਹਾ ....
---------------11052011--------------------------------------
ਕਈ ਵਾਰ ਮੈਨੂੰ ਵੀ ਸੱਪ ਸੁੰਘ ਜਾਂਦਾ ਹੈ....ਪਰ ਮੈਨੂੰ ਮੇਰੇ ਈਸ਼ਟ ਦਾ ਵਰਦਾਨ ਹੈ.....ਜਦ ਵੀ ਤੈਨੂੰ ਸੱਪ ਸੁੰਘ ਜਾਵੇ.....ਮੇਰਾ ਨਾਮ ਲਵੀ....।ਸੱਪ ਸੁੰਘਣ ਦਾ ਅਸਰ ਨਹੀਂ ਹੋਵੇਗਾ ।.....
ਜੈ ਸ਼ਿਵ ਸ਼ੰਕਰ......
-----------------------------------------------------------------
ਕਾਮਰੇਡਾ ਤੋਂ ਮੁਆਫ਼ੀ ਸਹਿਤ ।
------------------09052011-----------------------------------
....ਟੈਡੀਬਿਅਰ ਬਹੁਤ ਸਿਆਣਾ ਹੈ । ਕੁਝ ਵੀ ਨਹੀਂ ਆਖਦਾ । ਕਦੇ ਕੁਝ ਵੀ ਨਹੀਂ ਮੰਗਦਾ । ਚਾਹ । ਡਰਿੰਕ । ਵਿਸਕੀ । ਖਾਣਾ ...। ਤੁਸੀ ਪਿਆਰ ਨਾਲ ਚੁੰਮ ਲਵੋ ਤਾਂ ਵੀ ਖੁਸ਼ । ਤੁਸੀ ਖਿੱਝ ਕੇ ਕੰਨ ਪੁੱਟ ਦਿਉ ਤਾਂ ਵੀ ਖੁਸ਼ ।..... ਮਨੁੱਖ ਕਿਹੋ ਜਿਹਾ ਹੈ...ਕਿੰਨਾਂ ਬੋਲਦਾ ਹੈ...ਕਿੰਨਾਂ ਕੁਝ ਮੰਗਦਾ ਹੈ.....ਐਕਸ਼ਨ ਦਾ ਉਸੇ ਵੇਲੇ ਰੀਐਕਸ਼ਨ.......।
----------------------------------------------------------------
ਕਦਮ ਕਦਮ ਤੇ ਪ੍ਰਤੀਕ ਹਨ ....ਇਸ਼ਾਰੇ ਹਨ...ਰਸਤੇ ਹਨ......
-----------------08052011------------------------------------
Very impressive pieces of text.
ReplyDeleteThey can be compiled to give a good wisdom book like Mera Daghistan, Siah Hashiye or Bacon's essays. They are powerful, must not be wasted.
bahoot khoob dr. saab. gaagar mein saagar isi ko kehte hain shayad....
ReplyDeletewaddi gal thorhe shabad....very nice dr.sahib..
ReplyDelete