web widgets

Monday, 31 January 2011

ਘਾਇਲ ਨਜ਼ਮ


ਜੋ ਟੁੱਟ ਗਿਆ
ਕੱਚ ਸੀ
ਖ਼ਾਬ ਸੀ

ਜੋ ਬਚ ਗਿਆ
ਪਾਪ ਏ
ਸੰਤਾਪ ਏ

ਜੋ ਤੜਪਦਾ
ਦਿਲ ਏ
ਸੁਆਸ ਏ

ਜੋ ਭਟਕਦਾ
ਕੀਹ ਏ   ?
ਅੱਗ ਦੀ ਲੀਹ ਏ

ਜੋ ਸ਼ਾਂਤ ਏ
ਵਕਤ ਏ
ਕੁਰੱਖ਼ਤ ਏ

ਜੋ ਸਾਹਮਣੇ
ਹਨੇਰ ਏ
ਅਗਿਆਨ ਏ

ਜੋ ਲੁਪਤ ਏ
ਸੁੱਖ ਏ
ਸੱਚ ਏ

2 comments:

  1. ਮੈਨੇ ਉਸ ਰਾਤ ਸੇ ਆਂਖੇਂ ਹੀ ਨਹੀਂ ਖੋਲੀਂ...ਜਿਸ ਰਾਤ ਉਸਨੇ ਕਹਾ ਥਾ ਕਿ ਸੁਬਹ ਹੋਤੇ ਹੀ ਮੁਝੇ ਭੂਲ ਜਾਨਾ

    ReplyDelete

opinion