ART ROOM
Saturday, 25 January 2014
ਤਸਵੀਰ
ਮੈਂ
ਬਹੁਤ ਚਿਰ ਬਾਦ
ਆਪਣੇ ਆਪ ਨਾਲ
ਕੌਫ਼ੀ ਦਾ ਘੁੱਟ ਭਰਿਆ
ਸਵਾਲ ਪੁੱਛੇ
ਜਵਾਬ ਦਿੱਤੇ .......
ਕਿੰਨੀ
ਮੁੱਦਤ ਬਾਦ
ਆਪਣੇ ਆਪ ਨਾਲ ਜੀਵਿਆ ?
ਪਤਾ ਹੋਵੇ
ਤਾਂ ਦੱਸਾਂ.....
ਹੱਸਿਆ
ਰੋਇਆ
ਪਰ,
ਦੁਨੀਆਂ
ਕਿੰਨੀ ਅਜ਼ੀਬ ਹੈ
ਕਿਸੇ ਨੇ
ਸਾਡੇ ਦੋਹਾਂ ਦੀ
ਇੱਕ ਤਸਵੀਰ ਤਕ ਨਹੀਂ ਖਿੱਚੀ.....
No comments:
Post a Comment
opinion
Newer Post
Older Post
Home
Subscribe to:
Post Comments (Atom)
No comments:
Post a Comment
opinion