web widgets

Sunday, 13 June 2010

ਤੂੰ ਕਿਹੋ ਜਿਹਾ ਏਂ ?

ਮੈਂ
ਹਰ ਰੋਜ਼
ਕੋਈ ਨਾ ਕੋਈ ਚੀਜ਼
ਡੇਗ ਬਹਿੰਦਾ ਹਾਂ....

ਮੈਂ'
ਹਰ ਰੋਜ਼
ਕੋਈ ਨਾ ਕੋਈ ਚੀਜ਼
ਭੁੱਲ ਜਾਂਦਾ ਹਾਂ...


ਪਰਸ
ਰੁਮਾਲ
ਮੋਬਾਇਲ
ਐਨਕ
ਪੈੱਨ


ਮੈਂ
ਅਜਿਹੇ ਵਕਤ :

ਸਭ ਨਾਲ ਉਧਾਰ ਕਰਦਾ ਹਾਂ
ਪਸੀਨਾ ਸ਼ਰਟ ਨਾਲ ਪੂੰਝਦਾ ਹਾਂ
ਦੋਸਤਾਂ ਨੂੰ ਗਾਹਲਾਂ ਕੱਢਦਾ ਹਾਂ
ਗਰਦਨ ਝੁਕਾ ਕੇ ਅਖ਼ਬਾਰ ਪੜ੍ਹਦਾ ਹਾਂ
ਹਵਾ ਦੀ ਹਿੱਕ ਤੇ ਹਿਸਾਬ ਲਿਖਦਾ ਹਾਂ


ਪਰ ਤੂੰ ਕਿਹੋ ਜਿਹਾ ਏਂ ?


ਵਰ੍ਹਿਆਂ ਦੇ ਵਰ੍ਹੇ ਗੁਜ਼ਰ ਗਏ
ਨਾ ਕਦੇ
ਡਿੱਗਦਾ ਏਂ
ਨਾ ਕਦੇ ਭੁੱਲਦਾ ਏਂ ...

5 comments:

  1. waaahhh....tu na kade dighda e na kade bhuldha e...bakmall..jeyode raho

    ReplyDelete
  2. MAAR SUTTIA JE

    ReplyDelete
  3. ਕੋਈ ਰੀਸ ਨਹੀਂ ਤੁਹਾਡੀ।ਰਚਨਾ ਵੀ ਕਮਾਲ ਅਤੇ ਪੇਂਟਿੰਗ ਵੀ ਕਮਾਲ ਦਾ ਲੱਭ ਲੈਂਦੇ ਹੋ।

    ReplyDelete
  4. Great Baabeyo,

    Kamaal da khyaal hai -
    Tu na kade dighda e
    Na kade bhuldha e.

    Kamaal hai ... ...

    ReplyDelete

opinion