
ਜਿਸ ਤਰ੍ਹਾਂ
ਮਛਲੀ ਪਾਣੀ ਵਿੱਚ,
ਘੌੜਾ ਜੰਗ ਵਿੱਚ,
ਤਾਰਾ ਅਕਾਸ਼ ਵਿੱਚ ਚੰਗਾਂ ਲੱਗਦਾ
------------------------------------------------------------
ਉਸ ਤਰ੍ਹਾਂ ਲੇਖਕ ਖ਼ਿਆਲ ਵਿੱਚ ।..ਤੁਸੀ ਲੇਖਕ ਤਾਂ ਨਹੀਂ ਹੋ ਨਾ ?...
--------------------05052011----------------------------
ਮੈਨੂੰ ਆਪਣਾ ਚਿਹਰਾ ਪਸੰਦ ਨਹੀਂ ਸੀ । ਸਰਜ਼ਨ ਹੀ ਮਦਦ ਕਰ ਸਕਦਾ ਸੀ ।ਦੀਵਾਰ ਤੇ ਅਣਗਿਣਤ ਚਿਹਰੇ । ਸਰਜ਼ਨ ਨੇ ਕਈ ਚਿਹਰੇ ਉਤਾਰ ਕੇ ਵਿਖਾਏ । ਹਿਟਲਰ ,ਨਪੋਲੀਅਨ, ਬੁਸ਼ ,ਉਸਾਮਾ ਨਹਿਰੂ ਅਮਿਤਾਭ ,ਧੋਨੀ......।.. ਆਖ਼ਰ ਬੁੱਧ ਵਾਲੇ ਮਾਸਕ ਤੇ ਉਂਗਲ ਰੱਖ ਦਿੱਤੀ । ...ਕੁਝ ਹੀ ਚਿਰ ਬਾਦ ਉਪਰੇਸ਼ਨ ਥੀਏਟਰ ਦੀਆਂ ਬੱਤੀਆਂ ਜਗ ਪਈਆਂ।ਸਰਜ਼ਨ ਆਪਣੇ ਹੱਥਾਂ ਤੇ ਪਲਾਸਟਿਕ ਦੇ ਦਸਤਾਨੇ ਚੜ੍ਹਾ ਕੇ ਮੁਸਕਰਾ ਰਿਹਾ ਸੀ ।ਅਨਥੀਸੀਏ ਨੇ ਪਲਕਾਂ ਭਾਰੀ ਕਰ ਦਿੱਤੀਆ ਸਨ । ਮੈਂ ਜਾਣਦਾ ਸੀ ਜਦ ਵੀ ਦੁਬਾਰਾ ਅੱਖਾਂ ਖੋਲ੍ਹਾਂਗਾ....ਬੁੱਧ ਵਾਂਗ ਨਜ਼ਰ ਆਵਾਂਗਾ......
ਮੈਂ ਹੋਸ਼ ਵਿੱਚ ਆ ਰਿਹਾ ਹਾਂ....ਮੈਂ ਬਹੁਤ ਖੁਸ਼ ਹਾਂ..........ਗਲੀ ਵਿੱਚ ਕੁੱਤੇ ਭੌਂਕ ਰਹੇ ਹਨ.......
---------------------------------------------------------------------
ਕੁਝ ਸੁਪਨੇ ਕਿੰਨੇ ਖ਼ਤਰਨਾਕ ਹੁੰਦੇ ਨੇ । ਨਹੀਂ..???....
--------------------04052011----------------------------------
ਮੈਂ ਸਿਵਲ ਇੰਜਨੀਅਰ ਬਣਨਾ ਚਾਹੁੰਦਾ ਸੀ...ਫਿਰ ਸੈੱਟ ਡਿਜ਼ਾਇਨਰ....ਫਿਰ ਜੱਜ.......।......... ਹੋਇਆ ਕੀ ? ਬਸ ਵਕੀਲ ਬਣ ਕੇ ਘਰ ਚਲਾਉਣ ਲੱਗਿਆ ।......ਮੇਰੀ ਚੋਆਇਸ ਸਮੇਂ ਦੇ ਨਾਲ ਬਦਲਦੀ ਰਹੀ.....। ਜੇਕਰ ਕੋਈ ਹੁਣ ਪੁੱਛੇ....."ਵਤਸ । ਮੰਗ ਜੋ ਮੰਗਣਾ ਹੈ.....। ...."ਨਿਮਰਤਾ ਸਹਿਤ ਕਹਾਂਗਾ.....ਮੈਨੂੰ ਜਾਨਵਰਾਂ ਦਾ ਡਾਕਟਰ ਬਣਾ ਦਿਉ । ਉਹ ਬਹੁਤ ਤਕਲੀਫ਼ ਵਿੱਚ ਹਨ ।" ਪੁੱਠਾ ਆਦਮੀ ਪੁੱਠੀ ਗੱਲ ਵੀ ਕਰ ਸਕਦਾ-" ਤੇਰੀ ਕਵਿਤਾ ਦਾ ਕੀ ਬਣੇਗਾ.....?" ਮੈਂ ਕਹਾਂਗਾ-" ਮੈਂ ਤਿਆਗ ਕਰਨ ਲਈ ਤਿਆਰ ਹਾਂ ".....ਮੈਨੂੰ ਪਤਾ ਅਜਿਹਾ ਕੁਝ ਨਹੀਂ ਹੋਣਾ.....ਕਾਹਤੋ ਸਭ ਕੁਝ ਸੋਚ ਰਿਹਾ ਹਾਂ । ਦਫ਼ਾ ਕਰੋ ।........ਤੁਸੀ ਕਿਉਂ ਸੋਚਣ ਲੱਗ ਪਏ.....? ਇਹਦਾ ਮਤਲਬ ਤਾਂ ਇਹ ਹੋਇਆ....ਕੋਈ ਆਪਣੇ ਮਨ ਦੀ ਗੱਲ ਵੀ ਨਾ ਕਰੇ.......
----------------03052011---------------------------------------
ਮੈਂ ਪਹਿਲੀ ਸਤਰ ਲਈ ਤਰਸਦਾ ਰਹਿੰਦਾ ਹਾਂ । ਕਈ ਵਾਰ ਵੱਡੇ ਤੋਂ ਵੱਡਾ ਖ਼ਿਆਲ ਵੀ ਅਣਲਿਖਿਆ ਪਿਆ ਰਹਿੰਦਾ ।ਆਖ਼ਰੀ ਸਤਰ ਤਾਂ ਅਲੌਕਿਕ ਸ਼ਕਤੀ ਵਾਸਤੇ ਹੈ.....!!!....
ਕਾਸ਼ । ਪਹਿਲੀ ਸਤਰ ਸਹੀ ਲਿਖ ਹੋ ਜਾਂਦੀ ਤਾਂ ਅਨੁਭਵ ਨੇ ਰਚਨਾ ਬਣ ਜਾਣਾ ਸੀ....
ਮਾਫ਼ ਕਰਨਾ.....
ਅਜੇ ਅਲੌਕਿਕ ਸ਼ਕਤੀ ਨੇ ਬਹੁਤ ਲੇਖਕਾਂ ਕੋਲ ਜਾਣਾ ......। ਮੈਂ ਪਹਿਲੀ ਸਤਰ ਦੀ ਉਡੀਕ ਕਰਦਾ ਹਾਂ........
---------------01052011-----------------------------------------
ਮੇਰਾ ਇਕ ਦੋਸਤ ਸੀ ...ਰਾਜੂ । ਮੌਤ ਦੇ ਖੂਹ ਵਿੱਚ ਮੋਟਰ ਸਾਈਕਲ ਚਲਾਉਂਦਾ ਸੀ । ਅੱਧੀ ਬੋਤਲ ਪੀਣ ਤੋਂ ਬਾਦ ਉਸਦੀ ਅੱਖ ਖੁੱਲਦੀ ਸੀ । ਕਈ ਵਾਰ ਉਸਦਾ ਸ਼ੋਅ ਵੇਖਿਆ । ਲੋਕ ਉਸਨੂੰ ਨੋਟ ਫੜਾਉਂਦੇ । ਉਹ ਹੱਥ ਨਾਲ ਫੜ੍ਹ ਕੇ ਮੂੰਹ ਵਿੱਚ ਘੁੱਟ ਲੈਂਦਾ । ਦਾਦ ਦੀ ਸ਼ਿਖਰ ਹੁੰਦੀ ਸੀ ।ਇਕ ਦਿਨ ਉਹ ਸ਼ੋਅ ਖ਼ਤਮ ਹੋਣ ਤੋਂ ਬਾਦ ਮੌਤ ਦੇ ਖੂਹ ਵਿੱਚ ਲੈ ਗਿਆ । ਮੈਂ ਕਿਹਾ..." ..ਮੈਂ ਵੀ ਲਾਅ ਆਫ ਗਰੈਵਟੀ ਜਾਣਦਾ ਹਾਂ.....। ਉਹ ਮੁਸਕਰਾ ਪਿਆ "...ਤੋ ਮੇਰਾ ਸਾਥ ਦੀਜੀਏ ।" ਰਾਜੂ ਨੇ ਮੂਲ ਤਕਨੀਕ ਦੱਸ ਦਿੱਤੀ ਸੀ । ਫਿਰ ਕੀ ਸੀ....ਅਸੀ ਦੋਵੇਂ ਮੌਤ ਦੇ ਖੂਹ ਵਿੱਚ ਮੋਟਰ ਸਾਈਕਲਾ ਭਜਾ ਰਹੇ ਸੀ । ਮੈਂ ਕੁਝ ਪਲਾਂ ਬਾਦ ਜ਼ਮੀਨ ਤੇ ਡਿੱਗ ਪਿਆ । ਸ਼ੁਕਰ ਹੈ,ਕੁਝ ਮਮੂਲੀ ਖਰੋਂਚਾ ਹੀ ਆਈਆ ਸਨ । ਕਹਿੰਦਾਂ.." ਆਪ ਨੇ ਲਾਅ ਆਫ ਗਰੈਵਟੀ ਸੀਖਾ ਹੈ....ਟਾਇਮਿੰਗ ਨਹੀਂ......।"
ਸਟੰਟ ਵੀ ਕੋਈ ਕੋਈ ਕਰ ਸਕਦਾ....!!!
------------------29042011------------------------------
ਮੈਂ ਅਕਸਰ ਭੂਤਾਂ ਨੂੰ ਮਿਲਦਾ ਰਹਿੰਦਾਂ ਹਾਂ ।ਕਾਲੂ, ਛਿੰਦਾ ਵੀਰੂ....... ਆਪਣੇ ਵਰਗੇ ਹੀ ਹੁੰਦੇ ਹਨ.......। ਕੱਲ ਛੱਤ ਤੇ ਘੁੰਮ ਰਿਹਾ ਸੀ ਤਾਂ ਕਾਲੂ ਨੇ ਮੋਢੇ ਤੇ ਹੱਥ ਰੱਖ ਲਿਆ...... ਸਾਹਿਬ । ਇਕ ਗੱਲ ਪੁੱਛਣੀ ਸੀ । ਕੀ ਕਹਿੰਦਾ " ਹਾਂ ਜੀ.... ....." ਬੋਲਿਆ-" ਕੀ ਅਸੀ ਵੀ ਕਵਿਤਾ ਲਿਖ ਸਕਦੇ ਹਾਂ ?" ਮੈਂ ਕਿਹਾ-"ਕਿਉਂ ਨਹੀਂ ?......ਕਹਿੰਦਾ -" ਅਸੀ ਫਿਰ ਡਰਾਇਆ ਕਿਸਨੂੰ ਕਰਾਂਗੇ ? " ਮੈਂ ਕੀ ਆਖਦਾ-" ਨਾ ਤੁਸੀ ਡਰਾਉਣ ਦਾ ਠੇਕਾ ਲਿਆ ? ਅਸੀ ਕਿਸ ਵਾਸਤੇ ਹਾਂ.....'.....ਫਿਰ ਕੀ ਸੀ......"ਹਾ ਹਾ ਹੂ ਹੂ ਹਾ ਅ ਹਾ ਅ ..........
---------------------26042011----------------------------------
ਲੇਖਕ ਬਣਨਾ ਬਹੁਤ ਮੁਸ਼ਕਲ ਹੈ । ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ । ਮਾਨਤਾ ? ਉਸ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ । ਕੁਝ ਦਿਨਾਂ ਤੋਂ ਸੋਚ ਰਿਹਾ ਹਾਂ ਕਿ ਕੁਝ ਅੰਗ਼ਰੇਜ਼ੀ ਦੀਆਂ ਰਚਨਾਵਾਂ ਆਪਣੇ ਨਾਮ ਤੇ ਛਪਵਾ ਲਵਾਂ....ਮੋਇਆ ਨੂੰ ਪਤਾ ਲੱਗਣੈ ?..ਪਰ ਮੈਨੂੰ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ....।
ਤੁਹਾਡੀ ਮਦਦ ਚਾਹੁੰਦਾ ਹਾਂ....
ਜੇ ਪੰਜਾਬੀ ਸਾਹਿੱਤ ਦੀਆਂ ਰਚਨਾਵਾਂ ਚੁੱਕ ਲਵਾਂ....ਕਿਹੜਾ ਕਿਸੇ ਨੇ ਪੁੱਛਣਾ.....?? ਕੁਝ ਚਿਰ ਵਿੱਚ ਹੀ ਪੰਜਾਬੀ ਸਾਹਿੱਤ ਦਾ ਸਰਤਾਜ਼ ਬਣ ਸਕਦਾ ਹਾਂ । ਪੰਜਾਬੀ ਦੇ ਭੇਡੂ ਜਿਹੇ ਲੇਖਕ ਕੀ ਕਰ ਲੈਣਗੇ....???
ਤੁਹਾਡਾ ਕੀ ਖ਼ਿਆਲ ਹੈ ????.....
-------------------22042011--------------------------------------
ਟਰ ਟਰ ਟਰ .....
ਮੈਨੂੰ ਡੱਡੂਆਂ ਦਾ ਸੰਗੀਤ ਬਹੁਤ ਪਿਆਰਾ ਲੱਗਦਾ ਹੈ । ਬਸ ਇੱਕ ਹੀ ਸ਼ਰਤ ਹੁੰਦੀ ਹੈ ਕਿ ਉਹ ਰਿਦਮ ਵਿੱਚ ਹੋਣ । ਰਾਗ ਕਿਸੇ ਅਕਾਸ਼ ਤੋਂ ਉਤਰੇ ਨੇ । ......ਕਿਸਾਨ ਅਜੇ ਤਕ ਫ਼ਸਲ ਸਾਂਭ ਰਿਹਾ....। ਬਰਸਾਤ ? ਕੋਈ ਦੁਸ਼ਮਣ ਹੀ ਮੰਗ ਸਕਦਾ ਹੈ ।ਛੱਪੜ ਕਾਹਦੇ ਲਈ ਹੈ ???.....
ਟਰ ਟਰ ਟਰ.......
---------------22042011-----------------------------------------
ਮੈਂ ਰਾਤ ਨੂੰ ਉੱਠ ਕੇ ਦਰਵਾਜ਼ੇ ਦੇਖਦਾ ਹਾਂ..........ਮੇਰੇ ਘਰ ਕਿਹੜਾ ਕਿਸੇ ਰਾਜੇ ਦਾ ਖ਼ਜ਼ਾਨਾ ਨੱਪਿਆ ਹੈ.... ਮੇਰਾ ਬੇਟਾ ਭੂਤਾਂ ਦੀਆਂ ਅਵਾਜ਼ਾ ਸੁਣਦਾ ਹੈ.....। ਹਰ ਵੇਲੇ ਹਨੂਮਾਨ ਚਲੀਸਾ ਪੜ੍ਹਦਾ ....
ਕੁਝ ਡਰ ਹੁੰਦੇ ਹਨ.........। ਕੋਈ ਕੁਝ ਵੀ ਨਹੀਂ ਕਰ ਸਕਦਾ...। ਕਿਹੜੇ ਪੁਰਖੇ ਦਾ ਜੀਨਸ ਕਿੱਥੋ ਤਕ ਜਾਵੇਗਾ ?....ਕੀ ਤੁਸੀ ਜਾਣਦੇ ਹੋ ??
ਫੇਸਬੁਕ ਦੇ ਦੋਸਤਾਂ ਬਾਰੇ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ...???...ਭੁਲਾ ਤਾ ਨਾ....
---------------21042011--------------------------------------
No comments:
Post a Comment
opinion