ਪਰ ਆਪਣੇ ਪਾਣੀਆਂ ਦੀ ਸੁੱਖ-ਸਾਂਦ ਦੱਸ ਦਿਆ ਕਰ...
ਜੇਕਰ ਤੂੰ ਤੜਪਣਾ ਤਾਂ ਉਸਦੀ ਵੀ ਕੋਈ ਹੱਦ ਏ ,
ਮਛਲੀ ਨੂੰ ਸ਼ਰਮ ਆਉਂਦੀ ਤੂੰ ਇਹ ਤਾਂ ਸਮਝਿਆ ਕਰ...
ਤੈਨੂੰ ਉਨੀਂਦਰੇ ਵਿਚ ਇਹ ਵੀ ਪਤਾ ਨਹੀਂ ਏ ,
ਤੀਰਾਂ ਦਾ ਬਿਸਤਰਾ ਏ ਕਰਵਟ ਨਾ ਬਦਲਿਆ ਕਰ....
ਮੈਂ ਤਾਂ ਸਰੀਰ ਹੋਵਣ ਬਾਰੇ ਨਾ ਸੋਚ ਸਕਦਾ ,
ਤੂੰ ਮੇਰੀ ਰਾਖ਼ ਉੱਤੋ ਚੁੱਪ ਚਾਪ ਗ਼ੁਜਰਿਆ ਕਰ....
ਆਖ਼ਰ ਤਾਂ ਬਦ-ਦੁਆਵਾਂ ਹੁੰਦੀਆਂ ਨੇ ਬਦ ਦੁਆਵਾਂ,
ਜੇਕਰ ਜਿਵਾ ਨਾ ਸਕਦੈਂ, ਚਿੜੀਆਂ ਨਾ ਮਾਰਿਆ ਕਰ.....
ਸਰਬ-ਕਲਾ ਸੰਪੂਰਨ ਗ਼ਜ਼ਲ
ReplyDelete"ਮੈਂ ਤਾਂ ਸਰੀਰ ਹੋਵਣ ਬਾਰੇ ਨਾ ਸੋਚ ਸਕਦਾ,
ਤੂੰ ਮੇਰੀ ਰਾਖ਼ ਉੱਤੋ ਚੁੱਪ ਚਾਪ ਗ਼ੁਜਰਿਆ ਕਰ "
"ਕਾਗ਼ਜ਼ 'ਤੇ ਸ਼ਬਦ ਰੱਖ ਕੇ, ਜ਼ਲਵਾ ਇਹ ਕੀ ਦਿਖਾਇਆ ।
ਸ਼ਿਅਰਾਂ ਨੇ ਮਿਲਕੇ ਸੱਚਾ ਜ਼ਿੰਦਗੀ ਦਾ ਗੀਤ ਗਾਇਆ ।"
- Jatinder lasara
thx lasara ji....
ReplyDelete