web widgets

Sunday, 17 July 2011

ਤਰਲ - ਤੱਤ




ਮੈਂ ਅਕਸਰ ਆਖ ਦੇਂਦਾ ਹਾਂ...".ਆਈ ਕੈਨ ਡੂ ਇਟ.....।" ਜਦ 'ਬਲੈਕ' ਫ਼ਿਲਮ ਦੇਖੀ ਤਾਂ ਦੰਗ ਰਹਿ ਗਿਆ । ਕੀ ਡੰਬ,ਡੀਫ ਅਤੇ ਬਲਾਇਂਡ ਬਾਰੇ ਵੀ ਪਟ-ਕਥਾ ਲਿਖੀ ਜਾ ਸਕਦੀ ਹੈ । ਹੱਥ ਖੜ੍ਹੇ ਕਰਕੇ ਬੋਲਿਆ-" ਸੱਤ ਜਨਮ ਵੀ ਨਹੀਂ.....।" ਉਦੋ ਮੈਂ ਫੇਸਬੁਕ ਤੇ ਆਪਣੀ ਪ੍ਰੋਫਾਇਲ ਨਹੀਂ ਬਣਾਈ ਸੀ । ਸਮਾਂ ਕਿੰਝ ਕਰਵਟ ਬਦਲਦਾ....।....ਹੁਣ ਫਿਰ ਉਹੀ ਕਾਨਫ਼ੀਡੈਂਸ ਆ ਗਿਆ-" ਕੋਈ ਬੁੱਕ ਤਾਂ ਕਰੇ "ਬਲੈਕ" ਦੇ ਤਾਂ ਹਜ਼ਾਰ ਸੀਕੁਅਲ ਲਿਖ ਦਿਆਂ.....। " .....
---------------------------------------------------------
ਕੀ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ???...........
-------------------15062011---------------------------

ਮਨੁੱਖ ਜਨਮਿਆ। ਢੋਲ ਵੱਜਿਆ । ਕਿੱਨਰ ਵੀ ਆ ਗਏ । ਨਿੱਕੇ ਜਿਹੇ ਬੱਚੇ ਦੀ ਤੋਤੋ ਨੂੰ ਹੱਥ ਲਾ ਕੇ ਆਖ ਤਾਂ -" ਦੋ ਗੋਲੀਆ ਵਾਲਾ ਪਿਸਤੌਲ ਲਿਆਇਆ........ਸਵਾ ਲੱਖ ਲਵਾਂਗੇ.....।" ਹਾਸੜ ਮੱਚ ਗਈ.... ਪਰ ਗੱਲ ਤਾਂ ਇਥੇ ਖਤਮ ਨਹੀਂ ਹੁੰਦੀ....ਬੋਧ ਤੋਂ ਆਤਮ ਵਿਸ਼ਲੇਸ਼ਣ ਦੀ ਲੀਲਾ ਤਾਂ ਅਜੇ ਬਾਕੀ ਹੈ......। ਤਰੰਗ ਤੋਂ ਤਰੰਗ ਤਕ ਦਾ ਸਫ਼ਰ । ਸਮਝ ਨਹੀਂ ਆਈ ਨਾ ? ਤੰਤੂ ਟੁੱਟ ਰਹੇ ਨੇ । ....ਸਭ ਕੁਝ ਟੁੱਟਣ ਤੋਂ ਬਾਦ ਨਵਾਂ ਹੋ ਰਿਹਾ ।....ਹਰ ਚੀਜ਼ ਨਜ਼ਰ ਦਾ ਭਰਮ ਹੈ ।...ਜਨਮ ਦਿਨ ਕਿਸਨੂੰ ਕਹਾਂ....ਬੰਦਾਂ ਤਾਂ ਨਿਰਮਾਣ ਤੋਂ ਬਾਦ ਅੰਤਿਮ ਮਿਆਦ ਵੱਲ ਵਧ ਰਿਹਾ.....??? ਅਕਸਰ ਲਿਖ ਦੇਂਦਾ ਹਾਂ....... HB2U ... । ਸਾਰਾ ਬ੍ਰਹਿਮੰਡ ਵੇਵਸ ਦੀ ਕਹਾਣੀ ਹੈ..ਤਰੰਗਾਂ ਦੀ.........ਕਿੱਧਰੇ ਕੰਧ ਨੂੰ ਟੱਕਰ ਨਾ ਮਾਰ ਦੇਣਾ...........ਅੰਤਰ ਆਤਮਾ ਤਕ ਜ਼ਰੂਰ ਜਾਣਾ........ਕੁਝ ਵੀ ਸਥੂਲ ਨਹੀਂ....ਸਭ ਤਰਲ ਹੈ......................
---------------07062011--------------------------------------


ਰਾਹੂ ਅਤੇ ਕੇਤੂ । ਦੋ ਅਲਗ ਅਲਗ ਗ੍ਰਹਿ ਹਨ । ਗ੍ਰਹਿ ਨਹੀਂ । ਬਸ ਛਾਇਆ ਗ੍ਰਹਿ ।ਦੋਹਾਂ ਦੀ ਅਲੱਗ ਅਲੱਗ ਤਬੀਅਤ ਹੈ । ਕੇਤੂ ਸਿਰ । ਰਾਹੂ ਪੂਛਲ ।...ਕੇਤੂ ਧਰਮ । ਰਾਹੂ ਧੱਕੇ । ਕੇਤੂ ਧੂੰਆਂ । ਰਾਹੂ ਧੂੜ । ਪੰਡਿਤ ਆਖਦੇ ਹਨ-" ਦੋਵੇਂ ਗ੍ਰਹਿ ਬਹੁਤ ਹੀ ਕਰੂੜ ਹਨ ।" ਬ੍ਰਹਿਮੰਡ ਵਿੱਚ ਬਾਕੀ ਗ੍ਰਹਿ ਸਿੱਧੇ ਚੱਲਦੇ ਹਨ । ਐਂਟੀ ਕਲਾਕ । ਕਦੇ ਕਦੇ ਉਲਟਾ । ਕਲਾਕ ਵਾਇਜ਼ । ਪਰ ਰਾਹੂ ਕੇਤੂ ਸਦਾ ਹੀ ਪੁੱਠਾ ਚੱਲਦੇ ਹਨ । ਵੱਕਰੀ । ਮਤਲਬ ਪੁੱਠੇ ।......ਰਾਹੂ ਅਤੇ ਕੇਤੂ ਕਿੰਨਾਂ ਕੁਝ ਦੱਸਦੇ ਹਨ । ...
------------------------------------------------
ਨਾਸਤਿਕ ਦੋਸਤ ਰਾਹੂ ਕੇਤੂ ਨੂੰ ਚਿੰਨ ਵਜੋਂ ਲੈ ਸਕਦੇ ਹਨ.......
---------------02062011---------------------
ਗਣੇਸ਼ ਜੀ ਨੂੰ ਆਪਣੇ ਵਿਆਹ ਦੀ ਚਿੰਤਾਂ ਹੋਈ ਤਾਂ ਉਹਨਾਂ ਨੂੰ ਲੱਗਿਆ ਪਿਤਾ ਤੋਂ ਵੱਡਾ ਕਿਹੜਾ ਪਰਮੇਸ਼ਵਰ ਹੋ ਸਕਦਾ।ਕਹਿੰਦੇ " ਪਿਤਾ ਜੀ । ਮੇਰੀ ਸ਼ਾਦੀ ਕਦੋ ਹੋਵੇਗੀ ? ਸ਼ੰਕਰ ਜੀ ਨੇ ਜਵਾਬ ਦਿੱਤਾ-'ਕੱਲ੍ਹ '....। ਗਣੇਸ਼ ਜੀ ਅਗਲੇ ਦਿਨ ਦੁਬਾਰਾ ਗਏ .." ਪਾਪਾ । ਮੇਰੀ ਸ਼ਾਦੀ ਕਬ ਹੋਗੀ ? " ਸ਼ੰਕਰ ਜੀ ਨੇ ਕਿਹਾ-" ਬੇਟਾ ਬੋਲਾ ਤੋ ਥਾ-ਕੱਲ੍ਹ । " ਗਣੇਸ਼ ਜੀ ਹਰ ਰੋਜ਼ ਸ਼ੰਕਰ ਜੀ ਕੋਲ ਜਾਣ ਲੱਗੇ । ਸ਼ੰਕਰ ਜੀ ਦਾ ਹਰ ਰੋਜ਼ ਇਹੀ ਜਵਾਬ ਹੁੰਦਾ-"ਕੱਲ੍ਹ । " ਗਣੇਸ਼ ਜੀ ਸਾਰੀ ਉਮਰ ਕੁਆਰੇ ਰਹੇ । .....
-----------------------------------------------------------------
ਬੇਸ਼ਕ ਮੰਦਰ ਮਸਜ਼ਿਦ ਢਾਹ ਦੇ.........
------------------01062011-----------------------------------
ਕਿਸੇ ਦੋਸਤ ਨੇ ਗੱਲ ਕੀਤੀ " ਆਦਮੀ ਬਹੁਤ ਸ਼ਾਤਿਰ ਹੈ...ਹਰ ਔਰਤ ਵਿੱਚ ਸੰਭਾਵਨਾ ਤਲਾਸ਼ ਕਰਦਾ ਹੈ । ...." ? ਮੈਂ ਉਸ ਨਾਲ ਕਿਸੇ ਹੱਦ ਤਕ ਸਹਿਮਤ ਸੀ ਪਰ....।ਮੌੜਵਾਂ ਸਵਾਲ ਕੀਤਾ -" ਤੇ ਔਰਤ...? "
ਉਸਕੋਲ ਕੋਈ ਜਵਾਬ ਨਹੀਂ ਸੀ ।
ਮੇਰੇ ਕੋਲ ਵੀ ਨਹੀਂ ਹੈ ।
--------------------------------------------------------------
ਕੀ ਤੁਹਾਡੇ ਕੋਲ ਹੈ ???.....
------------------30052011--------------------------------

ਨਾਇਕ ਨੂੰ ਬਹੁਤ ਹੀ ਤਕਲੀਫ਼ਾ ਵਿੱਚੋਂ ਲੰਘਣਾ ਪਵੇਗਾ । ਖਲਨਾਇਕ ਉਸਨੂੰ ਤਬਾਹੀ ਦੀ ਸ਼ਿਖਰ ਤਕ ਲਿਜਾਵੇਗਾ। ਕਦੇ ਝੂਠਾ ਕਲੰਕ ਲਗਾ ਕੇ,ਕਦੇ ਭੈਣ ਨੂੰ ਬੇਇੱਜਤ ਕਰਕੇ,ਕਦੇ ਘਰ ਨੂੰ ਅੱਗ ਲਗਾ ਕੇ,ਕਦੇ ਪਤਨੀ ਦਾ ਕਤਲ ਕਰ ਕੇ,ਕਦੇ ਕੰਮ ਖੋਹ ਕੇ ,ਕਦੇ ਫਾਹੇ ਟੰਗ ਕੇ.....ਦੋਵਾਂ ਦਾ ਟਕਰਾਉ ਹੀ ਅਸਲੀ ਸੰਘਰਸ਼ ਹੈ । ਆਮ ਆਦਮੀ ਤੇ ਜਾਨਵਰ ਵਿੱਚ ਕੋਈ ਜਿਆਦਾ ਫ਼ਰਕ ਨਹੀਂ ਹੁੰਦਾ ।.....ਦੋਵਾਂ ਨੂੰ ਹੀ ਮੰਦ ਬੁੱਧੀ ਦਾ ਸਵਾਮੀ ਆਖਿਆ ਜਾ ਸਕਦਾ ਹੈ ।
ਕਰਮ ਭੂਮੀ ਤਾਂ ਚੁਣਨੀ ਹੀ ਪਵੇਗੀ । .....
------------------------------------------------------------------
ਸੂਰਾ ਸੋ ਪਹਿਚਾਣਬੋ ਜੋ ਲਰੈ ਦੀਨ ਕੇ ਹੇਤੁ ।
-----------------------30052011-------------------------------


ਮਹੀਨੇ ਕੁ ਬਾਦ ਪਿਤਾ ਜੀ ਬੰਸੀ ਨਾਈ ਦੇ ਲੈ ਜਾਂਦੇ । ਨਿੱਕਾ ਸੀ ।ਦੁਕਾਨ ਤਸਵੀਰਾ ਨਾਲ ਭਰੀ ਹੁੰਦੀ ।ਕ੍ਰਿਸ਼ਣ,ਨਾਨਕ,ਰਾਮ,ਹਨੂਮਾਨ,ਅਰਜੁਨ.... ਬੰਸੀ ਕੁਰਸੀ ਦੀਆ ਬਾਹਾਂ ਤੇ ਲੱਕੜ ਦੀ ਫੱਟੀ ਰੱਖਦਾ । ਪਿਤਾ ਜੀ ਚੁੱਕ ਕੇ ਕੁਰਸੀ ਤੇ ਬਿਠਾ ਦੇਂਦੇ । ਬੰਸੀ ਮੈਲਾ ਜਿਹਾ ਕਪੜਾ ਗਲੇ ਤਕ ਵਲ ਦੇਂਦਾ । ਫਿਰ । ਬੰਸੀ ਪਾਣੀ ਨਾਲ ਵਾਲਾਂ ਦੀ ਧੁਨਾਈ ਕਰਦਾ । ਜੇਕਰ ਚਿਹਰਾ ਚੁੱਕ ਕੇ ਸ਼ੀਸ਼ੇ ਵੱਲ ਦੇਖਦਾ ਤਾਂ ਝੱਟ ਠੋਲਾ ਮਾਰਦਾ । ਸਭ ਤੋਂ ਮੁਸ਼ਕਲ ਕੰਮ ਸੀ, ਗਰਦਨ ਦੇ ਪਿੱਛੇ ਉਸਤਰੇ ਦਾ ਚੱਲਣਾ । ਹੱਸ ਹੱਸ ਕੇ ਕੁਰਸੀ ਤੋਂ ਡਿੱਗਣ ਲੱਗਦਾ । ਬੰਸੀ ਆਖਦਾ -" ਨਾ ਛੋਰੇ । ਉਸਤਰਾ ਬਜ ਜਾਏਗਾ....। "
ਬੈਂਚ ਤੇ ਅਖ਼ਬਾਰ ਪੜ੍ਹਦੇ ਪਿਤਾ ਜੀ ਵੀ ਬੰਸੀ ਦੀ ਮਦਦ ਲਈ ਪਹੁੰਚ ਜਾਂਦੇ ।......
ਦੀਵਾਰ ਦੀ ਇਕ ਨੁੱਕਰ ਵਿੱਚ ਰੇਡੀਉ ਵੱਜ ਰਿਹਾ ਹੁੰਦਾ-" ਲਾਗੀ ਟੂਟੇ ਨਾ ਅਬ ਤੋਂ ਸਨਮ..........."
-------------------------------------------------
ਬੰਸੀ ਨਾਈ : ਬੰਸੀ ਅੰਕਲ
----------------------------------------------------


ਮੈਂ ਸ਼ਾਮ ਤੋਂ ਕੀ ਕਰ ਰਿਹਾ ਸੀ ? ਬਹੁਤ ਥੱਕ ਗਿਆ ਹਾਂ । ਕੀ ਦੱਸਾਂ ? ਫੇਸਬੁਕ ਲਈ ਜਾਲੀ ਖਾਤਾ ਬਣਾ ਰਿਹਾ ਸੀ । ਸੋਚਿਆ...ਪਾਠਕਾ ਤੇ ਰੁਹਬ ਮਾਰਨ ਲਈ ਖਾਤਾ ਵੀ ਹੋਣਾ ਚਾਹੀਦਾ । ਸਭ ਤੋਂ ਪਹਿਲਾ ਇਕ ਕੁੜੀ ਦਾ ਖਾਤਾ ਬਣਾਇਆ । ਜਦ ਫੋਟੂ ਦੀ ਵਾਰੀ ਆਈ ਤਾਂ ਰੋਜ਼ੀ ਮਾਨ ਦੀ ਪਿਕਚਰ ਲੋਡ ਕਰਕੇ ਜੜ ਤੀ । ਸੋਚਿਆ ਅਜੇ ਗੱਲ ਨਹੀਂ ਬਣੀ । ਕਈ ਵਾਰ ਬੜਕ ਵੀ ਮਾਰਨੀ ਪੈਂਦੀ ਹੈ । ਇਕ ਹੋਰ ਖਾਤਾ ਬਣਾਇਆ । ਸੋਚਿਆ ਹੁਣ ਤਾਂ ਜੱਜ ਦੀ ਫਾਇਲ ਤੇ ਜਾਣਾ ਪਵੇਗਾ ।...ਕੁੰਡਲ ਮੁੱਛਾ ਵਾਲੀ ਪਿਕਚਰ ਚੱਕ ਲੀ.....। ਸੋਚਿਆ,ਕਈ ਵਾਰ ਗੱਲ ਦੇਣੀ ਵੀ ਆ ਜਾਂਦੀ । ਫਿਰ ਕੀ ਸੀ,ਮੈਨੂੰ ਗਗਨ ਯਾਦ ਆ ਗਿਆ । ਬੱਚਾ ਬਣ ਕੇ ਵੇਲਾ ਟਾਲਿਆ ਜਾ ਸਕਦਾ । ਖਾਤਾ ਤਾਂ ਲੋਕਰਾਜ ਦਾ ਵੀ ਬਣਨ ਲੱਗਿਆ ਸੀ । ਡਰ ਗਿਆ-ਜੇ ਕਿਸੇ ਨੇ ਢਿੱਡ ਪੀੜ ਦੀ ਦਵਾਈ ਪੁੱਛ ਲਈ । ....
------------------------------------------------------------------
ਕੁਮੈਂਟ ਕਰਨਾ ਨਾ ਭੁੱਲਣਾ । ਮੈਨੂੰ ਜੁਲਾਈ ਤੋਂ ਛੁੱਟੀਆ ਹੋ ਰਹੀਆ ਹਨ ।.....
-------------------------27052011------------------------------


ਕਿਸੇ ਨੇ ਤੂੰਬੀ ਚੁੱਕੀ....ਕਿਸੇ ਨੇ ਛੈਣਾ......ਕਿਸੇ ਨੇ ਬੈਂਜੋ....ਕਿਸੇ ਨੇ ਬੰਸਰੀ......ਕਿਸੇ ਨੇ ਢੋਲਕ .....ਕਿਸੇ ਨੇ ਪਿਆਨੋ......ਪਰ ਕੋਈ ਰਾਗ ਦੀ ਗੱਲ ਤਾਂ ਕਰੇ......???......ਦੋ ਹੀ ਗੱਲਾ ਹੁੰਦੀਆ......ਸਿਰਜਣਾ....ਜਾਂ ਵਿਨਾਸ਼........ । ....ਪਰ ਉਸ ਲਈ ਵੀ ਇਮਾਨਦਾਰੀ ਜ਼ਰੂਰੀ ਹੈ.........
------------------------------------------------------------
ਨਹੀਂ ???????????????????????????????
----------------26052011--------------------------------



ਆਪਣੇ ਦੋਸਤ ਨੂੰ ਕਿਹਾ-" ਤੂੰ ਫੇਸਬੁੱਕ 'ਤੇ ਆਪਣਾ ਅਕਾਊਂਟ ਬਣਾ ਰੱਖਿਆ... ਆਪਣਾ ਮੈਟਰ ਵੀ ਸ਼ਿਅਰ ਕਰਿਆ ਕਰ..... "
ਗੱਲ ਤਾਂ ਹੱਸਣ ਵਾਲੀ ਵੀ ਹੈ...ਰੋਣ ਵਾਲੀ ਵੀ....
ਕਹਿੰਦਾ-" ਅੱਜ ਤਕ ਕਿਸੇ ਉੱਲੂ ਦੇ ਪੱਠੇ ਨੇ ' ਗੁੱਡ' ਤਕ ਨਹੀਂ ਲਿਖਿਆ । ਕਿਸੇ ਹਰਾਮਜਾਦੀ ਨੇ ਲਾਇਕ ਤੇ ਕਲਿਕ ਨਹੀਂ ਕੀਤਾ "......... ਕੀ ਕਹਿੰਦਾ-" ਤੂੰ ਆਪਣੀਆਂ ਚੰਗੀਆ ਰਚਨਾਵਾਂ ਸਾਂਝੀਆ ਕਰਨੀਆ ਸਨ ।" ... ਕਹਿੰਦਾ-" ਵੱਡੇ ਲੇਖਕਾ ਨੂੰ ਪੇਸ਼ ਕੀਤਾ ਸੀ ।..." ਮੈਂ ਸੋਚਾ ਵਿੱਚ ਪੈ ਗਿਆ .." ਬਹੁਤ ਦੁੱਖ ਵਾਲੀ ਗੱਲ ਹੈ । "...... ਉਹਨੇ ਸਾਹ ਲੈਣ ਤੋਂ ਪਹਿਲਾ ਜਵਾਬ ਕੀਤਾ- " ਤੇਰੀ ਆੜ੍ਹਤ ਦਾ ਕੀ ਹਾਲ ਹੈ ? ਕੁਮੈਂਟ ਆਣ ਲੱਗੇ ਜਾਂ ਅਜੇ ਤਕ ਲਾਇਕਾ ਤੇ ਹੀ ਅੜਿਆ ਏ........।
-----------------------------------------------------------------
......ਡੁੱਬਣ ਲਈ ਪਾਣੀ ਨਹੀਂ............ ਘਰ ਹੁੰਦਾ ਹੈ...........
------------------22052011-----------------------------------

No comments:

Post a Comment

opinion