web widgets

Monday, 4 April 2011

ਵੀਨਸ


 

14 March


ਜਾਨਵਰ ਕਿਹੜਾ ਦੱਸ ਸਕਦਾ- " ..ਜਬਾੜਾ ਦੁਖ ਰਿਹਾ....ਕੰਨ ਵਿਚ ਦਰਦ ਹੈ.?....ਸਿਰ ਚਕਰਾ ਰਿਹਾ...??..ਢਿੱਡ ਵਿੱਚ ਪੀੜ ਹੈ...???.।
ਮਨੁੱਖ ਕੋਲ ਜਿੱਭ ਹੈ.....ਪਰ ਉਹ ਜਦ ਵੀ ਬੋਲਦਾ " ਭੁੱਖ ਲੱਗੀ ਹੈ......।
ਕੋਈ ਕੀ ਕਰੇ....ਨਫ਼ਰਤ ਦੇ ਸਿਵਾ......

 

04 March


.....ਮੇਰੀ ਆਦਤ ਹੈ ...ਅਕਸਰ ਭੁੱਲ ਜਾਂਦਾ ਹਾਂ .............ਕਿਸੇ ਨੇ ਸਲਾਹ ਦਿੱਤੀ ...ਡਾਇਰੀ ਰਖਿਆ ਕਰ ....ਕੀ ਕਰਾਂ ???......ਅੱਜ ਡਾਇਰੀ ਵੀ ਨਹੀ ਮਿਲ ਰਹੀ .....

01 March



"ਮੇਰੇ ਕੋਲ ਖਾਬ ਸਨ ....ਇੱਕ ਖਾਬ ਦਾ ਮੁੱਲ ਚੁਆਨੀ ਕੁ ਜਿੰਨਾ ਹੁੰਦਾ ਹੈ ...ਤੇ ਹੁਣ ਉਸਨੂੰ ਵੀ ਸਰਕਾਰ ਨੇ ਬੰਦ ਕਰ ਦਿੱਤਾ .....ਕੀ ਕਰ ਸਕਦਾ ਹਾਂ ???......."
ਦੋਸਤ ਦੀ ਗੱਲ ਸੁਣ ਕੇ ਕੀ ਆਖਦਾ ....ਹੱਸ ਪਿਆ ...." ਕੋਈ ਨਾ ....ਆਪਾ ਉਚ ਅਦਾਲਤ ਨੂੰ ਅਪ੍ਰੋਚ ਕਰਾਂਗੇ .....
ਬੋਲਿਆ ....ਫੀਸ ਕਿੰਨੀ ਲਵੋਗੇ .....?

 

23 February


ਅਕਾਸ਼ ਵਿਚ ਇਕ ਤਾਰਾ ਹੈ.....ਸ਼ੁਕੱਰ ...ਸਭ ਤੋਂ ਚਮਕੀਲਾ ਤਾਰਾ.....। ਸ਼ਾਮ ਢਲਣ ਤੋਂ ਬਾਦ ਹੀ ਦੱਖਣ ਵੱਲ ਨਜ਼ਰ ਆਉਣ ਲੱਗਦਾ । ਦੋਸਤ ਨੇ ਫ਼ੋਨ ਕਰਨਾ-" ਸ਼ੈਲੀ ਵੀਨਸ ਦੇਖ....। " ਭੱਜ ਕੇ ਛੱਤ ਤੇ ਜਾਣਾ ........
ਅੱਜ 'ਵੀਨਸ' ਦੇਖਣ ਨੂੰ ਬਹੁਤ ਮਨ ਕੀਤਾ । ਸੋਚਿਆ ਕਿਹੜਾ ਕੋਈ ਵੱਖਰਾ ਹੋਵੇਗਾ...?.......

16 February


ਬੱਚੇ " ਰੋਡੀਜ਼ " ਦੇਖ ਰਹੇ ਸਨ । ਕਿਸੇ ਕੁਨਟੈਸਟੈਂਟ ਨੇ ਕਿਹਾ ...ਕੀ ਕਿਹਾ.....ਕੀ ਦੱਸਾਂ.....???...ਬੇਟੀ ਨੇ ਚੈਨਲ ਬਦਲਣ ਲਈ ਰਿਮੋਟ ਚੁੱਕਿਆ । ਮੈਂ ਰੋਕ ਦਿੱਤਾ- " ਮੈਰੂ , ਹੁਣ ਚੈਨਲ ਬਦਲਣ ਦੀ ਲੋੜ ਨਹੀਂ....ਦੁਨੀਆਂ ਨੂੰ ਸਮਝਣ ਦੀ ਜ਼ਰੂਰਤ ਹੈ......

14 February

.
ਕਵਿਤਾ ਕੌਣ ਪੜ੍ਹਦਾ ਹੈ ? ਕਵਿਤਾ ਸਾਰੇ ਹੀ ਪੜ੍ਹਦੇ ਹਨ । ਕਵਿਤਾ ਕੌਣ ਸਮਝਦਾ ਹੈ ? ਸਭ ਨੂੰ ਹੀ ਸਮਝ ਆਉਂਦੀ ਹੈ । ਕਵਿਤਾ ਕੌਣ ਜੀਂਦਾ ਹੈ । ਸਭ...। ਨਹੀਂ । ਜਿਹਨੂੰ ਜੀਣ ਦਾ ਚੱਜ ਹੋਵੇ.....

 

13 February


ਮੇਰਾ ਇਕ ਦੋਸਤ ਆਪਣੀ ਗੱਲਬਾਤ ਸ਼ਰਿੰਕ ਇੰਗਲਸ਼ ਵਿਚ ਕਰਦਾ ....ਜਦ ਉਹਨੇ ਪਹਿਲੀ ਵਾਰ "ਟੀਸੀ" ਲਿਖਿਆ...ਤਾਂ ਆਪਣੇ ਭਤੀਜੇ ਤੋਂ ਪੁੱਛਿਆ...ਤਾਂ ਉਹ ਹੱਸ ਪਿਆ....ਕਹਿੰਦਾ-"ਚਾਚਾ ਜੀ । ਵੈਰੀ ਕਾਮਨ ।ਟੇਕ ਕੇਅਰ...।" ਮੈਂ ਜਦ ਵੀ ਕਿਸੇ ਮੁਸੀਬਤ ਵਿਚ ਹੁੰਦਾ ਹਾਂ ਤਾਂ ਆਪਣੀ ਹੀ ਸਰਿੰਕ ਭਾਸ਼ਾ ਦਾ ਪ੍ਰਯੋਗ ਕਰਦਾ ...। ਆਪਣੇ ਦੋਸਤ ਨੂੰ ਲਿਖ ਭੇਜਿਆ....ਮੂ । ਆਖਰ ਉਹਨੂੰ ਪੱਛਣਾ ਪਿਆ " ਮੂ " ? ਮੈਂ ਜਵਾਬ ਦਿੱਤਾ -" ਮਿਸ ਯੂ " । ...ਕਈ ਦਿਨਾਂ ਤੋਂ ਉਸ ਵੱਲੋਂ ਚੁੱਪ ਹੈ । ਸ਼ਾਇਦ ਉਹ ਮੇਰੇ ਤੋਂ ਡਰਨ ਲੱਗਿਆ ...ਮੈਨੂੰ ਕਾਹਦਾ ਡਰ....ਮੇਰਾ ਭਤੀਜਾ ਹੈ ਨਾ......

 

13 February


ਕਈ ਵਾਰ ਸਿਰਫ "A" ਵਾਸਤੇ ਲਿਖਿਆ ਜਾਂਦਾ ਹੈ...."B" ਨੂੰ ਸਮਝ ਨਹੀਂ ਆਉਂਦਾ...." C " ਆਲੋਚਨਾ ਲਈ ਪੈੱਨ ਚੁੱਕ ਲੈਂਦਾ.....ਅਹਿਸਾਸ ਦਾ ਸੰਚਾਰ ਕਾਗ਼ਜ਼ਾਂ ਵਿਚ ਦਮ ਤੋੜ ਦੇਂਦਾ .....

 

12 February


ਅੱਜ ਗੱਲ ਵਿੱਚੋਂ ਗੱਲ ਤੁਰੀ....ਪਾਗਲਾਂ ਬਾਰੇ....।ਦੋਸਤ ਦੱਸਣ ਲੱਗਿਆ " ਚਾਚੇ ਦਾ ਮੁੰਡਾ ਪਾਗਲ ਸੀ....ਅਸੀ ਸਾਰੇ ਰਿਸ਼ਤੇਦਾਰ ਮਿਲ ਕੇ ਉਹਨੂੰ ਅੰਮ੍ਰਿਤਸਰ ਲੈ ਗਏ । ਉਹ ਵਾਪਸ ਮੁੜਣ ਦੀ ਜਿੱਦ ਕਰੇ ...ਸੁਣਦਾ ਕੌਣ ...। ਥੱਕਹਾਰ ਕੇ ਕਹਿੰਦਾ ਮੈਨੂੰ ਤੁਸੀ ਪਾਗਲ ਖਾਨੇ ਦਾਖ਼ਲ ਕਰਾਉਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਦਿਉ ...। ਸਭ ਨੂੰ ਉਹਦੀ ਗੱਲ ਚੰਗੀ ਲੱਗੀ.....। ਜਦ ਅਸੀ ਗੁਰਦੁਆਰੇ ਪਹੁੰਚੇ ਤਾਂ ਚਾਚੇ ਦਾ ਮੁੰਡਾ ਭੱਜ ਕੇ ਸੇਵਕਾ ਕੋਲ ਪਹੁੰਚ ਗਿਆ....ਕਹਿੰਦਾ....ਆਹ ਸਾਰੇ ਪੁਲੀਸ ਦੇ ਟਾਊਟ ਨੇ...। ...ਪੰਜਾਬ ਦੇ ਮਾੜੇ ਦਿਨ ਚਲ ਰਹੇ ਸਨ... ਫਿਰ ਕੀ ਸੀ...ਉਹਨਾਂ ਨੇ ਕੁੱਟ ਕੁੱਟ ਕੇ ਸਾਡਾ ਬੁਰਾ ਹਾਲ ਕਰ ਤਾ.....। ਜਦ ਤਕ ਅਸਲ ਕਹਾਣੀ ਦਾ ਪਤਾ ਚਲਦਾ....ਚਾਚੇ ਦਾ ਮੁੰਡਾ ਪਿੰਡ ਪਹੁੰਚ ਗਿਆ.......। ....

11 February


ਹਵਾ ਨੂੰ ਰੁਮਕਣਾ ਆਉਂਦਾ ਹੈ
ਗੁਲਾਬ ਨੂੰ ਮਹਿਕਣਾ....ਪੱਤਿਆ ਨੂੰ ਖੜਕਣਾ...ਤਾਰੇ ਨੂੰ ਚਮਕਣਾ...ਬਿਜਲੀ ਨੂੰ ਕੜਕਣਾ...
ਮਨੁੱਖ ਨੂੰ ਤੜਪਣਾ ........

No comments:

Post a Comment

opinion