08 November 2010
ਮੈਂ ਕਈ ਵਾਰ ਬਲੱਡ ਪਰੈਸ਼ਰ ਚੈੱਕ ਕਰਵਾ ਲਿਆ...ਰਿਪੋਰਟ ਅਕਸਰ ਨਾਰਮਲ ਆਉਂਦੀ ਹੈ....। ਸੋਚਿਆ ਕੋਈ ਹੋਰ ਪ੍ਰਾਬਲਮ ਨਾ ਹੋਵੇ...ਕਈ ਕੈਪਸੂਲ ਕਈ ਗੋਲੀਆ ਖਾ ਲਈਆ ।..ਪਰ ਘਰ ਵਾਲਿਆ ਦਾ ਅਜੇ ਵੀ ਸ਼ਿਕਵਾ ਹੈ-ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ । ਕੀਹ ਕਰਾਂ..? ਅੱਜ ਕਚਿਹਿਰੀ ਜਾਂਦੇ ਹੋਏ....ਇਕ ਤੋਤੇ ਵਾਲੇ ਕੋਲ ਬਹਿ ਗਿਆ....ਮੈਂ ਕਿਹਾ ਪੰਡਤ ਜੀ...ਆਹ ਸੱਮਸਿਆ ਹੈ । ਕਹਿੰਦਾ-ਬਹੁਤ ਮਮੂਲੀ ਗੱਲ ਹੈ।..ਉਹਨੇ ਤੋਤੇ ਨੂੰ ਪਿੰਜਰੇ ਵਿੱਚੋ ਕੱਢਿਆ ....ਮੀਆਂ ਮਿੱਠੂ,ਵਕੀਲ ਸਾਹਿਬ ਕੇ ਦੁਖ ਕਾ ਨਿਵਾਰਣ ਕਰ ਦੋ...। ਤੋਤੇ ਨੇ ਕਾਰਡ ਚੁੱਕ ਕੇ ਮੂਹਰੇ ਰੱਖ ਦਿੱਤਾ....ਕਿਰਪਾ ਆਪ ਕੂਟਨੀਤੀ ਸੀਖਣੇ ਕਾ ਪ੍ਰਯਤਨ ਕਰੇਂ...
02 November 2010
ਮੈਂ ਖਤ ਖੋਲ੍ਹਿਆ ਤਾਂ ਗੀਤ ਲਿਖਿਆ ਸੀ...ਤਾਰਾ ਵੀ ਸ਼ਾਇਰ ਹੈ....। ਖਤ ? ਬਸ ਫਾਰਮਲ ਜਿਹੇ ਆਉਂਦੇ ਹਨ..। ਤਾਰਾ ਵੀ ਗੀਤ ਲਿਖਦਾ ਹੈ । ਉਹਵੀ ਸਿਲਵਰ ਕਲਰ ਵਿਚ । ਸ਼ਿਵ ਯਾਦ ਆ ਗਿਆ-ਯੋਬਣ ਰੁੱਤੇ ਜੋ ਵੀ ਮਰਦਾ,ਫੁੱਲ ਬਣੇ ਜਾਂ ਤਾਰਾ । ਮਾਂ ਨੇ ਪੁੱਤ ਨੂੰ ਕੀ ਲਿਖਿਆ ਹੈ ? ਕਾਸ਼ !ਇਬਾਰਤ ਪੜ੍ਹ ਸਕਦਾ । ਬਿਮਾਰ ਆਦਮੀ ਦੀ ਨੀਂਦ ਬਹੁਤ ਕੱਚੀ ਹੁੰਦੀ ਹੈ । ਨਹੀਂ ?
03 November 2010
ਮੈਨੂੰ ਸਿਰਫ਼ ਪਿਆਰ ਕਰਨਾ ਹੀ ਆਉਂਦਾ ਹੈ...ਆਹ ਨਫ਼ਰਤ ਵਾਲੇ ਲੋਕ ਕਿੱਧਰੋ ਤੁਰੇ ਆਉਂਦੇ ਨੇ ।.....ਕੋਈ ਪਤਲੀ ਗਲੀ ਦਾ ਰਾਹ ਦੱਸੋ...ਤਾਂ ਕਿ ਭੱਜ ਸਕਾਂ......
31 October 2010
ਮੈਂ ਫਾਲਤੂ ਗੱਲਾਂ ਨੂੰ ਆਪਣੇ ਜ਼ਿਹਨ ਵਿਚ ਸਟੋਰ ਨਹੀਂ ਕਰਦਾ । ਜੇਕਰ ਫਾਲਤੂ ਗੱਲਾ ਨੂੰ ਸੰਭਾਲੀ ਜਾਵੋ ਤਾਂ ਚੱਜ ਦੀਆਂ ਗੱਲਾ ਭੁੱਲਣ ਲੱਗਦੀਆ ਹਨ । ਅੱਜ ਇਕ ਦੋਸਤ ਮਿਲਣ ਆਇਆ । ਕਿਸੇ ਮਸਲੇ ਬਾਰੇ ਚਰਚਾ ਹੋ ਰਹੀ ਸੀ ।..ਪਰ ਉਹ ਇਕ ਗੱਲ ਤੇ ਖੜ ਗਿਆ-'ਆਹ ਗੱਲ ਤਾਂ ਤੂੰ ਆਪ ਕਹੀ ਸੀ । ਮੇਰਾ ਜਵਾਬ ਸੀ--'ਮੈਂ ਫਿਰ ਚੱਜ ਦੀ ਗੱਲ ਨਹੀਂ ਕਹੀ ਹੋਵੇਗੀ " ।.. ਤੇ ਉਸਦੀਆ ਵੱਖੀਆ ਦੁਖਣ ਲੱਗੀਆ । ਮੇਰੇ ਜ਼ਿਹਨ ਵਿਚ ਅਜੇ ਤਕ ਉਸਦਾ ਹਾਸਾ ਗੂੰਜ ਰਿਹਾ ਹੈ ।......
29 October 2010
ਮੇਰਾ ਇਕ ਦੋਸਤ ਸੀ-ਆਸੀ । ਉਹ ਪੰਜਾਬੀ ਦਾ ਬਹੁਤ ਵੱਡਾ ਸ਼ਾਇਰ ਸੀ । ਜਿਹਨੇ ਕਦੀ ਲਿਖਿਆ ਸੀ-ਮੈਂ ਕੜਾਹ'ਚ ਘੁਲਿਆ ਤੰਬਾਕੂ ਹਾਂ .....ਉਹਨੂੰ ਜਦ ਗੁੱਸਾ ਆਉਂਦਾ ਤਾਂ ਕਹਿੰਦਾ-" ਸਾਲਾ ਟੁੱਚ ' । ਮੈਨੂੰ ਬਹੁਤ ਗਲਤ ਜਿਹਾ ਲੱਗਦਾ । ਆਹ ਕੀ ਗੱਲ ਹੋਈ ? ਹਰ ਮਨੁੱਖ ਦੀ ਆਪਣੀ ਵਿਚਾਰਧਾਰਾ ਏ । ਮੈਂ ਇਕ ਦਿਨ ਮਜ਼ਾਕ ਨਾਲ ਪੁੱਛਿਆ," ਆਸੀ ਜਦ ਕਿਸੇ ਕੁੜੀ ਤੇ ਗੁੱਸਾ ਆਉਂਦਾ ਤਾਂ ਉਦੋਂ ਕੀ ਕਹਿੰਦਾ ਏ ?" । ਬੋਲਿਆ-ਚਵਲ ਜਹੀ ।ਮੈਨੂੰ ਉਸ ਦੇ ਮਰਨ ਤੋਂ ਬਾਦ ਪਤਾ ਲੱਗਿਆ,ਉਹਨੂੰ ਏਨਾਂ ਗੁੱਸਾ ਕਾਹਤੋਂ ਆਉਂਦਾ ਸੀ ?.....
22 October 2010
ਮੈਂ ਬਹੁਤ ਜਖ਼ਮੀ ਹਾਂ...ਪਰ ਮੇਰੀ ਹਾਰ ਦਾ ਫਤਵਾ ਨਾ ਦੇ ਦੇਣਾ....ਮੈਂ ਆਪਣੇ ਮੁੰਡੇ ਨੂੰ ਘੋੜੇ ਤੇ ਚੜਾਉਣ ਲੱਗਿਆ ਹਾਂ...ਤੇ ਕੁੜੀ ਦੇ ਹੱਥ ਵਿਚ ਤਲਵਾਰ ਫੜਾਉਣ ਲੱਗਿਆ ਹਾਂ..। ਜੰਗ ਆਖ਼ਰੀ ਸਾਹ ਤਕ ਨਹੀਂ ...ਆਖ਼ਰੀ ਨਸਲ ਤਕ ਲੜੀ ਜਾਵੇਗੀ....
19 October 2010
ਤਾਰੇ ਨੇ ਤਾਰੇ ਨੂੰ ਗੀਤ ਲਿਖਣਾ ਹੈ.........
18 October 2010
ਮੈਂ ਡਿਸਕਵਰੀ ਚੈਨਲ ਦੇਖ ਰਿਹਾ ਸੀ...ਸ਼ੇਰ ਅਤੇ ਸ਼ੇਰਨੀ ਬਾਰੇ ਫਿਲਮਾਇਆ ਗਿਆ ਸੀ । ਮੈਨੂੰ ਲੱਗਿਆ,ਜਲਦੀ ਹੀ ਸਮਾਗਮ ਸੀਨ ਵਿਖਾਇਆ ਜਾਵੇਗਾ । । ਮੈਂ ਰਿਮੋਟ ਚੁੱਕ ਕੇ ਚੈਨਲ ਬਦਲ ਦਿੱਤਾ । ਬੇਟਾ ਹੱਸ ਪਿਆ ..। ਕਹਿੰਦਾ-ਪਾਪਾ਼ । ਮੈਨੂੰ ਪਤਾ ਤੁਸੀ ਚੈਨਲ ਕਿਉਂ ਚੇਂਜ ਕੀਤਾ । ...ਮੈਂ ਕੁਝ ਘਬਰਾ ਕੇ ਪੁੱਛਿਆ-' ਤੂੰ ਦੱਸ ' । ਕਹਿੰਦਾ- ਹੁਣ ਗਲਤ ਸੀਨ ਆਉਣਾ ਸੀ । ਮੈਂ ਤਾਂ ਇਹ ਸੀਨ ਕਈ ਵਾਰ ਦੇਖ ਚੁੱਕਿਆ ....। ....
12 September 2010
ਸਾਡੀ ਗਲੀ ਵਿਚ...ਇਕ ਬਾਬਾ ਰਹਿੰਦਾਂ...ਕੋਈ ਕੰਮ ਨਹੀਂ ਕਰਦਾ...ਬਸ ਬਾਰ ਦੇ ਸਾਵੇਂ ਕੁਰਸੀ ਡਾਹ ਕੇ ਬੈਠਾ ਰਹਿੰਦਾਂ...ਅੱਖਾਂ ਤੇ ਕਾਲਾ ਚਸ਼ਮਾ..ਹੱਥ ਵਿਚ ਖੂੰਡਾਂ....ਕੋਈ ਰੁਕ ਕੇ ਹਾਲ ਪੁੱਛ ਲਵੇ ਤਾਂ...ਕੀ ਦੱਸਾਂ,ਕਈ ਸਾਲਾਂ ਤੋਂ ਕਾਲਾ ਮੋਤੀਆ ਉਤਰਿਆ...ਮੇਰੇ ਲਈ ਤਾਂ ਦਿਨ ਵੀ ਰਾਤ ਨੇ...।.....ਜੇ ਨੂੰਹ ਖਾਣ ਲਈ ਥਾਲੀ ਫੜਾਵੇ ਤਾਂ ਸੂਹਾ ਹੋ ਜਾਂਦਾ-ਨੀ ਕੁੜੀਏ ...ਅੱਜ ਤੋਂ ਬਾਦ ਨੋਹਾਂ ਤੇ ਪਾਲਸ਼ ਲਾਈ ਤਾਂ ਵੱਢ ਸੁੱਟਾਗਾ.... ਜੇ ਗਲੀ ਵਿਚ ਕੋਈ ਜਵਾਨ ਮੁੰਡਾਂ ਲੰਘ ਜਾਵੇ ਤਾਂ ਨਾਲ ਦੀ ਨਾਲ ਦਾਬਾ ਮਾਰਦਾ-ਕਾਕਾ ਕਿਨੂੰ ਮਿਲਣ ਆਇਐ.? ਇਕ ਦਿਨ ਕੋਈ ਬੱਚਾ ਉਹਦੀਆਂ ਜੁੱਤੀਆ ਚੁਰਾ ਕੇ ਭੱਜਣ ਲੱਗਿਆ....ਤਾਂ ਖੂੰਡਾਂ ਚੁੱਕ ਕੇ ਚੀਖਣ ਲੱਗਿਆ....ਮੈਨੂੰ ਅੰਨ੍ਹਾਂ ਸਮਝ ਰੱਖਿਆ.....। ਮੈਂ ਹਮਦਰਦੀ ਵਜੋਂ ਅੱਗੇ ਵਧਿਆ...ਕੁਰਸੀ ਤੇ ਬਿਠਾ ਕੇ ਪੁੱਛ ਲਿਆ-ਕੀ ਤੁਹਾਨੂੰ ਸੱਚੀ ਨਜ਼ਰ ਨਹੀਂ ਆਉਂਦਾ......ਤਾਂ ਬੋਲਿਆ 'ਮੈਂ ਤਾਂ ਹੇਮਾ ਮਾਲਿਣੀ ਵਾਹ ਕੇ ਰੰਗ ਭਰ ਦਿਆਂ.... ।"
ਹੱਸਦੇ ਹੱਸਦੇ ਅੱਖਾਂ ਵਿਚ ਪਾਣੀ ਭਰ ਗਿਆ......
06 October 2010
ਆਮ ਆਦਮੀ ਦਾ ਆਪਣਾ ਸੰਸਾਰ ਹੁੰਦਾ ਹੈ ...ਜੋ ਮਰਜੀ ਖਾਵੇ..ਪੀਵੇ..ਜੀਵੇ....। ਜੇਕਰ ਦੁਖੀ ਹੋਵੇ ਤਾਂ ਘਟੀਆ ਸ਼ਰਾਬ ਪੀ ਕੇ ਕੰਧਾਂ ਨੂੰ ਗਾਹਲਾ ਕੱਢ ਲਵੇ । ਆਸ ਪਾਸ ਵਾਲੇ ਪੁੱਛਦੇ ਹਨ-ਕੌਣ ਸੀ । ਕਿਸੇ ਕੋਲ ਸਨਾਖ਼ਤ ਹੋਵੇ ਤਾਂ ਦੱਸੇ । ਪਤਾ ਨਹੀਂ । ਆਮ ਆਦਮੀ ਅਜਿਹਾ ਹੀ ਹੁੰਦਾ ਹੈ ।....ਖਾਸ ਆਦਮੀ ??? ਖਾਸ ਆਦਮੀ ਬਾਰੇ ਤਾਂ ਕੋਈ ਖਾਸ ਆਦਮੀ ਹੀ ਦੱਸ ਸਕਦਾ ਹੈ । ਕੀ ਤੁਹਾਡੇ ਵਿਚ ਕੋਈ ਖਾਸ ਆਦਮੀ ਹੈ । ..ਮਾਫ਼ ਕਰਨਾ । ਮੈਂ ਖਾਸ ਆਦਮੀ ਦੀ ਗੱਲ ਕਰ ਰਿਹਾ ਹਾਂ । ਮਹਾਨ ਆਦਮੀਆ ਨੂੰ ਬੋਲਣ ਦਾ ਕੋਈ ਹੱਕ ਨਹੀਂ ।.......
10 September 2010
ਮੈਂ ਆਪਣਾ ਜਨਮ ਦਿਨ ਕਦੇ ਯਾਦ ਨਹੀਂ ਰੱਖਦਾ....। ਪਰ ਕੁਝ ਸਾਲਾਂ ਤੋਂ ਨਾਇਨ ਅਲੈਵਨ ਨਹੀਂ ਭੁੱਲਦਾ........। ......
09 September 2010
ਕਈ ਰਾਤਾਂ ਤੋਂ ਇਕ ਕਵਿਤਾ ਘੁੰਮ ਰਹੀ...ਚੁੰਬਕੀ ਤੂਫਾਨ....ਕਵਿਤਾ ਤਲੀ ਤੇ ਬਹਿ ਕੇ ਉੱਡ ਜਾਂਦੀ....ਜਦ ਅੱਖ ਖੁੱਲ੍ਹਦੀ ਤਾਂ ....। ਸੂਰਜ ਆਪਣੀਆਂ ਲਪਟਾਂ ਵਿਚ ਉਲਝਿਆ...ਹਜ਼ਾਰ ਰੰਗਾਂ ਦੇ ਬੱਦਲ....। ਦੂਰ ਤਕ ਅਨਹਦ ਨਾਦ......ਕੁਝ ਵੀ ਯਾਦ ਨਹੀਂ ਰਹਿੰਦਾਂ ...ਅੱਜ ਆਪਣੇ ਇਕ ਦੋਸਤ ਨੂੰ ਦੱਸਿਆ.......ਮੇਰੇ ਨਾਲ ਤਿੰਨ ਰਾਤਾਂ ਤੋਂ ਇਂਜ ਹੋ ਰਿਹਾ....। ਮੈਨੂੰ ਕਹਿਣ ਲੱਗਿਆ....ਤੂੰ ਸਮੈਕ ਤਾਂ ਨਹੀਂ ਪੀਂਦਾ...? ....!!!
03 September 2010
ਜੇ ਛਾਤੀ ਵਿਚ ਪਹਿਲਾਂ ਹੀ ਅਣਗਿਣਤ ਸੁਰਾਖ਼ ਹੋਣ ਤਾਂ ਨਵਾਂ ਛੇਕ ਵੀ ਪਛਤਾਉਣ ਲੱਗਦਾ....ਮੇਰੀ ਗਿਣਤੀ ਕੌਣ ਕਰੇਗਾ....?..........
02 September 2010
ਜਦ ਤੁਹਾਨੂੰ ਲੱਗੇ,ਮੈ ਝੂਠ ਬੋਲ ਰਿਹਾ ਹਾਂ...ਮੈਨੂੰ ਪੜ੍ਹਣਾ ਛੱਡ ਦੇਣਾ....
23 August 2010
ਕੁਝ ਲੋਕ ਸੋਂ ਗਏ ਨੇ....ਉਹਨਾਂ ਦਾ ਸੋਣਾਂ ਬਹੁਤ ਜ਼ਰੂਰੀ ਹੈ....ਕਿਉਂਕਿ ਉਹ ਥੱਕ ਗਏ ਨੇ.....। ਕੁਝ ਲੋਕ ਮਰ ਗਏ ਨੇ.... ਉਹ ਜੀਣ ਲਈ ਮਰਨ ਦਾ ਨਾਟਕ ਕਰ ਰਹੇ ਨੇ....ਜਾਓ ਉਹਨਾਂ ਨੂੰ ਮਾਰ ਦਿਓ....ਕਿਉਂਕਿ ਥੱਕੇ ਲੋਕਾਂ ਦੇ ਜਿਉਣ ਲਈ ਉਹਨਾਂ ਦਾ ਮਰਨਾ ਜਰੂਰੀ ਹੈ.....
22 August 2010
...ਮੈਂ ਆਪਣੇ ਦੱਸਾਂ ਨਹੁੰਆਂ ਦੀ ਕਮਾ ਕੇ ਖਾਂਦਾ ਹਾਂ.....ਮੇਰੇ ਵਾਂਗ ਹੋਰ ਵੀ ਬਹੁਤ ਲੋਕ ਨੇ....। ਪਰ ਮੇਰਾ ਡਰ ਕਿਤੇ ਉੱਡ ਗਿਆ...ਉਹ ਅਜੇ ਵੀ ਸੋਚ ਰਹੇ ਨੇ....। ਜੇਕਰ ਸੱਚੀ ਗੱਲ ਨਹੀਂ ਕਰ ਸਕਦੇ...ਤਾਂ ਸੱਚੀ ਗੱਲ ਦਾ ਹੁੰਗਾਰਾ ਤਾਂ ਭਰਿਆ ਜਾ ਸਕਦਾ...। ਨਹੀਂ....?.....ਇਕ ਗੱਲ ਕਹਾਂ...ਅਸੀ ਜੋ ਸੋਚਦੇ ਹਾਂ...ਆਮ ਤੌਰ ਤੇ ਉਹ ਹੁੰਦਾਂ ਹੀ ਨਹੀਂ.....ਜੋ ਵਾਪਰਦਾ,ਉਸਦਾ ਪਤਾ ਨਹੀਂ ਲੱਗਦਾ.......।....ਤਾਂ ...ਤੁਸੀ ਕਿਹੜਾ ਰਸਤਾ ਚੁਣਨਾ ਚਾਹੁੰਦੇ ਹੋ....? ਮੈਂ ਕਿਸੇ ਗਲਤ ਰਾਹ ਉੱਤੇ ਤਾਂ ਨਹੀਂ ਚਲ ਰਿਹਾ...? ਪਤਾ ਨਹੀਂ ਕੌਣ ਹੁੰਗਾਰਾ ਭਰੇਗਾ....।
No comments:
Post a Comment
opinion