ਉਹ
ਸਾਨੂੰ ਲੱਭ ਰਹੇ ਨੇ
ਅਸੀ
ਉਨ੍ਹਾਂ ਨੂੰ.......
ਹਰ ਸਮੇਂ
ਬ੍ਰਹਿਮੰਡ ਵਿਚ
ਕੋਈ ਨਾ ਕੋਈ ਉਡਾਣ ਭਰ
ਰਿਹਾ ਏ
ਹਰ ਸਮੇਂ
ਖਗੋਲ ਵਿਚ
ਕੋਈ ਨਾ ਕੋਈ ਸਫ਼ਰ ਕਰ ਰਿਹਾ ਏ
ਇਕ ਦਿਨ
ਉਹ ਉੱਡਣ-ਤਸ਼ਤਰੀਆਂ ਤੋਂ ਫੁੱਲ ਬਰਸਾਣਗੇ
ਇਕ ਦਿਨ
ਸਾਡੇ ਫ਼ੌਜੀ ਉਨ੍ਹਾਂ ਉੱਤੇ ਮਿਜ਼ਾਇਲਾਂ ਚਲਾਣਗੇ
ਪਰ
ਉਹ ਕਦੇ ਨਾ ਕਦੇ
ਸਾਡੀ ਧਰਤੀ 'ਤੇ ਉਤਰਨਗੇ
ਸਾਨੂੰ ਬ੍ਰਹਿਮੰਡੀ ਸ਼ਕਤੀ ਦਾ ਸੱਚ ਦੱਸਣਗੇ
ਮੈਨੂੰ
ਪੂਰਨ ਯਕੀਨ ਹੈ
ਉਸ ਦਿਨ
ਵੱਡੇ ਵੱਡੇ ਮਹਾਤਮਾਂ ਨੰਗੇ ਹੋ ਜਾਣਗੇ
ਉਸ ਦਿਨ
ਵੱਡੇ ਵੱਡੇ ਗ੍ਰੰਥ ਰੱਦ ਹੋ ਜਾਣਗੇ .....
ਤੁਹਾਡੀ ਭਵਿੱਖਬਾਣੀ ਜ਼ਰੂਰ ਸੱਚ ਹੋਵੇਗੀ, ਸ਼ਾਇਦ ਅਸੀਂ ਇਸ ਸੱਚ ਤੋਂ ਵੰਚਿਤ ਰਹਿ ਜਾਈਏ ।
ReplyDelete- Jatinder Lasara