ਹਰਿੱਕ ਚਾਹਤ ਮੁਕਾ ਦਿੱਤੀ,ਹਰਿੱਕ ਹਰਕਤ ਮੁਕਾ ਦਿੱਤੀ
ਤੂੰ ਮਛਲੀ ਨੂੰ ਜੁਦਾ ਕਰਕੇ ਮੁਹੱਬਤ ਨੂੰ ਸਜ਼ਾ ਦਿੱਤੀ......
ਜੇ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,
ਮੈਂ ਸਰਦੀ ਦੇ ਦਿਨਾਂ ਅੰਦਰ,ਹਰਿੱਕ ਬੇੜੀ ਜਲਾ ਦਿੱਤੀ....
ਅਜੇ ਤੀਕਰ ਵੀ ਖ਼ੁਸ਼ੀਆਂ ਦਾ ਕੋਈ ਨੁਸਖ਼ਾ ਨਾ ਲੱਭ ਸਕਿਆ,
ਮੈਂ ਸਾਰੀ ਉਮਰ ਹੀ ਪ੍ਰਯੋਗਸ਼ਾਲਾ ਵਿਚ ਲੰਘਾ ਦਿੱਤੀ...
ਮੈਂ ਪਰਲੇ ਪਾਰ ਜਾਣਾ ਸੀ,ਤੂੰ ਉਰਲੇ ਪਾਰ ਆਣਾ ਸੀ,
ਮਲਾਹਾਂ ਦੀ ਲੜਾਈ ਨੇ ਤਾਂ ਬੇੜੀ ਹੀ ਡੁਬਾ ਦਿੱਤੀ...
ਮੁਹੱਬਤ ਦੀ ਕਹਾਣੀ ਤਾਂ ਉਦਾਸੀ ਤੀਕ ਪਹੁੰਚੀ ਏ,
ਮੈਂ ਜਿਸ ਨੂੰ ਹਾਰ ਪਾਣਾ ਸੀ ਉਹਨੇ ਗਰਦਨ ਕਟਾ ਦਿੱਤੀ...
-----------------------------------------------
ghazal -dr sushil raheja
harik chahat muka ditti, harik harkat muka ditti.
tu machli nu juda kar ke muhabatt nu saza ditti
ma chaha v jajeera chadd ke kidhre ja nahi sakda,
ma sardi dey dina ander harik beri jala ditti.
aje teekar v khushia da koi nuskha na labh sakya
ma sari umar hi paryogshala which langha ditti.
ma parle paar jaana si,tu urle paar aana si,
mlaaha di laraie ne ta beri hi dubba ditti.
muhabat di kahani ta udasi teek pujji a,
ma jis nu haar paana si,ohne gardan kata ditti.
ਬਹੁਤ ਖੂਬ ਅੰਦਾਜ,ਰਹੇਜਾ ਜੀ,ਸੋਹਣੀ ਗਜ਼ਲ ਹੈ।ਜਿਉਂਦੇ ਰਹੋ।
ReplyDeleteRaheja Sahib,baut khoob.....
ReplyDeleteਅੱਖਰ ਅੱਖਰ ਬਹਿਕੇ ਆਪਸ ਦੇ ਵਿਚ ਗੱਲਾਂ ਕਰਦੇ
ReplyDeleteਜਦ ਮਿਲੀਏ ਖੁਸ਼ਬੂ ਵਾਂਗੂ ਤਾਂ ਲੋਕੀ ਸਿਫਤਾਂ ਕਰਦੇ
ਆਓ ਮਿਥੀਏ ਕਦੇ ਨਾਂ ਆਪਾ ਗਾਹਲਾਂ ਬਣਕੇ ਮਿਲੀਏ
ਏਦਾਂ ਕਈ ਦਿਲ ਟੁੱਟ ਜਾਂਦੇ ਨੇ ਨਜ਼ਰ ਉਤਾਂਹ ਨਾ ਕਰਦੇ
bHut kHoobh Dr Sahib
ReplyDeleteਬਹੁੱਤ ਖੂਬ !!!
ReplyDeleteਮੈਂ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,
ਮੈਂ ਸਰਦੀ ਦੇ ਦਿਨਾਂ ਅੰਦਰ,ਹਰਿੱਕ ਬੇੜੀ ਜਲਾ ਦਿੱਤੀ....
....ਇਹੀ ਦੁਰਭਾਗ ਹੈ ਸਾਡੀ ਜ਼ਿੰਦਗੀ ਦਾ ।
- Jatinder Lasara
very nice and touching Gazal.....
ReplyDeletebeautifully expressed.. thanks for sharing.
Dr Sahib.
ReplyDeletebahut hi Umda rachna hai Ji...
superb.............
ReplyDelete