web widgets

Friday, 1 April 2011

ਧੁੱਪ-ਰਸਤਾ-ਛੱਤਰੀ


 

 

26 January

ਸੁਨਾਰ ਨੈਕਲਸ ਬਣਾ ਰਿਹਾ ਹੈ...ਵਪਾਰੀ ਸ਼ਿਅਰ ਖਰੀਦ ਰਿਹਾ ਹੈ......... ਮਨਿਸਟਰ ਰੀਬਨ ਕੱਟ ਰਿਹਾ....ਕਵੀ ਸਟੇਜ ਤੇ ਚੜ੍ਹਿਆ ਹੈ..........ਸਾਰੇ ਹੀ ਬਿਜ਼ੀ ਹਨ.........ਚਿਰਾਗ਼ ਬੁਝ  ਗਿਆ ਤਾਂ ਫਿਰ ਕੀ ਹੈ ?  ...  ਕੋਈ ਕਿਸੇ ਨੂੰ ਕਹਿਣ ਵਾਲਾ ਤਾਂ ਨਹੀਂ  ਹੋਵੇਗਾ......

25 January


ਕਈ ਵਾਰ ਦੁੱਖ ਹੁੰਦਾ...ਸਲੇਬਸ ਵਿੱਚ ਕਿੰਨਾਂ ਕੁਝ ਪੜ੍ਹਿਆ........ਨਾ ਕਦੇ ਥਿਊਰਮ ਕੰਮ ਆਈ.....ਨਾ ਕਦੇ ਅਬਦਾਲੀ....ਨਾ ਕਦੇ ਥਰਸਟੀ ਕਰੋ......ਨਾ ਕਦੇ ਪਾਰਲੀਮੈਂਟ........ਨਾ ਕਦੇ ਤਿਰੰਗਾਂ......ਨਾ ਕਦੇ ਜਨ ਗਨ ਮਨ.............

24 January


ਮੈਂ ਨਵਾਂ ਨਵਾਂ ਵਕੀਲ ਬਣਿਆ ਸੀ....... ਕੋਈ ਕੇਸ ਲਾਅ ਪੁਆਇੰਟ ਤੇ ਫਸ ਗਿਆ..ਆਪਣੇ ਸੀਨੀਅਰ ਵਕੀਲ ਕੋਲ ਗਿਆ...ਪ੍ਰਾਪੋਜੀਸ਼ਨ ਦੱਸਕੇ ਸਾਈਟੇਸ਼ਨਜ਼ ਮੰਗੀਆ.....ਉਹਨਾਂ ਨੇ ਕੁਝ .ਰੂਲਿੰਗਜ਼ ਲਿਖਾ ਦਿੱਤੀਆ...। ਪਰ ਜਾਣ ਲੱਗਿਆ ਰੋਕ ਲਿਆ--" ਤੂੰ ਮੇਰੇ ਕੋਲ ਆਇਆ...ਤਾਂ ਦੋ ਚਾਰ ਰੂਲਿੰਗਜ਼ ਲੈ ਚੱਲਿਆ...ਪਰ ਜੇਕਰ ਲਾਈਬ੍ਰੇਰੀ ਵਿੱਚ ਜਾਂਦਾ.....ਤਾਂ ਤੈਨੂੰ ਹਜ਼ਾਰਾਂ ਮਿਲ ਜਾਣੀਆ ਸਨ।
ਉਹ ਦਿਨ ਆਵੇ ਅੱਜ ਦਾ ਜਾਵੇ ...।
ਮੈਨੂੰ ਲਾਈਬ੍ਰੇਰੀ ਤੋਂ ਵੱਡਾ ਕੋਈ ਗੁਰੂ ਨਹੀਂ ਲੱਗਿਆ ।........

22 January


ਕਈ ਵਾਰ ਕੋਈ ਆਖਦਾ...ਤੁਸੀ ਕਿੰਨੇ ਜੀਅ ਹੋ...ਭਾਵ ਘਰ ਵਿਚ ਕੌਣ ਕੌਨ ਰਹਿੰਦਾ...???
ਸਿਆਣਾ ਆਦਮੀ ਤਾਂ ਆਖੇਗਾ.....ਪਿਤਜੀ,ਮੈਂ,ਪਤਨੀ,ਬੇਟਾ,ਬੇਟੀ...ਬਾਕੀ ਸਾਰੇ ਅੱਡ ਰਹਿੰਦੇ...।
ਪਰ ਜਵਾਬ ਹੁੰਦਾ ਹੈ...ਪੰਜ ਬਿੱਲੀਆਂ...ਦੱਸ ਛਿਪਕਲੀਆਂ....ਵੀਹ ਚੂਹੇ...ਚਾਲੀ ਕਾਕਰੋਚ...ਪੰਜਾਹ ਮਕੜੀਆਂ....। ...ਤੇ ਜੇਕਰ ਘਰ ਨੂੰ ਤੋੜਿਆ ਜਾਵੇ...ਤਾਂ ਅਣਗਿਣਤ ਕੀੜੀਆਂ....ਹੋਰ ਕਈ ਕੁਝ....।
ਘਰ ਦਾ ਨਾਮ ਕਿੰਨਾਂ ਵੱਡਾ ਹੈ... ਜੇਕਰ ਘਰ ਹੋਵੇ ਤਾਂ......

21 January


ਮੈਨੂੰ ਪਤਾ ਹੈ...ਬਜ਼ਾਰ ਆ ਗਿਆ ਹੈ....।
ਤੱਲਾ ਲਗਵਾਉਣਾ ਹੈ । ਘੜ੍ਹੀ ਦਾ ਸੈੱਲ ਪਵਾਉਣਾ ਹੈ । ਚੋਲਾ ਰੰਗਾਉਣਾ ਹੈ
ਮੈਨੂੰ ਪਤਾ ਹੈ...ਬਜ਼ਾਰ ਆ ਗਿਆ ਹੈ....।

18 January


ਕਿਸੇ ਨੇ ਪੁੱਛਿਆ -" ਤੁਸੀ ਆਸਤਕ ਹੋ ਜਾਂ ਨਾਸਤਕ ? ਜਵਾਬ ਸੀ -" ਮੇਰੇ ਮੂਡ ਉੱਤੇ ਨਿਰਭਰ ਕਰਦਾ ਹੈ । " ਉਹਨੇ ਸੋਚਿਆ ਕੋਈ ਸ਼ਰਾਬੀ ਹੈ । ਗੱਲ ਖ਼ਤਮ । ....

 

17 January


ਪੰਛੀ ਕਦੇ ਵੀ ਪੰਡ ਬੰਨ ਕੇ ਨਹੀਂ ਉੱਡਦਾ...ਮਨੁੱਖ ਨੂੰ ਕੀ ਹੋ ਗਿਆ.....???

16 January


ਇਕ ਦੋਸਤ ਕੁੜੀ ਨੇ ਦੱਸਿਆ...ਅਜਕਲ ਉਸਦੀਆਂ ਲਿਖਤਾ ਤੇ ਮੁੰਡੇ ਬਹੁਤ ਮਰ ਰਹੇ ਨੇ ....। ਮੈਂ ਮੁਸਕਰਾ ਪਿਆ । ਕਹਿੰਦੀ -"ਕੀ ਤੁਹਾਨੂੰ ਮੇਰੀ ਗੱਲ ਝੂਠ ਲੱਗ ਰਹੀ ਹੈ ? ਮੈਂ ਕਿਹਾ " ਬਿਲਕੁਲ ਨਹੀਂ।...ਮੈਂ ਤੇਰੀ ਰਚਨਾ ਨੂੰ ਵੀ ਜਾਣਦਾ ਹਾਂ..ਤੇ ਮੁੰਡਿਆ ਦੇ ਸੁਭਾਅ ਨੂੰ ਵੀ ।"...."ਤਾਂ ਫਿਰ ?.... " ਕਿਹਾ-" ਜਦ ਵੀ ਤੇਰੀ ਕੋਈ ਤਰੀਫ਼ ਕਰੇ ਤਾਂ ਉਸਨੂੰ ਸੋ ਨਾਲ ਤਕਸੀਮ ਕਰ ਲਿਆ ਕਰ ।" ਹਸੱਣ ਲੱਗ ਪਈ -" ਜੈਲਸੀ...'.....

 

01 January


ਜਾਨਵਰ ਸ਼ਬਦ ਤਕ ਪਹੁੰਚਿਆ...ਫਿਰ ਵਾਕ ਤਕ.....ਭਾਸ਼ਾ ਤਾਂ ਇਕ ਮਾਧਿਅਮ ਹੈ...ਗੱਲ ਸੁਣਨ ਅਤੇ ਕਰਨ ਦਾ...। ਭਾਸਾ ਕੋਈ ਵੀ ਹੋਵੇ... ..ਪਰ ਸਹਿਜ ਹੋਣਾ ਬਹੁਤ ਜ਼ਰੂਰੀ ਹੈ...। ਜੇਕਰ ਘਟੀਆ ਗੱਲ ਪੰਜਾਬੀ ਵਿਚ ਕੀਤੀ ਗਈ ਹੈ....ਉਸਨੂੰ ਕਿਸੇ ਵੀ ਭਾਸ਼ਾ ਵਿਚ ਅਨੁਵਾਦ ਕਰ ਲਵੋ...ਉਹ ਵਧੀਆ ਗੱਲ ਨਹੀਂ ਬਣ ਸਕਦੀ.....। ...ਜੇਕਰ ਵਧੀਆ ਗੱਲ ਪਸਤੋ ਵਿਚ ਕੀਤੀ ਗਈ ਹੈ...ਉਸਦਾ ਕਿਸੇ ਵੀ ਭਾਸ਼ਾ ਵਿਚ ਉੱਲਥਾ ਕਰ ਲਵੋ....ਉਹ ਹਿੱਕ ਚੀਰ ਕੇ ਲੰਘੇਗੀ.....।

30 December 2010


ਭੂਤ ਤ੍ਰਭਕ ਕੇ ਉੱਠ ਪਿਆ । ਨਾਲ ਪਈ ਭੁਤਣੀ ਨੇ ਪੁੱਛਿਆ-" ਕੀ ਹੋਇਆ ? " ਭੂਤ ਬੋਲਿਆ- " ਮੱਮ । ਮੈਂ ਸੁਪਨੇ ਵਿਚ ਆਦਮੀ ਦੇਖਿਆ ।".....

1 comment:

  1. Interesting thought sketches. Enjoyed reading & learning from them

    ReplyDelete

opinion