
ਮੀਨੂ
ਕੁੱਖ 'ਚ ਕਰਵਟ ਬਦਲੇਗੀ
ਮਾਂ
ਆਸ਼ਕ ਨੂੰ ਗਾਹਲ ਕੱਢੇਗੀ....
ਮੀਨੂ
ਗਲੀ ਦੇ ਮੁੰਡੇ ਨਾਲ
ਲੁੱਕਣ-ਮੀਟੀ ਖੇਡੇਗੀ
ਮਾਂ
ਉਸ ਨੂੰ ਝਿੜਕ ਦੇਵੇਗੀ.......
ਮੀਨੂ
ਪੁਸਤਕ 'ਚ
ਗੁਲਾਬ ਦੀ ਪੱਤੀ ਰੱਖੇਗੀ
ਮਾਂ
ਪੁਸਤਕ ਫਾੜ ਦੇਵੇਗੀ.........
ਮੀਨੂ
ਗਰਮੀ ਵਿੱਚ
ਜੈਂਪਰ ਚੁੱਕ ਹਵਾ ਲਵੇਗੀ
ਮਾਂ
ਉਸ ਨੂੰ ਚਪੇੜ ਮਾਰੇਗੀ.....
ਮੀਨੂ
ਖ਼ਾਬ 'ਚ
ਰਾਜਨ ਦਾ ਨਾਮ ਬੁੜਬੜਾਵੇਗੀ
ਮਾਂ
ਉਸ ਨੂੰ ਜਗਾ ਦੇਵੇਗੀ............
[painting by dr sushil raheja]
So silent, so eloquent,so pricking,...Only Raheja could do it !
ReplyDelete