29 March
ਮੇਰੇ ਕੋਲ ..ਕਾਗ਼ਜ਼ ਹੈ..ਕਲਮ ਹੈ..ਦਵਾਤ ਹੈ...ਖ਼ਿਆਲ ਹੈ....ਪਰ ਜੁਗਤ ਨਹੀਂ ਹੈ....ਲਿਖਣਾ ਕੋਈ ਜ਼ਰੂਰੀ ਤਾਂ ਨਹੀਂ ......। ਮੇਰੇ ਕੋਲ ...ਕਿਤਾਬ ਹੈ...ਨਜ਼ਰ ਹੈ.......ਸਮਝ ਹੈ.....ਪਰ ਬਿਰਤੀ ਨਹੀਂ....ਪੜ੍ਹਣਾ ਕੋਈ ਜ਼ਰੂਰੀ ਤਾਂ ਨਹੀਂ ..।.....
21 March
ਅੱਜ ਸਾਰਾ ਦਿਨ ਆਪਣੇ ਪੁਰਖ਼ੇ ਯਾਦ ਆਉਂਦੇ ਰਹੇ । ਦਾਦਾ ਜੀ ਦਾ ਨਾਮ ਸਭ ਨੂੰ ਪਤਾ ਹੁੰਦਾ ।... ਪਰ ਮੈਨੂੰ ਆਪਣੇ ਪਰਦਾਦਾ ਜੀ ਦਾ ਨਾਮ ਵੀ ਪਤਾ ਹੈ ।... ਨਾਗਰ ਮੱਲ .....ਉਹਨਾਂ ਦੇ ਪਿਤਾ ਜੀ ਬਲਾਕੀ ਮੱਲ । ਉਸਤੋਂ ਅੱਗੇ ਸੁੰਨ ਪੱਸਰੀ ਹੈ......... ।........ਸ਼ਾਇਦ ਇਹ ਵੀ ਪਤਾ ਨਾ ਹੁੰਦਾ....ਜੇਕਰ ਮੇਰਾ ਵੱਡਾ ਭਰਾ.... ਮਾਂ ਦੇ ਫੁੱਲ ਤਾਰਨ ਹਰਿਦੁਆਰ ਨਾ ਗਿਆ ਹੁੰਦਾ.....। ਮੈਂ ਆਪਨੇ ਹੋਣ ਵਾਲੇ ਪੋਤੇ ਦੇ ਪੋਤੇ ਬਾਰੇ ਸੋਚ ਰਿਹਾ ਹਾਂ......। ਮੈਨੂੰ ਲੱਗਦੈ....ਹਰਿਦੁਆਰ ਦੇ ਪਾਂਡਿਆ ਕੋਲੋ ਹੁਣ ਪੁਰਾਂਤਨ ਵਹੀਆ ਦੀ ਏਨੀ ਰਾਖੀ ਨਹੀਂ ਹੋ ਸਕਣੀ.....ਉਹਨਾਂ ਦੇ ਬੱਚੇ ਜੱਦੀ ਕੰਮ ਨੂੰ ਪਸੰਦ ਨਹੀਂ ਕਰਦੇ.....।.....
19 March
ਸ਼ੁੱਕਰ ਨੂੰ ਅਨੰਦਤ ਜੀਵਨ ਨਾਲ ਜੋੜਿਆ ਜਾਂਦਾ ਹੈ..ਜਦ ਉਹ ਆਪਣੀ ਨੀਚ ਰਾਸ਼ੀ ਕੰਨਿਆਂ ਵਿਚ ਚਲਾ ਜਾਂਦਾ....ਤਾਂ ਆਖਿਆ ਜਾਂਦਾ....ਤਾਰਾ ਡੁੱਬ ਗਿਆ। ਅਜਿਹੀ ਸਥਿਤੀ 'ਚ ਹਿੰਦੂ ਧਰਮ ਵਿਵਾਹ ਸਮਾਗਮਾਂ ਤੇ ਰੋਕ ਲਗਾ ਦੇਂਦਾ ਹੈ । ਬੜੇ ਚਿਰ ਤੋਂ ਕੋਈ ਸ਼ਾਦੀ ਦਾ ਨਿਉਤਾ ਨਹੀਂ ਆ ਰਿਹਾ.....।
ਸਮਾਗਮ ਅਟੈਂਡ ਕਰਦਾ ਬਹੁਤ ਥੱਕ ਗਿਆ ਹਾਂ ......
ਸ਼ੁਕਰ ਹੈ ।.......
----------------------------------------------------------------
ਛੜਿਆਂ ਤੋਂ ਮੁਆਫ਼ੀ ਸਹਿਤ ...ਛੜੀਆਂ ਤਾਂ ਸਿਆਣੀਆਂ ਹੁੰਦੀਆਂ....
ਸਮਾਗਮ ਅਟੈਂਡ ਕਰਦਾ ਬਹੁਤ ਥੱਕ ਗਿਆ ਹਾਂ ......
ਸ਼ੁਕਰ ਹੈ ।.......
----------------------------------------------------------------
ਛੜਿਆਂ ਤੋਂ ਮੁਆਫ਼ੀ ਸਹਿਤ ...ਛੜੀਆਂ ਤਾਂ ਸਿਆਣੀਆਂ ਹੁੰਦੀਆਂ....
19 March
ਘਰ ਵਿਚ ਸ਼ੀਸ਼ਾ ਲੱਗਿਆ ਹੈ .....ਤੁਰਦੇ ਫਿਰਦੇ ਨਜ਼ਰ ਪੈ ਜਾਂਦੀ ਹੈ । ਜਦ ਗੁੱਸਾ ਆਉਂਦਾ ਤਾਂ ਸਪੈਸ਼ਲ ਸ਼ੀਸ਼ੇ ਕੋਲ ਜਾਂਦਾ ਹਾਂ । ਭੱਦਾ ਚਿਹਰਾ ਦੇਖਣਾ ਕਿਸਨੂੰ ਪਸੰਦ ਹੋਵੇਗਾ । ਜਲਦੀ ਹੀ ਸਥਿਰ ਹੋ ਜਾਂਦਾ ਹਾਂ । ਜਦ ਕੋਈ ਘਰ ਵਿਚ ਨਹੀਂ ਹੁੰਦਾ...ਤਾਂ ਮੇਰੇ ਨਾਲ ਮੇਰੇ ਵਰਗਾ ਕੋਈ ਹੋਰ ਮਨੁੱਖ ਹੁੰਦਾ । ...ਅੱਜ ਸ਼ੀਸ਼ਾ ਡਿੱਗ ਕੇ ਟੁੱਟ ਗਿਆ ਹੈ ।....ਬਜ਼ਾਰ ਨੂੰ ਜਾਣ ਲੱਗਦਾ ਤਾਂ ਪਤਨੀ ਮਜ਼ਾਕ ਕਰਦੀ ਹੈ-" ਇਸ ਉਮਰ ਵਿਚ ਸ਼ੀਸ਼ੇ ਦਾ ਕੀ ਕਰਨਾ ?...। ਮੈਨੂੰ ਗੁੱਸਾ ਆਉਂਦਾ ਹੈ .........ਫਿਰ ਆਪਣੇ ਆਪ ਨੂੰ ਆਖਦਾ ਹਾਂ...ਪਹਿਲੇ ਸ਼ੀਸ਼ਾ ਤਾਂ ਲੈ ਆ...ਆਪਣੇ ਭੱਦੇ ਚਿਹਰੇ ਨੂੰ ਕਿਵੇਂ ਵੇਖੇਗਾ ?
ਕੀ ਤੁਹਾਡੇ ਘਰ ਵਿਚ ਵੀ ਕੋਈ ਸ਼ੀਸ਼ਾ ਲੱਗਿਆ ਹੈ ?......
18 March
ਤੁਸੀ ਕਦੇ ਇਮਲੀ ਦਾ ਦਰੱਖਤ ਵੇਖਿਆ ?...ਕਿਤੇ ਇਹ ਨਾ ਆਖਣਾ....ਅਸੀ ਕੁਝ ਧਾਰਨ ਕੀਤਾ ?....ਮੇਰਾ ਮਤਲਬ ਇਹ ਨਹੀਂ ਸੀ । ...ਦਰਅਸਲ ...ਬਚਪਨ ਦੇ ਦਿਨਾਂ ਵਿਚ ਅਸੀ ਦੁਪਹਿਰ ਵੇਲੇ ਇਮਲੀ ਦੇ ਬੂਟੇ ਦੁਆਲੇ ਹੋ ਜਾਂਦੇ ।. ਘਰ ਦੇ ਲਾਗੇ ਸੀ........ਪੱਥਰਾਂ ਦੀ ਬਰਸਾਤ ਕਰਨੀ....। ਇਮਲੀ ਦੇ ਪੱਤਿਆਂ ਨਾਲ ਜੇਬਾਂ ਭਰ ਜਾਣੀਆਂ । ਫਿਰ ਕੀ ਸੀ....। ਗਲੀਆਂ ਦੀਆਂ ਜਨਾਨੀਆਂ ਮਿੰਨਤਾਂ ਕਰਦੀਆਂ ।.....ਵੇ ਸਰੋਜ ਦੇ ਮੁੰਡਿਆਂ.......।.....ਵੇ ....
......ਸਾਲਾਂ ਦੇ ਸਾਲ ਗੁਜ਼ਰ ਗਏ.....ਅੱਜ....ਮੇਰਾ ਬੇਟਾ ਇਮਲੀ ਤੋੜਣ ਗਿਆ.....ਕਹਿੰਦਾਂ......" ਪਾਪਾ ਕਿਸੇ ਨੇ ਇਮਲੀ ਦਾ ਦਰੱਖਤ ਵੱਢ ਤਾ....।" ਚਾਹ ਦਾ ਕਪ ਹੱਥਾਂ ਵਿਚ ਕੰਬਣ ਲੱਗਿਆ। ਮੂੰਹੋ ਨਿਕਲਿਆ-"ਭੂਚਾਲ ਤਾਂ ਜਪਾਨ ਵਿਚ ਆਉਂਦੇ ਨੇ.......
16 March
ਕੁਝ ਲੋਕ ਗਿਆਨੀ ਹਨ....ਪਰ ਇਮਾਨਦਾਰ ਨਹੀਂ.....। ਕੁਝ ਲੋਕ ਇਮਾਨਦਾਰ ਤਾਂ ਹਨ ਪਰ ਗਿਆਨੀ ਨਹੀਂ......। ਦੋਵਾਂ ਸ਼ਕਤੀਆਂ ਦਾ ਮਿਲਣਾ ਜ਼ਰੂਰੀ ਨਹੀਂ ।ਮੇਰੀ ਨਜ਼ਰ ਵਿਚ: ਸਭ ਤੋਂ ਵੱਡਾ ਹੈ ....ਇਮਾਨ.......ਗਿਆਨ ਦਾ ਕੀਹ ਹੈ....? ਜਿੱਥੇ ਇਮਾਨ ਹੋਵੇਗਾ.....ਉਸ ਜਗ੍ਹਾ਼ ਘੁੰਗਰੂ ਪਾ ਕੇ ਨੱਚੇਗਾ.....ਇਹ ਮੇਰਾ ਯਕੀਨ ਹੈ...ਦਾਵੇ ਤਾਂ ਝੂਠੇ ਹੁੰਦੇ......
16 March
ਜੇ
ਮਰਨਾ
ਤਾਂ ਚੱਜ ਨਾਲ ਮਰ
ਸਰਕਾਰ ਨੂੰ ਪਤਾ ਤਾਂ ਲੱਗੇ ....
20 February
ਆਪਣੇ ਦੋਨਾਂ ਦੇ ਜੀਣ ਵਿਚ ਫ਼ਰਕ ਹੈ .....
ਏਸ ਲਈ ਆਪਾ ਨੂੰ ਇੱਕ ਦੂਜੇ ਦੀ ਗੱਲ ਮੁਸ਼ਕਲ ਨਾਲ ਸਮਝ ਆਵੇਗੀ ...ਚਲ ਆਪਣਾ ਆਪਣਾ ਰਸਤਾ ਫੜੀਏ....
----------------------------------------------------
ਕੀ ਕੋਈ ਭਾਸ਼ਾ ਸਿਖਣ ਨਾਲ ਵੀ ਅਮੀਰ ਹੁੰਦਾ ???....
16 February
ਧਰਤੀ ਸੂਰਜ ਦੁਆਲੇ ਚੱਕਰ ਲਾ ਰਹੀ....ਚੰਦਰਮਾਂ ਧਰਤੀ ਦੁਆਲੇ..... । ਜੇਕਰ ਤੱਤ ਨੂੰ ਤੱਤ ਮਿਲ ਜਾਣ ਤਾਂ ਮੁਹੱਬਤ ਨੂੰ ਮੁਹੱਬਤ ਕੌਣ ਕਹੇਗਾ ।
30 January
ਮਿਸ਼ਰ ਦੇ ਲੋਕ ਸੜਕਾਂ ਤੇ ਆ ਗਏ ਹਨ.....ਕੀ ਭਾਰਤ ਵਿੱਚ ਵੀ ਅਜਿਹਾ ਵਾਪਰ ਸਕਦਾ ਹੈ ? ..ਲੋਕ ਤਾਂ ਇੱਥੇ ਵੀ ਭੁੱਖੇ ਮਰ ਰਹੇ ਹਨ । ......
No comments:
Post a Comment
opinion