web widgets

Sunday, 3 April 2011

ਗੁਲਨਾਰ

 

 

 

10 February


......ਸਮੁੰਦਰ ਦੇ ਪਾਣੀ ਹੇਠ ਰੇਤ ਹੁੰਦੀ ਹੈ ।....ਤੇ ਮਾਰੂਥਲ ਦੀ ਰੇਤ ਹੇਠ ਸਮੁੰਦਰ...। ਪ੍ਰਕਿਰਤੀ ਨੂੰ ਪਤਾ ਹੈ....ਕਿਹੜੀ ਵਸਤੂ ਨੂੰ ਕਿੱਥੇ ਰੱਖਣਾ ਹੈ ....।

 

09 February


ਮਦਾਰੀ ਕੋਲ ਸ਼ਬਦ ਹਨ....ਤਮਾਸ਼ਾ ਤਾਂ ਭਾਲੂ ਨੇ ਕਰਨਾ ਹੁੰਦਾ ਹੈ....। ਭਾਲੂ ਦਾ ਵੀ ਕਾਹਦਾ ਤਮਾਸ਼ਾ ?...ਉਹਦੇ ਗਲ ਵਿਚ ਤਾਂ ਸੰਗਲ ਹੁੰਦਾ।....ਭੀੜ ਦੀ ਆਪਣੀ ਤਬੀਅਤ ਹੈ ।....ਨਿੱਕੀਆ ਨਿੱਕੀਆ ਗੱਲਾਂ ਤੇ ਖੁਸ਼ ਹੋ ਜਾਂਦੀ ਹੈ.......

08 February


ਕੀ ਤੁਸੀ ਪੁਰਾਣੇ ਫੋਟੋਗ੍ਰਫ਼ਰ ਦਾ ਡਾਰਕ ਰੂਮ ਦੇਖਿਆ ਹੈ ? ਇਕ ਟ੍ਰੇ ਵਿਚ ਹਾਈਪੋ । ਦੂਸਰੀ ਵਿਚ ਡਿਵੈਲਪਰ । ਇਕ ਵਿਚ ਪਾਣੀ । ਫ਼ਿਲਮ ਨੂੰ ਡਿਵੈਲਪਰ ਵਿਚ ਧੋਤਾ ਜਾਂਦਾ ਸੀ । ਉਸਤੋਂ ਬਾਦ ਪਾਣੀ ਵਿਚ । ਉਸਤੋਂ ਬਾਦ ਹਾਈਪੋ ਵਿਚ.....ਸਾਰਾ ਕੰਮ ਹਨੇਰੇ ਵਿਚ ਹੁੰਦਾ ਸੀ....। ਜੇਕਰ ਗਲਤੀ ਨਾਲ ਲਾਇਟ ਓਨ ਹੋ ਜਾਂਦੀ ।....ਸਭ ਕੁਝ ਸਾਫ਼.....। ਸਾਰੀ ਮਿਹਨਤ ਬੇਕਾਰ ਜਾਂਦੀ....।......
ਹਨੇਰੇ ਦਾ ਵੀ ਆਪਣਾ ਮਹੱਤਵ ਹੈ ।

08 February


ਕਈ ਵਾਰ ਤੁਹਾਡੇ ਕੋਲ ਚੁਸਤ ਸ਼ਬਦ ਹੁੰਦੇ ਹਨ । ਤੁਸੀ ਕਿਸੇ ਤੋਂ ਜਿੱਤ ਜਾਂਦੇ ਹੋ ..ਪਰ ਸੱਚ ਤੁਹਾਡੀ ਆਤਮਾ ਨੂੰ ਪਤਾ ਹੁੰਦਾ । ਪੂਰਨ ਸੱਚ ਹਾਰਨ ਵਾਲੇ ਨੂੰ । ਸੱਚ ਦੀ ਲੜਾਈ ਹੀ ਅਸਲ ਹੁੰਦੀ ਹੈ ।
...ਤੇ ਅਸਲ ਲੜਾਈ ਬਹੁਤ ਹੀ ਘੱਟ ਲੜੀ ਜਾਂਦੀ ਹੈ ।.....

 

06 February



ਜਦ ਦਾਦਾ ਜੀ ਨੂੰ ਗੁੱਸਾ ਆਉਂਦਾ ਤਾਂ ਦਾਦੀ ਜੀ ਆਟੇ ਦਾ ਕੌਲ ਭਰ ਕੇ ਗੁਰਦੁਆਰੇ ਚਲੇ ਜਾਂਦੇ ....ਜਦ ਤਕ ਦਾਦੀ ਜੀ ਨੇ ਮੁੜਣਾ ਤਾਂ ਦਾਦਾ ਜੀ ਦੁਕਾਨ ਤੇ ਜਾ ਚੁੱਕੇ ਹੁੰਦੇ ਸਨ । ਗੁੱਸਾ ਪਿਤਾ ਜੀ ਨੂੰ ਵੀ ਆਉਂਦਾ । ਮਾਤਾ ਜੀ ਅੱਖਾਂ ਵਿੱਚ ਹੰਝੂ ਭਰ ਲੈਂਦੇ । ਪਿਤਾ ਜੀ ਨਾਲ ਦੀ ਨਾਲ ਹੀ ਸ਼ਾਂਤ ਹੋ ਜਾਂਦੇ...." ਮੇਰੇ ਕਹਿਣ ਦਾ ਇਹ ਮਤਲਬ ਥੋੜ੍ਹਾ ਸੀ....।".. ਮੈਨੂੰ ਵੀ ਗੁੱਸਾ ਆਉਂਦਾ ਹੈ....ਪਰ ਮੇਰੀ ਬੀਵੀ ਹੱਸਣ ਲੱਗ ਜਾਂਦੀ....। ਮੈਂ ਆਖਦਾ ਹਾਂ.....ਤੂੰ ਪਾਗਲ ਤਾਂ ਨਹੀਂ ? " ...ਤੇ ਉਸਦਾ ਵਾਲਿਅਮ ਹੋਰ ਉੱਚਾ ਹੋ ਜਾਂਦਾ ਹੈ ।....

 

05 February

ਬਿਜਲੀ ਬੋਰਡ ਵਾਲੇ ਖੰਭਾਂ ਲਗਾਉਣ ਆਉਂਦੇ ਤਾਂ ਪਹਿਲਾ ਜ਼ਮੀਨ ਪੁੱਟਦੇ...ਫਿਰ ਉਸਨੂੰ ਰੱਸਿਆ ਨਾਲ ਬੰਨ ਕੇ ਖੜ੍ਹਾ ਕਰਦੇ । ਸੱਤ ਅੱਠ ਜਣੇ ..ਮੁੜਕੋ ਮੁੜਕੀ ਹੋ ਜਾਂਦੇ....। ....ਜੋਰ ਲਗਾ ਕੇ ਹਾਈ ਸ਼ਾਅ....... ।

ਭਾਰਤ ਨੂੰ ਉੱਨਤ ਕਰਨ ਲਈ ....ਪਤਾ ਨਹੀਂ ਕਿਸਦਾ ਕਿਸਦਾ ਪਸੀਨਾ ਡੁੱਲਿਆ ...???......

 

04 February


ਕੋਈ ਸ਼ਾਇਰ ਕਿੰਨਾਂ ਕੁ ਝੂਠ ਬੋਲ ਲਵੇਗਾ....ਸਾਹਿੱਤ ਅਕਾਦਮੀ ਤਕ...ਗਿਆਨਪੀਠ ਤਕ....ਬੁਕਿਸ਼ ਤਕ....ਨੋਬਲ ਤਕ.....। ਕਿਧਰੇ ਨਾ ਕਿਧਰੇ ਤਾਂ ਉਸਨੂੰ ਸੱਚ ਬੋਲਣਾ ਹੀ ਪਵੇਗਾ.....ਤੇ ਸੱਚ ਤੋਂ ਹੀ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ.........

01 February


ਮੈਂ ਜਦ ਪਹਿਲੀ ਵਾਰ ਆਪਣੀ ਕਵਿਤਾ ਕਿਸੇ ਨੂੰ ਦਿਖਾਈ ਤਾਂ ਕਹਿੰਦਾਂ....ਸੁਹੱਪਣ ਕਿੱਥੇ ਹੈ ?ਮੈਂ ਸੁੰਦਰਤਾ ਤਲਾਸ਼ਣ ਲੱਗਿਆ.... । ਦੂਸ਼ਰੀ ਵਾਰ ਆਪਣੀ ਕਵਿਤਾ ਕਿਸੇ ਨੂੰ ਪੜ੍ਹਾਈ ਤਾਂ ਕਹਿੰਦਾਂ....ਸੱਚ ਕਿੱਥੇ ਹੈ । ਮੈਂ ਸੱਚ ਨੂੰ ਆਪਣਾ ਈਸ਼ਟ ਬਣਾ ਲਿਆ । ਤੀਸਰੀ ਵਾਰ ਆਪਣੀ ਕਵਿਤਾ ਕਿਸੇ ਨੂੰ ਸੁਣਾਈ ਤਾਂ ਕਹਿੰਦਾਂ .....ਦੁਨੀਆਂ ਕਿੱਥੇ ਹੈ । ਮੈਂ ਆਪਣੇ ਬਾਰੇ ਸੋਚਣਾ ਛੱਡ ਦਿੱਤਾ । ਚੌਥੀ ਵਾਰ...ਆਪਣੇ ਆਪ ਤੋਂ ਪੁੱਛਿਆ ਤਾਂ ਅੰਤਰ ਆਤਮਾ ਨੇ ਕਿਹਾ....ਬਸ ਬਹੁਤ ਹੋ ਗਿਆ ।........

 

29 January

ਮੈਂ ਪੱਚੀ ਸਾਲ ਦੀ ਉਮਰ ਵਿਚ ਸਮਝ ਗਿਆ ਸੀ....ਲੇਖਕ ਲਈ ਤਿੰਨ ਗੱਲਾਂ ਬਹੁਤ ਹੀ ਘਾਤਕ ਹਨ....

1- ਝੂਠ
2-ਬਿੰਬ
3-ਤਗ਼ਮਾ

ਕੀ ਮੈਂ ਠੀਕ ਆਖ ਰਿਹਾ ਹਾਂ ?
ਤਸੀ ਝੂਠ ਨਾ ਬੋਲਣਾ । ਆਪਣੇ ਬਿੰਬ ਨੂੰ ਭੁੱਲ ਜਾਣਾ । ਤਗ਼ਮਾ ਤਾਂ ਆਤਮਾ ਨੇ ਦੇਣਾ ਹੁੰਦਾ......

25 January


ਕਲ੍ਹ ਰਾਸ਼ਟਰਪਤੀ ਨੂੰ ਸੈਂਕੜੇ ਉੱਠ,ਘੌੜੇ ,ਹਾਥੀ...ਸਲਾਮੀ ਦੇਣਗੇ.....ਜਾਨਵਰ ਲਈ ਛੁੱਟੀ ਦਾ ਦਿਨ ਨਹੀਂ ਹੁੰਦਾ ।..... 

No comments:

Post a Comment

opinion