web widgets

Thursday, 27 January 2011

ਗ਼ਜ਼ਲ


ਨਾ  ਰਸਤਾ ਹਾਂ , ਨਾ  ਮੰਜ਼ਿਲ  ਹਾਂ ।
ਕਿਹੜੇ ਸਮਿਆਂ  ਦਾ  ਹਾਸਿਲ  ਹਾਂ।

ਤੇਰੇ    ਕੋਲੋਂ    ਪੜ੍ਹ  ਨਾ    ਹੋਣੀ  ,
ਕਾਲੇ  ਸਫ਼ਿਆਂ ਦੀ   ਫ਼ਾਇਲ  ਹਾਂ ।

ਹੁਣ ਤਾਂ ਜੰਗ ਦਾ ਕਾਰਣ  ਲੱਭੀਏ ,
ਤੂੰ ਥੱਕ ਚੁੱਕਿਆ , ਮੈਂ ਘਾਇਲ ਹਾਂ ।

ਜਿਹੜੀ    ਡੁੱਬਣ  ਬਾਰੇ  ਸੋਚੇ ,
ਮੈਂ ਉਸ  ਬੇੜੀ ਦਾ  ਸਾਹਿਲ ਹਾਂ ।

ਮੇਰਾ ਤਾਂ   ਬਸ    ਇਹੀ   ਰੋਣਾ ,
ਮੈਂ  ਸਾਰੇ  ਦਾ  ਸਾਰਾ  ਦਿਲ ਹਾਂ ।


2 comments:

  1. mera tan bas ehi rona
    mein sare da sara dil han

    ReplyDelete
  2. ਹੁਣ ਤਾਂ ਜੰਗ ਦਾ ਕਾਰਣ ਲੱਭੀਏ ,
    ਤੂੰ ਥੱਕ ਚੁੱਕਿਆ , ਮੈਂ ਘਾਇਲ ਹਾਂ ।

    Wah Raheja ji !

    ReplyDelete

opinion