web widgets

Saturday, 11 July 2009

ਗ਼ਜ਼ਲ/ਸੁਸ਼ੀਲ ਰਹੇਜਾ


ਮੈਨੂੰ ਗਿਲਾ ਨਹੀਂ ਏ ਭਾਵੇਂ ਪਿਘਲ ਰਿਹਾ ਹਾਂ
ਤੇਰੇ ਦਰਾਂ ਦੇ ਉੱਤੇ ਆਖ਼ਰ ਤਾਂ ਪਹੁੰਚਿਆ ਹਾਂ......

ਮੈਥੋਂ ਨਾ ਚਾਨਣੇ ਦੀ ਕੋਈ ਉਮੀਦ ਰੱਖਣਾ
ਮੈਂ ਤਾਂ ਚਿਰਾਗ਼ ਦੀ ਬਸ ਮੂਰਤ ਬਣਾ ਰਿਹਾ ਹਾਂ.....

ਮੇਰੇ ਤਾਂ ਪੁਰਖਿ਼ਆ ਨੇ ਕੋਈ ਕਰਜ਼ ਲਿਆ ਸੀ
ਮੈਂ ਉਸ ਦੀਆਂ ਵਿਆਜਾਂ ਅੱਜ ਤੀਕ ਭਰ ਰਿਹਾ ਹਾਂ.......

ਮੈਂ ਜਾਣਦਾ ਹਰਿੱਕ ਰਾਹ ਕਬਰਾਂ 'ਚ ਜਾਇਗਾ ਬਸ
ਮੈਂ ਫਿਰ ਵੀ ਤੁਰ ਰਿਹਾ ਹਾਂ,ਮੈਂ ਫਿਰ ਵੀ ਜਾ ਰਿਹਾ ਹਾਂ.....

ਮੇਰੀ ਜਗਾਂ ਤੇ ਕੋਈ ਪੱਤਾ ਤਾਂ ਪੁੰਗਰਿਆ ਏ
ਮੈਨੂੰ ਇਹ ਦੁਖ ਨਹੀਂ ਏ,ਜੇ ਰੁੱਖ ਤੋਂ ਝੜ ਗਿਆ ਹਾਂ........

2 comments:

  1. आ गई है उतर के काग़ज़ पर, शाख़ पर जैसे अंदलीब ग़ज़ल !
    PHENOMENAL !

    ReplyDelete
  2. ਮੈਥੋਂ ਨਾ ਚਾਨਣੇ ਦੀ ਕੋਈ ਉਮੀਦ ਰੱਖਣਾ
    ਮੈਂ ਤਾਂ ਚਿਰਾਗ਼ ਦੀ ਬਸ ਮੂਰਤ ਬਣਾ ਰਿਹਾ ਹਾਂ.....

    ਕੀ ਕਹਾਂ .....?
    ਇਹ ਤਾਂ ਮੇਰੇ ਹੀ ਲਫਜ਼ ਨੇ ......!!

    ReplyDelete

opinion