web widgets

Tuesday, 21 May 2013

ਹੇ ਅਗਨੀ




ਮੈਂ
ਹਨੇਰੇ
ਦਾ ਪ੍ਰਾਣੀ ਹਾਂ


ਚਾਣਨ ਤੋਂ
ਕਿਸੇ ਪਿਸ਼ਾਚ ਵਾਂਗ  ਖਿੱਝ ਖਾਂਦਾ ਹਾਂ


ਤੂੰ
ਆਪਣੀ ਨਿੱਕੀ ਜਿਹੀ
ਖੁਸ਼ੀ ਵਾਸਤੇ


ਏਨਾਂ ਮੱਚਦੀ
ਏਨਾਂ ਨੱਚਦੀ
ਸਾਹ ਚੜ੍ਹ ਜਾਂਦਾ...



ਮੇਰੇ
ਮਹਾਂ ਆਨੰਦ 'ਚ
ਵਿਘਨ ਪੈਂਦਾ


ਚੱਲ
ਆਪਣੀ ਦਿਸ਼ਾ ਬਦਲ
ਮਰਨ ਵਾਲਿਆਂ ਨੇ
ਵੀ ਜੀਣਾ ਹੁੰਦਾ....

No comments:

Post a Comment

opinion