ਮੈਂ
ਜਦੋਂ ਥੱਕ ਗਿਆ ਸਾਂ
ਤਾਂ ਉਹ
ਚੁਸਤ ਵਾਕ ਘੜ ਰਿਹਾ ਸੀ
ਮੈਂ
ਜਦੋਂ ਕਲਮ ਵਗਾਹ ਦਿੱਤੀ
ਤਾਂ ਉਹ
ਕਵਿਤਾ ਗਾ ਰਿਹਾ ਸੀ
ਮੈਂ
ਜਦੋਂ ਮਰਨ ਲੱਗਿਆ
ਤਾਂ ਉਹ
ਲੱਕੜਾਂ ਦਾ ਭਾਅ ਪੁੱਛ ਰਿਹਾ ਸੀ
ਮੈਂ
ਜਦੋਂ ਰਾਖ਼ ਬਣ ਕਿ ਬਿਖ਼ਰ ਗਿਆ
ਤਾਂ ਉਹ
ਘੁੰਗਰੂ ਬੰਨ੍ਹ ਕੇ ਨੱਚ ਰਿਹਾ ਸੀ
ਮੈਂ
ਜਦੋਂ ਕੁਝ ਵੀ ਨਹੀਂ ਰਿਹਾ
ਤਾਂ ਉਹ
ਕੀ ਕੁਝ ਹੋ ਗਿਆ ਸੀ
No comments:
Post a Comment
opinion