
ਮੈਂ ਬੱਚਾ ਸੀ
ਖਿਡੌਣੇ ਮੰਗਦਾ ਸੀ
ਪਰ ਕੋਈ ਨਾ ਮੇਰੇ ਢੰਗ ਦਾ ਸੀ
ਮੈਂ ਜਵਾਨ ਸੀ
ਕੋਈ ਸਾਥਣ ਮੰਗਦਾ ਸੀ
ਪਰ ਇਹ ਗੱਲ ਆਖਣ ਤੋਂ ਡਰਦਾ ਸੀ
ਮੈਂ ਅੱਧਖੜ ਸੀ
ਨੇਕੀ ਮੰਗਦਾ ਸੀ
ਪਰ ਕੋਈ ਤਗ਼ਮਾ ਨਾ ਮੇਰੇ ਰੰਗ ਦਾ ਸੀ
ਮੈਂ ਬੁੱਢਾ ਸੀ
ਘਰ ਦੀ ਅਪਣੱਤ ਮੰਗਦਾ ਸੀ
ਪਰ ਕੋਈ ਡਰ ਮੇਰੇ ਨਾਲ ਖੰਘਦਾ ਸੀ
ਮੈਂ ਹੁਣ ਮਿੱਟੀ ਹਾਂ
ਕੁਝ ਵੀ ਨਹੀਂ ਮੰਗਦਾ
ਤੇ ਸੱਚਮੁੱਚ
ਮੈਨੂੰ ਕੁਝ ਵੀ ਨਹੀਂ ਚਾਹੀਦਾ
ਵਿਚਾਰਧਾਰਕ ਧਰਾਤਲ ਤੇ ਸ਼ਾਇਦ ਮੇਰੇ ਤੁਹਾਡੇ ਨਾਲ ਮਤਭੇਦ ਹੋਣਗੇ ਪਰ ਤੁਹਾਡਾ ਅੰਦਾਜ਼-ਏ-ਬਿਆਂ ਬਾਕਮਾਲ ਹੈ ਜਨਾਬ..
ReplyDelete