web widgets

Friday, 18 June 2010

ਗ਼ਜ਼ਲ




ਮੈਂ   ਜੋ   ਚੀਜ਼ਾਂ  ਸਿਰਜੀਆਂ   ਨੇ  
ਤੂੰ    ਉਹ    ਸੱਭੇ    ਤੋੜੀਆਂ ਨੇ । 

ਤੇਰੇ     ਉੱਤੇ     ਦੋਸ਼     ਆਉਣਾ ,
ਤਿੱਤਲੀਆਂ ਤਾਂ  ਤਿੱਤਲੀਆਂ ਨੇ ।

ਜਾਮ, ਬੁਲਬੁਲ,ਸ਼ਕਤੀ, ਮਾਇਆ, 
ਚਾਰ    ਚੀਜ਼ਾਂ    ਅੱਥਰੀਆਂ  ਨੇ ।

ਤੂੰ   ਕਦੇ ਵੀ  ਤੱਕ ਨਾ  ਸਕਿਆ,
ਮੱਛਲੀਆਂ ਵੀ   ਰੋਂਦੀਆਂ   ਨੇ ।

ਜੋ    ਅਕਾਸ਼ਾ    ਤੀਕ   ਜਾਵਣ, 
ਦੱਸ ਉਹ  ਕਿੱਧਰ  ਪੌੜੀਆਂ ਨੇ ?





1 comment:

  1. ਤੈਨੂੰ ਕਿਥੋਂ ਫੋਲ ਦਿਖਾਵਾਂ
    ਦਿਲ ਉਤੇ ਜੋ ਬੀਤੀਆਂ ਨੇ।

    ReplyDelete

opinion