web widgets

Friday, 25 February 2011

ਜਿਗਸਾ ਪਜ਼ਲ ਦੇ ਟੁ ਕ ੜੇ :ਸ਼ਸ਼ੀ ਸਮੁੰਦਰਾ





ਸ਼ੀਸ਼ੇ ਵਿੱਚ,
ਜਿਗਸਾ ਪਜ਼ਲ ਦੇ
ਟੁ   ਕ    ੜੇ
ਦੇਖ ਰਿਹਾ ਹੈ
ਸਿਲੂ
ਨਾਨੀ ਦੀਆਂ ਅਖਾਂ
ਮਾਮੇ ਦਾ ਮਥਾ
ਮਾਂ ਦਾ ਰੰਗ
ਬਾਪ ਦਾ ਨੱਕ
..ਬਾਬੇ ਦੇ ਬੁਲ੍ਹ
 ਚਾਚੇ ਦੇ ਵਾਲ
ਤੇ ਯੁੱਗਾਂ ਤੋਂ ਤੁਰੀਆਂ ਆਉਂਦੀਆਂ
ਪੀੜ੍ਹੀ ਦਰ ਪੀੜ੍ਹੀ
ਜੀਨਜ਼ ਦੀਆਂ ਹੋਰ ਪਛਾਣਾ
ਮੁੜ ਦੇਖਦਾ ਹੈ
ਪਰ੍ਹਾਂ ਖਲੋਤੇ ਪੁੱਤਰ ਨੂੰ ਸਿਲੂ
ਇਹ ਕੀ ਹੈ ?
ਓਹਦਾ
ਤੇ ਪਤਨੀ ਦਾ ਅਗਲਾ ਰੂਪ
ਤੇ ਕੁਝ
ਹੋਰ ਸਿਆਨਾ |
ਹੱਸ ਪੈਂਦਾ ਹੈ ਸਿਲੂ
ਹੱਸ ਪੈਂਦਾ ਹੈ ਪੁੱਤਰ




              ਸ਼ਸ਼ੀ ਸਮੁੰਦਰਾ


1 comment:

  1. Bahut Baddia. Raheja Saheb I have one suggestion in relation to your Blog. Please shed some widgets to make the Blog Lighter and easily Loadable.

    ReplyDelete

opinion