12 November 2010
ਕਵਿਤਾ ਦਾ ਆਪਣਾ ਇਤਹਾਸ ਹੁੰਦਾ ਹੈ....ਕਿਉਂ ਅਤੇ ਕਿਵੇਂ...ਮਾਂ ਜਵਾਨ ਸੀ..ਮੈਂ ਨਾਬਾਲਿਗ....ਡਾਕਟਰ ਦੀ ਲਾਪਰਵਾਹੀ ਨੇ ਸਾਰੇ ਘਰ ਨੂੰ ਖੰਡਰ ਵਿਚ ਬਦਲ ਦਿੱਤਾ...ਸ਼ਬਦ ਆਸਰਾ ਬਣ ਕੇ ਮਿਲੇ...ਬੜਾ ਚਿਰ ਮੈਨੂੰ ਇਕ ਕਵਿਤਾ ਹੰਢਾਉਂਦੀ ਰਹੀ....ਆਖਰ ਬੋਲੀ..ਮੈਨੂੰ ਲਿਖ....। ਕਾਗਜ਼ ਫੜਿਆ ਲਿਖ ਦਿੱਤੀ.....।ਪੁੱਛਿਆ ਨਾਮ ਕੀ ਰੱਖਾਂ ? ਕਹਿੰਦੀ -ਬੇਵਸੀ । ਵਰ੍ਹਿਆਂ ਦਾ ਸਾਥ ਸੀ.....ਕੁਝ ਦਿਨ ਪਹਿਲਾ ਕਿਸੇ ਨੇ ਉਸੇ ਕਵਿਤਾ ਨੂੰ ਆਪਣੀ ਦੀਵਾਰ ਤੇ ਉਲੀਕ ਦਿੱਤਾ...ਨਾਮ ਦੀ ਤਾਂ ਕੋਈ ਗੱਲ ਨਹੀਂ.....ਜੇਕਰ ਕਵਿਤਾ ਦਾ ਲਿਖਿਆ ਗਿਆ...ਤਾਂ ਸ਼ਾਇਰ ਕਿਹੜਾ ਪਿੱਛੇ ਰਹਿ ਜਾਂਦਾ...।ਦੁੱਖ ਤਾਂ ਇਸ ਗੱਲ ਦਾ ਹੈ.....ਕਿਸੇ ਨੇ ਕਵਿਤਾ ਦਾ ਕਿਉਂ ਅਤੇ ਕਿਵੇਂ ਦਾ ਇਤਹਾਸ ਬਦਲ ਦਿੱਤਾ । ਮਾਂ ਤਾਂ ਮੇਰੀ ਮਰੀ ਸੀ..........
---------------------------------------------
ਬੇਵਸੀ
ਮੈਂ ਚਾਹੁੰਦਾਂ ਹਾਂ
ਕੋਈ ਚੋਟੀ ਦਾ ਵਕੀਲ ਕਰਾਂ
ਪਰ ਰੱਬਾ !!!
ਤੂੰ ਇਹ ਤਾਂ ਦੱਸ
ਤੇਰੇ ਫ਼ੈਸਲੇ ਦੀ ਕਿੱਥੇ ਅਪੀਲ ਕਰਾਂ.....?
15 November 2010
ਆਦਮੀ ਹਨੇਰ ਤੋਂ ਡਰਦਾ ਹੈ...ਬਸ ਇਕ ਬਟਨ ਆੱਨ ਕਰਨ ਦੀ ਜ਼ਰੂਰਤ ਹੈ...ਹਰ ਵਸਤੂ ਸਾਫ਼ ਦਿੱਸਣ ਲੱਗਦੀ ਹੈ....ਪਰ ਹਨੇਰ ਵਿਚ ਉਸ ਬਟਨ ਨੂੰ ਲੱਭਣਾ ਬਹੁਤ ਮੁਸ਼ਕਲ ਹੈ...ਸਬਰ ਨਾਲ ਤੁਰਨਾ ਪੈਂਦਾ ਹੈ...ਪਰ ਜੇਕਰ ਬਟਨ ਆੱਨ ਕਰਨ ਤੇ ਵੀ ਚਾਨਣ ਨਾ ਹੋਵੇ ਤਾਂ ਸਮਝ ਲਵੋ ...ਪਾਵਰ ਕੱਟ ਹੈ....ਪਰ ਨਿਰਾਸ਼ ਨਾ ਹੋਵੇ.....ਚਾਨਣ ਹੋ ਕੇ ਰਹੇਗਾ.....ਸੂਰਜ ਨੂੰ ਲੁੱਕਣ ਦੀ ਆਦਤ ਨਹੀਂ.....
16 November 2010
ਮੈਂ ਅੱਗ ਨਹੀਂ.....ਪਰ ਅੱਗ ਤੋਂ ਜਿਆਦਾ ਮੱਚ ਸਕਦਾ ਹਾਂ । ....
26 November 2010
ਕੁਝ ਦਿਨ ਪਹਿਲਾਂ ਇਕ ਕੀੜੀ ਮਿਲੀ । ਕਹਿੰਦੀ ਦਿੱਲੀ ਜਾ ਰਹੀ ਹਾਂ ।ਕੀੜੀ ਦੀ ਉਮਰ ਲਗਭਗ ਤਿੰਨ ਮਹੀਨੇ ਹੁੰਦੀ ਹੈ । ਪੁੱਛ ਲਿਆ-ਕਾਹਦੇ ਲਈ ?ਕਹਿੰਦੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਾ ਹੈ । ਕੀ ਕਹਿੰਦਾ-ਅੱਜ ਦੇ ਦਿਨ ਹੀ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖ ਕੇ ਮੁਕੰਮਲ ਕੀਤਾ ਸੀ । ਅਜ਼ਾਦੀ ਤਾਂ ਅਜ਼ਾਦੀ ਹੁੰਦੀ ਹੈ । ਪਤਾ ਨਹੀਂ ਕੀੜੀ ਕਦੋ ਦੀ ਫਿਰੋਜ਼ਪੁਰ ਤੋਂ ਚੱਲੀ ਹੋਵੇਗੀ । ਸੁਣਿਆ...ਅੱਜ ਉਹ... ਮੋਗੇ ਦੀਆਂ ਲਾਇਟਾ ਕੋਲ ਮਰ ਗਈ । ਤਿੰਨ ਮਹੀਨੇ । ਸੱਠ ਕਿਲੋਮੀਟਰ । ਬੰਦੇ ਦੀ ਕਿੰਨੀ ਕੁ ਉਮਰ ਹੁੰਦੀ ਹੈ ? ਪੁਰਾਣੀਆਂ ਕਿਤਾਬਾ ਕੱਢ ਕੇ ਦੇਖ ਰਿਹਾ ਹਾਂ । ਕੀ ਤੁਸੀ ਬੰਦੇ ਦੀ ਉਮਰ ਬਾਰੇ ਦੱਸ ਸਕਦੇ ਹੋ ...?...
10 December 2010
ਪੰਜਾਬ ਮੱਚ ਰਿਹਾ ਸੀ......ਕਿਸੇ ਜ਼ਰੂਰੀ ਕੰਮ ਫ਼ਰੀਦਕੋਟ ਜਾਣਾ ਪੈ ਗਿਆ ।ਆਖ਼ਰੀ ਬੱਸ ਤਿੰਨ ਵਜੇ ਤਕ ਚਲਦੀ ਸੀ । ਕਾਰ ਸੀ ਨਹੀਂ । ਟੈਕਸੀ ਵਾਲਾ ਜਾਣ ਲਈ ਤਿਆਰ ਨਹੀਂ ਸੀ ।ਸਕੂਟਰ ਹੀ ਆਖ਼ਰੀ ਵਾਹਨ ਬਣਿਆ ।ਸ਼ਾਮ ਢਲ ਰਹੀ ਸੀ । ਸਾਰੀ ਸੜਕ ਸੁੰਨਸਾਨ ਪਈ ਸੀ। ਅੱਧਾ ਰਸਤਾ ਹੀ ਬੀਤਿਆ ਹੋਵੇਗਾ.... ਮੇਰੇ ਦੋਸਤ ਨੇ ਸਕੂਟਰ ਨੂੰ ਬ੍ਰੇਕ ਲਗਾਈ.....। ਕੀ ਹੋਇਆ ? ਪੁੱਛ ਲਿਆ । ਕਹਿੰਦਾਂ-ਸਾਹਮਣੇ ਦੇਖ । ਦੂਰ ਇਕ ਕਾਰ ਖੜ੍ਹੀ ਨਜ਼ਰ ਆਈ...ਕਾਰ ਕੋਲ ਦੋ ਤਿੰਨ ਆਦਮੀ....।ਕਹਿੰਦਾਂ ਯਾਰ ਗੱਲ ਖਤਰਨਾਕ ਜਹੀ ਲੱਗਦੀ । ਉਹ ਆਦਮੀ ਸਾਨੂੰ ਦੇਖ ਰਹੇ ਸੀ...ਅਸੀ ਉਹਨਾਂ ਨੂੰ......। ਉਹ ਵੀ ਹੈਰਾਨ..ਅਸੀ ਵੀ ਡੋਰ ਭੋਰੇ.....। ਨਾ ਮੁੜਨ ਜੋਗੇ..ਨਾ ਅੱਗੇ ਵਧਣ ਜੋਗੇ । ਕੰਮ ਮਰਨ ਤੋਂ ਵੀ ਜਿਆਦਾ ਅਹਿਮ ਸੀ ।ਕੁਝ ਚਿਰ ਬਾਦ ਅਸੀ ਨਿਰਣਾ ਲਿਆ...ਜੋ ਹੋਵੇਗਾ...ਦੇਖਿਆ ਜਾਵੇਗਾ....। ਮੇਰੇ ਦੋਸਤ ਨੇ ਜਿਵੇਂ ਹੀ ਸਕੂਟਰ ਗਿਅਰ ਵਿਚ ਪਾਇਆ....ਤਾਂ ਕਾਰ ਕੋਲ ਖੜ੍ਹੇ ਆਦਮੀ ਖੇਤਾਂ ਵੱਲ ਭੱਜ ਪਏ......। ਅਸੀ ਕਾਰ ਕੋਲ ਪਹੁੰਚੇ ਤਾਂ ਸੜਕ ਤੇ ਕਾਰ ਦਾ ਟਾਇਰ ਤੇ ਜੈੱਕ ਪਿਆ ਸੀ....ਅਸੀ ਉਹਨਾਂ ਨੂੰ ਬਹੁਤ ਅਵਾਜਾਂ ਲਗਾਈਆ...ਪਰ ਕਿਸੇ ਨੇ ਸੁਣਨਾ ਤਾਂ ਕੀਹ ਸੀ...ਪਿੱਛੇ ਮੁੜ ਕੇ ਵੀ ਨਾ ਦੇਖਿਆ.....
13 December 2010
ਚਿੜੀ ਨੂੰ ਕੀਹ ਪਤਾ...ਦਾਣਾ ਕਿੱਥੇ ਖਿਲਰਿਆ ਹੈ..ਉਹਨੂੰ ਤਾਂ ਬਸ ਭੁੱਖ ਲੱਗੀ ਹੈ......
15 December 2010
ਮੈਂ ਬਚਪਨ ਵਿਚ ਸੋਚਦਾ ਸੀ...ਮੇਰਾ ਇਕ ਮਹਿਲ ਹੋਵੇ.....ਜਰਾ ਕੁ ਸਮਝ ਆਈ...ਤਾਂ ਸੋਚਣ ਲੱਗਿਆ....ਪੰਜ ਕੁ ਕਿੱਲੇ ਵਿਚ ਕੋਠੀ ...ਜਰਾ ਕੁ ਹੋਰ ਸਮਝ ਆਈ...ਤਾਂ ਸੋਚਣ ਲੱਗਿਆ..........ਇਕ ਕਨਾਲ ਹੀ ਬਹੁਤ ਹੈ...ਹੋਰ ਸਮਝ ਆਈ...ਦਸ ਮਰਲਿਆ ਤੇ ਸੀਮਤ ਹੋ ਗਿਆ....ਹੋਰ ਸਮਝ ਆਈ....ਤਾਂ ਸੋਚਦਾ ਹਾਂ....ਚਾਰ ਮਰਲੇ ਕਿੰਨੇ ਵੱਡੇ ਹੁੰਦੇ ਨੇ....ਸੱਚ ਪੁੱਛੋ....ਤਾਂ ਮੇਰਾ ਰੇਲਵੇ ਦੇ ਪਲੇਟ ਫਾਰਮ ਤੇ ਸੋਣ ਨੂੰ ਦਿਲ ਕਰਦਾ ਹੈ....ਮੈਨੂੰ ਪਾਗਲ ਨਾ ਸਮਝ ਲੈਣਾ.......
15 December 2010
ਮੈਨੂੰ ਅੱਜ ਤਕ ਸਮਝ ਨਹੀਂ ਆ ਸਕੀ....ਸੁਭਾਸ਼ ਡੂਮ ਚੂੰਡੀ ਕਾਹਤੋ ਵੱਢਦਾ ਸੀ ?...ਮੈਂ ਬਹੁਤ ਨਿੱਕਾ ਸੀ...ਸਾਲ ਸਵਾ ਸਾਲ ਦਾ......ਕਦੇ ਕਦੇ ਉਹ ਆਉਂਦਾ.ਮਾਂ ਦੇ ਕੁੱਛੜ ਵਿੱਚੋ ਮੈਨੂੰ ਫੜ ਕੇ ਕਹਿਣਾ...ਮੇਰਾ ਭਤੀਜਾ ਤਾਂ ਅੰਗਰੇਜ਼ ਏ....। ਨਾਲ ਦੀ ਨਾਲ ਹੀ ਉਹਨੇ ਮੇਰੀ ਪਿੱਠ ਤੇ ਬਰੀਕ ਚੂੰਢੀ ਵੱਢ ਦੇਣੀ..ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ...। ਮੈਂ ਆਪਣਾ ਪੂਰਾ ਜੋਰ ਲਗਾ ਕੇ ਚੀਖਣਾ ਸ਼ੁਰੂ ਕਰ ਦੇਂਦਾ ।..." ਭਰਜਾਈ ਮੇਰੇ ਕੋਲ ਤਾਂ ਆਉਂਦਾ ਨ੍ਹੀ ।...ਮਾਂ ਨੇ ਫੜ ਕੇ ਕਹਿਣਾ....ਮੈਨੂੰ ਮੋਹ ਕਰਦਾ ਹੈ....। ਉਹ ਜਿੱਧਰੋ ਆਉਂਦਾ ਗੁੰਮ ਜਾਂਦਾ । ...ਉਦੋ ਮੇਰੇ ਕੋਲ ਜ਼ੁਬਾਨ ਨਹੀਂ ਹੁੰਦੀ ਸੀ । ਅੱਜ ਜ਼ੁਬਾਨ ਹੈ..ਪਰ ਮਾਂ ਨਹੀਂ....। ਪਰ ਕਈ ਵਰ੍ਹਿਆਂ ਬਾਦ ਵੀ ਮੇਰੇ ਜ਼ਿਹਨ ਵਿਚ ਸੁਭਾਸ਼ ਡੂਮ ਕਾਹਤੋ ਘੁੰਮ ਰਿਹਾ ਹੈ..ਕਿਤੇ ਉਹ ਮਰਨ ਵਾਲਾ ਤਾਂ ਨਹੀਂ....।....
17 December 2010
ਕੁਝ ਗੱਲਾਂ ਸਮਝ ਨਹੀਂ ਆ ਰਹੀਆਂ....ਮੈਂ ਉਹਨਾ ਨੂੰ ਸਮਝਣ ਦੀ ਜਿੱਦ ਕਰ ਰਿਹਾ ਹਾਂ..ਕਿਤਾਬ,ਗੁਰੂ,ਅਭਿਆਸ...ਵਿਅਰਥ ...। ਮੈਂ ਕੁਝ ਚਿਰ ਲਈ ਸਾਰਾ ਕੁਝ ਲਾਭੇਂ ਕਰ ਕੇ ਰੱਖ ਦਿੱਤਾ ਹੈ ...ਮੈਨੂੰ ਪਤਾ ਹੈ..ਕੁਝ ਗੱਲਾਂ ਆਪਣਾ ਸਮਾਂ ਆਉਣ ਉੱਤੇ ਹੀ ਸਮਝ ਆਉਂਦੀਆ ਹਨ....
18 December 2010
ਕੁਝ ਅਜਿਹੇ ਲੋਕ ਵੀ ਦੁਨੀਆਂ ਤੇ ਪਧਾਰੇ ਹਨ...ਜਦ ਉਹ ਕਿਸੇ ਦੀ ਪ੍ਰਸ਼ੰਸ਼ਾ ਕਰਨ ਤਾਂ ਉਹਨਾਂ ਦੀ ਜਿੱਭ ਤੇ ਛਾਲੇ ਪੈ ਜਾਂਦੇ ਹਨ...ਕੀ ਫ਼ਰਕ ਪੈਂਦਾ ਹੈ....ਜੇ ਪੈਂਦਾ ਵੀ ਹੋਵੇ....ਤਾਂ ਕਿਹੜੀ ਆਫ਼ਤ ਆ ਜਾਵੇਗੀ......ਮੈਨੂੰ ਆਪਣੀ ਨਹੀਂ ਉਹਨਾਂ ਦੀ ਚਿੰਤਾਂ ਰਹਿੰਦੀ ਹੈ...ਅਕਸਰ ਹੀ ਵੈਦਾਂ ਕੋਲੋ ਪੁੱਛਦਾ ਰਹਿੰਦਾਂ ਹਾਂ...ਕੀ ਕੋਈ ਅਜਿਹੀ ਮਲਹਮ ਵੀ ਹੁੰਦੀ ਹੈ...ਜੋ ਜ਼ੁਬਾਨ ਦੇ ਛਾਲਿਆ ਨੂੰ ਰਾਹਤ ਦਵੇ....
18 December 2010
ਮੈਨੂੰ ਬਚਪਨ ਤੋਂ ਹੀ ਪਤਾ ਲੱਗ ਗਿਆ ਸੀ ਮੈਂ ਲੇਖਕ ਹਾਂ.......ਬਸ ਲਿਖਣਾ ਹੈ....ਮੈਂ ਬਹੁਤ ਜਲਦੀ ਮਹਿਸੂਸ ਕਰ ਲਿਆ ਸੀ ਲਿਖਣ ਲਈ ਬੜੀ ਸਾਧਨਾ ,ਤਿਆਗ ਅਤੇ ਸਬਰ ਦੀ ਜ਼ਰੂਰਤ ਹੁੰਦੀ ਹੈ । ਮੈਨੂੰ ਕਾਲਜ ਦੇ ਦਿਨਾਂ ਵਿਚ ਗਿਆਨ ਹੋ ਗਿਆ ਸੀ....ਮੇਰੇ ਕੋਲ ਅੰਮ੍ਰਿਤਾ ਵਰਗਾ ਹੁਸਨ ,ਸ਼ਿਵ ਵਰਗਾ ਗਲਾ,ਗਾਰਗੀ ਵਰਗਾ ਝੂਠ ਨਹੀਂ ਹੈ....ਬੜੀ ਮਿਹਨਤ ਕਰਨੀ ਪਵੇਗੀ ।
ਸਾਹਿਤ ਦਾ ਖੇਤਰ ...ਮੁੰਬਈ ਦਾ ਬਾਲੀਵੁੱਡ ਨਹੀਂ ਹੈ ।.....
23 December 2010
´´´´´´´´´´´´´,;****,´´´´
´´´´´´´´´´´´,*¨¨,“¨¨*,´´´
´´´´´´´´´´´,**¨¨¨@“;“;;-…
´´´´´´´´´-,¨**¨¨¨¨“)““-““““
´´´´´´´´//,***¨¨¨¨*
´´´´´´´(,(**/*“¨““¨¨*
´´´´´´((,*/*;);*)¨¨¨¨*
´´´´´((,**)*/**/¨¨¨”¨*
´´´´,(,****.:)*¨¨¨¨¨¨*
´´´((,*****)¨¨¨¨¨¨¨*
´´,(,***/*)¨*¨¨¨¨,¨*
´´,***/*)¨*¨¨,¨*
´)*/*)*)*¨¨*
/**)**¨¨“\\)\\)
*/*¨¨¨¨,...)!))!).....,(
“,¨¨¨¨_)--“--“------/_.
******************************************************
No comments:
Post a Comment
opinion