27 November 2010
ਮੈਂ ਦੋ ਚੀਜ਼ਾ ਨੂੰ ਬਹੁਤ ਪਿਆਰ ਕਰਦਾ ਹਾਂ । 1 : ਅਕਾਸ਼ । 2 : ਸਮੁੰਦਰ । ਪਰ ਰੱਬ ਦੀ ਹੋਣੀ । ਨਾ ਸਮੁੰਦਰ ਦਾ ਕਿਨਾਰਾ ਵੇਖਿਆ ਹੈ । ਨਾ ਜਹਾਜ਼ ਦੀ ਸੀਟ ਤੇ ਬੈਲਟ ਲਗਾਉਣਦਾ ਦਾ ਮੌਕਾ ਮਿਲਿਆ । ਕਈ ਵਾਰ ਦਿਲ ਕਰਦਾ ਅਮ੍ਰਿਤਸਰ ਤੋਂ ਮੁੰਬਈ ਦੀ ਟਿਕਟ ਬੁਕ ਕਰਵਾਵਾਂ । ਸੰਘਣੇ ਬੱਦਲ ਵੇਖਣ ਦਾ ਮੌਕਾ ਵੀ ਮਿਲ ਜਾਵੇਗਾ, ਭੇਲ ਪੂਰੀ ਖਾਣ ਦਾ ਵੀ । ਜੇਬ ਵਿਚ ਪਰਸ ਹੈ । ਭਰਿਆ ਹੈ । ...ਬੱਚੇ ਨਵੀਂ ਕਾਰ ਦੀ ਜਿਦ ਕਰ ਰਹੇ ਹਨ । ਜੇਕਰ ਸੱਚ ਪੁੱਛੋ-ਮੈਨੂੰ ਅਕਾਸ਼ ਵੀ ਨਹੀਂ ਚਾਹੀਦਾ..ਸਮੁੰਦਰ ਵੀ......
-----------------------------------------
25 November 2010
ਸੱਭਿਅਕ ਭਾਸ਼ਾ
-------------------------------------------
ਸੱਭਿਅਕ ਭਾਸ਼ਾ ਸਭ ਨੂੰ ਸਮਝ ਨਹੀਂ ਆਉਂਦੀ...ਕੁਝ ਦਿਨਾਂ ਤੋਂ ਇਕ ਚੂਹਾ ਬਹੁਤ ਤੰਗ ਕਰ ਰਿਹਾ ਹੈ...। ਮੈਂ ਉਹਨੂੰ ਕਹਿਣਾ- "ਪਿਆਰੇ ਚੂਹੇ । ਮੈਨੂੰ ਬਹੁਤ ਦੋਸਤਾ ਨੇ ਟੈਗ ਕਰ ਦਿੱਤਾ ਹੈ..ਮੈਨੂੰ ਪੜ੍ਹਣ ਤੇ ਵੀ ਸਮਾਂ ਲੱਗੇਗਾ..ਜਵਾਬ ਦੇਣ ਤੇ ਵੀ...।" ਉਹ ਨਹੀਂ ਟਲਦਾ...ਕਈ ਵਾਰ ਚਾਹ ਦਾ ਕਪ ਉਲਟਾ ਕੇ ਭੱਜ ਜਾਂਦਾ ਹੈ । ਕਈ ਵਾਰ ਮਾਊਸ ਦੀ ਤਾਰ ਕਟ ਦੇਂਦਾ ਹੈ । ਕਈ ਵਾਰ ਮੇਜ਼ ਤੇ --ਬੋਲੋ ਤਾਰਾ ਰਾਰਾ... ਗਾਉਣ ਲੱਗਦਾ ਹੈ । ਅਜ ਸਵੇਰ ਦੀ ਘਟਨਾ ਹੈ....ਉਹ ਪ੍ਰਿੰਟਰ ਤੇ ਚੜ੍ਹ ਕੇ ਸੀਟੀਆ ਮਾਰਨ ਲੱਗਿਆ ।..ਮੈਂ ਵੀ ਬਾਕਸ ਵਿਚੋਂ ਸੀਟੀ ਕੱਢ ਲਈ..। ਥਕਹਾਰ ਕੇ ਕਹਿੰਦਾ....ਮੇਰਾ ਤਾਂ ਸਿਰ ਦੁਖਣ ਲੱਗਿਆ...ਕੋਈ ਡਿਸਪਰੀਨ ਪਈ ਏ.....।ਸ਼ਾਮ ਤੋਂ ਰਾਤ ਹੋ ਗਈ ਏ...ਮੈਂ ਚੂਹੇ ਦੀ ਉਡੀਕ ਕਰ ਰਿਹਾ ਹਾਂ....ਮੈਨੂੰ ਪਤਾ ਹੁਣ ਉਹ ਕਦੇ ਨਹੀਂ ਆਵੇਗਾ...ਸੱਭਿਅਕ ਭਾਸ਼ਾ ਸਭ ਨੂੰ ਸਮਝ ਨਹੀਂ ਆਉਂਦੀ ।........
------------------------------------------------
15 November 2010
ਆਦਮੀ ਹਨੇਰ ਤੋਂ ਡਰਦਾ ਹੈ...ਬਸ ਇਕ ਬਟਨ ਆੱਨ ਕਰਨ ਦੀ ਜ਼ਰੂਰਤ ਹੈ...ਹਰ ਵਸਤੂ ਸਾਫ਼ ਦਿੱਸਣ ਲੱਗਦੀ ਹੈ....ਪਰ ਹਨੇਰ ਵਿਚ ਉਸ ਬਟਨ ਨੂੰ ਲੱਭਣਾ ਬਹੁਤ ਮੁਸ਼ਕਲ ਹੈ...ਸਬਰ ਨਾਲ ਤੁਰਨਾ ਪੈਂਦਾ ਹੈ...ਪਰ ਜੇਕਰ ਬਟਨ ਆੱਨ ਕਰਨ ਤੇ ਵੀ ਚਾਨਣ ਨਾ ਹੋਵੇ ਤਾਂ ਸਮਝ ਲਵੋ ...ਪਾਵਰ ਕੱਟ ਹੈ....ਪਰ ਨਿਰਾਸ਼ ਨਾ ਹੋਵੇ.....ਚਾਨਣ ਹੋ ਕੇ ਰਹੇਗਾ.....ਸੂਰਜ ਨੂੰ ਲੁੱਕਣ ਦੀ ਆਦਤ ਨਹੀਂ.....
---------------------------------------
09 December 2010
ਮੇਰਾ ਸ਼ਹਿਰ ਕਿੰਨਾਂ ਸੁਸਤ ਹੈ..ਪੰਜ ਦੋਸਤਾਂ ਨੂੰ ਮਿਲਣਾ ਹੋਵੇ....ਇਕ ਪੈਟਰੋਲ ਪੰਪ ਤੇ ਮਿਲ ਜਾਂਦਾ......ਇਕ ਸਬਜ਼ੀ ਲੈਂਦਾ...ਇਕ ਸਮੋਸੇ ਖਾਂਦਾ...ਇਕ ਬੱਚਿਆ ਨੂੰ ਚਾਕਲੇਟ ਦਵਾਉਂਦਾ....ਪੰਜਵਾਂ ਦੋਸਤ.....? ਜੇਕਰ ਤੁਸੀ ਉਹਨੂੰ ਮਿਲਣਾ ਭੁੱਲ ਵੀ ਗਏ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ...ਤੁਹਾਡੇ ਘਰ ਮੁੜਣ ਤਕ ਉਹ ਦੋਸਤ ਕੋਲਡ ਡਰਿੰਕ ਪੀ ਰਿਹਾ ਹੁੰਦਾ....ਮੇਰਾ ਸ਼ਹਿਰ ਕਿੰਨਾਂ ਮਸਤ ਹੈ !....ਨਹੀਂ ?......
---------------------------------------
10 December 2010
ਮੈ ਇਕ ਵਾਰ ਆਪਣੀ ਬੇਟੀ ਦਾ ਕੁਅਸ਼ਚਨ ਪੇਪਰ ਚੈੱਕ ਕਰ ਰਿਹਾ ਸੀ...ਉਹਨੇ ਇਕ ਸਵਾਲ ਨਹੀਂ ਕੀਤਾ ਸੀ...ਕਾਰਣ ਪੁੱਛ ਲਿਆ...ਕਹਿੰਦੀ-ਪਾਪਾ,ਮੈਨੂੰ ਆਉਂਦਾ ਨਹੀਂ ਸੀ । ਮੈਂ ਕਹਿ ਦਿੱਤਾ-ਕਿਸੇ ਕੋਲੋ ਪੁੱਛ ਲੈਣਾ ਸੀ । ਉਸਦਾ ਜਵਾਬ ਸੀ-"ਪਾਪਾ । ਕੀ ਮੈਂ ਚੀਟਿੰਗ ਕਰਦੀ ?" । ਉਹ ਦਿਨ ਆਵੇ ਅੱਜ ਦਾ ਜਾਵੇ....ਮੇਰੇ ਵਿਚ ਕਦੇ ਹਿੰਮਤ ਹੀ ਨਹੀਂ ਹੁੰਦੀ...ਕਿ ਉਸ ਕੋਲੋ ਕਦੇ ਪੁੱਛ ਸਕਾਂ...ਬੇਟਾ । ਆਪਣਾ ਕੁਅਸ਼ਚਨ ਪੇਪਰ ਦਿਖਾਵੀਂ......
--------------------------------------------------------
Brilliant,Sir.
ReplyDelete