ਲਾਲ ਭੰਬੀਰੀ
ਅਸ਼ਵਨੀ ।ਤਾਏ ਦਾ ਮੁੰਡਾ । ਦੋ ਕੁ ਸਾਲ ਵੱਡਾ ਸੀ । ....
ਇਕ ਦਿਨ ਕਹਿੰਦਾ-" ਗੱਡੀ ਦੇਖਣੀ ਊ ?
ਮੈਂ ਕਹਿ ਦਿੱਤਾ-" ਹਾਂ.....
ਸਟੂਲ ਚੁੱਕਿਆ....ਬਿਜਲੀ ਦੇ ਮੀਟਰ ਤੇ ਉੱਗਲ ਰੱਖ ਕੇ ਆਖਦਾ-" ਆਹ ਦੇਖ...।"
ਮੈਂ ਤਾਂ ਪਹਿਲੀ ਵਾਰ ਲਾਲ ਭੰਬੀਰੀ ਘੁੰਮਦੀ ਵੇਖੀ ਸੀ । ਇਹ ਤਾਂ ਹੁਣ ਪਤਾ ਲੱਗਿਆ -ਯੁਨਿਟ ਕੀ ਹੁੰਦੇ ।
ਬਹੁਤ ਹੀ ਲੁੱਤਫ਼ ਭਰਿਆ ਸਮਾਂ ਸੀ ।
ਕੁਝ ਚਿਰ ਬਾਦ ਕਹਿੰਦਾ-" ਹੁਣ ਗੱਡੀ ਦੀ ਚੀਕ ਸੁਣਨੀ ?
ਆਖ ਦਿੱਤਾ-" ਹਾਂ । ਹਾਂ । ਹਾਂ ।
ਕਹਿੰਦਾ-"ਚੱਲ ਹੱਥ ਲਗਾ....
ਮੈਂ ਕਿਹੜਾ ਨੰਗੀ ਤਾਰ ਬਾਰੇ ਜਾਣਦਾ ਸੀ....।
ਸ਼ੁਕਰ ਹੈ...
--------------------------------------------------------
ਕੀ ਗਿਆਨ ਦੀ ਪ੍ਰਾਪਤੀ ਮਾਲਾ ਫੇਰਨ ਨਾਲ ਹੁੰਦੀ ਹੈ ?.........
------------10032012--------------------------------
ਲੱਕ
ਕੁਝ ਦਿਨਾਂ ਤੋਂ ਇਕ ਮਿੱਥ ਬਾਰੇ ਸੋਚ ਰਿਹਾ ਸੀ....ਜਦੋਂ ਸ਼੍ਰੀ ਹਨੂਮਾਨ ਜੀ ਲੰਕਾ ਦਹਿਨ ਕਰ ਰਹੇ ਸਨ ਤਾਂ ਉਹਨਾਂ ਨੂੰ ਇਕ ਜਗ੍ਹਾਂ ਉੱਤੇ ਸ਼ਨੀ ਦੇਵ ਜੀ ਉਲਟਾ ਲਟਕੇ ਮਿਲੇ.....
ਦਾਰਾ ਸਿੰਘ ਬੋਲਿਆ-" ਉਏ ਸ਼ਨੀਚਰਾ । ਤੈਨੂੰ ਕੀ ਹੋਇਆ?"
ਮਾਫ਼ ਕਰਨਾ !...ਸ਼੍ਰੀ ਹਨੂਮਾਨ ਜੀ ਦਾ ਵਿਚਾਰ ਕਰਦੇ ਦਾਰਾ ਸਿੰਘ ਕਿੱਥੋ ਪ੍ਰਗਟ ਹੋ ਗਿਆ....।
ਸ਼ਨੀਦੇਵ ਜੀ ਬੋਲੇ-" ਹਨੂਮਾਨ ਜੀ । ਮੈਨੂੰ ਰਾਵਣ ਨੇ ਉਲਟਾ ਲਟਕਾਇਆ..ਤੇ ਹੇਠਾਂ ਅੱਗ ਵੀ ਬਾਲ ਰੱਖੀ........ਮੇਰੇ ਉੱਤੇ ਮਿਹਰ ਕਰੋ....। "
ਸ਼੍ਰੀ ਹਨੂਮਾਨ ਜੀ ਨੇ ਉਹਨਾਂ ਨੂੰ ਉਤਾਰਿਆ.....।
ਸ਼ਨੀ ਦੇਵ ਜੀ ਨੇ ਅਸੀਸ ਦਿੱਤੀ...." ਅੱਜ ਤੋਂ ਬਾਦ ਜੋ ਹਨੂਮਾਨ ਜੀ ਦਾ ਪੂਜਣ ਕਰੇਗਾ....ਸ਼ਨੀ ਦੇਵ ਉਸਨੂੰ ਕੁਝ ਨਹੀਂ ਆਖੇਗਾ....."
ਲਉ ਜੀ ।
ਸੁਸ਼ੀਲ ਰਹੇਜਾ ਹਨੂਮਾਨ ਜੀ ਨੂੰ ਖੁਸ਼ ਕਰਨ ਵਿੱਚ ਲੱਗ ਗਏ.....
ਕਲ੍ਹ ਦਾ ਲੱਕ ਬਹੁਤ ਦੁੱਖ ਰਿਹਾ....
ਕਾਮਰੇਡਾ ਦੀ ਕਿਤਾਬ ਪੜ੍ਹ ਰਿਹਾ ਸੀ.....
ਸ਼੍ਰੀ ਹਨੂਮਾਨ ਜੀ ਦਾ ਗ਼ੁਰਜ਼ ਸਹਿਣਾ ਕਿਹੜਾ ਸੌਖਾ ਕੰਮ....???......
----------------------------------------------------
ਤੁਸੀ ਕਿਸ ਬਾਰੇ ਸੋਚ ਰਹੇ ਹੋ....?.......
-------------------------------------------------------
ਹਨੂਮਾਨ : ਸ਼ਕਤੀ, ਸ਼ਨੀਦੇਵ : ਨਿਆਂ ਅਧਿਕਾਰੀ , ਰਾਵਣ : ਹੱਠ
--------------04022012-----------------------------
ਹੈ ਕੋਈ ?..................
ਮੈਨੂੰ ਹਿਸਾਬ ਨਹੀਂ ਆਉਂਦਾ....ਰਾਜਨੀਤੀ ਵੀ......ਸਾਇੰਸ ਵੀ.......।ਇਕੱਲੀ ਆਰਟਸ ਕੀ ਕਰ ਸਕਦੀ ? ਘਰ ਚਲਾਉਣ ਲਈ.....
ਘਰ ਨੂੰ ਵੀ ਛੱਡੋ .....
ਤਿੰਨੇ ਕਿੰਨੇ ਅਹਿਮ ਵਿਸ਼ੇ ਹਨ ।
ਮੈਂ ਜੁਮੈਟਰੀ ਬੋਕਸ ਨਹਿਰ ਵਿੱਚ ਸੁੱਟ ਦਿੱਤਾ....ਕਿਸ ਕੰਮ ਦਾ ...?
ਰਾਜਨੀਤੀ ਵਿੱਚ ਲਗਨ ਨਹੀਂ ਸੀ.....।
ਕਿਸੇ ਨੇ ਪੁੱਛਿਆ-"ਭਾਰਤ ਦਾ ਰਾਸ਼ਟਰਪਤੀ ਕੌਣ ਹੈ ? "
ਮੈਂ ਹਿੱਕ ਤੇ ਹੱਥ ਧਰ ਕੇ ਬੋਲਿਆ-" ਤੇਰਾ ਭਾਈਆ'
ਦੋਸਤ ਚੰਗਾਂ ਸੀ.....
ਨਹੀਂ ਤਾਂ ----
ਸ਼ਤਰੂਘਣ ਸਿਨਹਾ ਵਰਗਾ ਮੂੰਹ ਤੇ ਕੋਈ ਨਿਸ਼ਾਨ ਹੋਣਾ ਸੀ।
ਸਾਇੰਸ ?
ਪੱਲੇ ਨਹੀਂ ਪਈ.....ਕੋਈ ਅਧਿਆਪਕ ਹੀ ਨਹੀਂ ਮਿਲਿਆ........ਦੇਖਿਆ ਕਿੰਨੀ ਪਿਆਰੀ ਹੈ....ਡੀਫੈਂਸ ਮਕੈਨਜੀ.......
ਜੇਕਰ ਫੇਸਬੁਕ ਤੇ ਕੋਈ ਚੱਜ ਦਾ ਸਾਇੰਸ ਅਧਿਆਪਕ ਹੋਵੇ ਤਾਂ
ਉਸਦਾ ਪਾਣੀ ਭਰਨ ਲਈ ਤਿਆਰ ਹਾਂ.....
ਪਾਣੀ ਭਰਨਾ ਤਾਂ ਦੂਰ ਦੀ ਗੱਲ.....
ਉਹਦੇ ਜੁੱਤਿਆ ਨੂੰ ਚੈਰੀ ਬਲੋਸਮ ਕਰਨ ਲਈ ਵੀ ਰੈਡੀ ਹਾਂ । 'ਰੈਡੀ ' ਦਾ ਹੀਰੋ ਤਾਂ ਸਲਮਾਨ ਖ਼ਾਨ ਸੀ........
------------------------------------------------------
ਇਨ ਸਰਚ ਆੱਫ਼ ਸਾਇੰਸ ਅਧਿਆਪਕ ....ਹੈ ਕੋਈ ?..................
-----------18012012-------------------------------
ਕੁਝ ਦਿਨਾਂ ਤੋਂ ਮੱਥੇ ਵਿੱਚ ਭੱਪੀ ਭੂਆ ਘੁੰਮ ਰਹੀ । ....
ਮੇਰੀ ਦਾਦੀ ਉਸਨੂੰ ਚੰਗਾਂ ਨਹੀਂ ਸਮਝਦੀ ਸੀ । ਕਈ ਵਾਰ ਉਸਦੇ ਮੂੰਹੋ 'ਕੁਲਹਿਣੀ' ਸ਼ਬਦ ਵੀ ਸੁਣਿਆ ਸੀ । ਕਾਰਣ : ਉਹ ਦਾਦਾ ਜੀ ਦੇ ਚਚੇਰੇ ਭਰਾ ਦੀ ਕੁੜੀ ਸੀ । ....ਆਖ਼ਰ ਭਰਜਾਈ ਸੀ......ਭੱਪੀ ਦਾ ਪਿਤਾ ਬਹੁਤ ਅਮੀਰ ਸੀ ।.......ਸਾਰੇ ਘਰ ਨੂੰ ਉਹਨਾਂ ਦਿਨਾਂ ਵਿੱਚ ਪਿੱਤਲ ਦੇ ਬੂਹੇ ਲੱਗੇ ਸਨ.....
ਭੱਪੀ ਦੇ ਵਿਆਹ ਹੋਣ ਤੋਂ ਕੁਝ ਦਿਨ ਬਾਦ ਹੀ ਉਹਦੇ ਘਰ ਵਾਲੇ ਨੇ ਛੱਡ ਦਿੱਤਾ ਸੀ ।...।......
ਕੁਝ ਸਮਝ ਆਉਣ ਤੇ ਮਾਂ ਨੇ ਦੱਸਿਆ...." ਇਕ ਦਿਨ ਭੱਪੀ ਦਾ ਘਰ ਵਾਲਾ ਵਾਂਢੇ ਗਿਆ ਸੀ....ਤੇ ਉਸਦੇ ਸੁਹਰੇ ਨੇ ਉਹਦੇ ਨਾਲ ਬੁਰੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ.....। ਭੱਪੀ ਨੇ ਆਪਣੇ ਆਦਮੀ ਤੇ ਮੁੜਣ ਤੇ ਦੱਸਿਆ....।ਆਦਮੀ ਮੰਨਣ ਲਈ ਤਿਆਰ ਨਹੀਂ ਸੀ....ਗੱਲ ਵਧਦੀ ਵਧਦੀ ਵਧ ਗਈ......। ਭੱਪੀ ਘਰ ਬਹਿ ਗਈ......
ਭੱਪੀ ਦੇ ਮਾਂ ਪਿਉ ਇਸੇ ਦੁੱਖ ਵਿੱਚ ਮਰ ਗਏ । ਇਕ ਭਰਾ ਸੀ ...ਉਹ ਵੀ ਨਸ਼ੇ ਵਿੱਚ ਡੁੱਬ ਗਿਆ.....ਹਵੇਲੀ ਤੋਂ ਲੈ ਕੇ .....ਸਭ ਕੁਝ ਖ਼ਤਮ ਹੋ ਗਿਆ........
ਤਾਇਆ ਜੀ ਕਚਿਹਿਰੀ ਕੰਮ ਕਰਦੇ ਸਨ ।
ਆਖਰ ਤੀਹ ਰੁਪਏ ਮਹੀਨਾ ਖਰਚਾ ਬੱਝ ਗਿਆ । ਭੱਪੀ ਦੇ ਆਦਮੀ ਨੇ ਦੂਸਰਾ ਵਿਆਹ ਕਰਵਾ ਲਿਆ ...1955 ਤੋਂ ਪਹਿਲਾਂ ਕੋਈ ਹਿੰਦੂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇਕ ਤੋਂ ਜਿਆਦਾ ਵਿਆਹ ਵੀ ਕਰਵਾ ਸਕਦਾ ਸੀ ।.....
ਦੋ ਕਾਜ਼
ਇਕ ਪੰਥ ਦੋ ਕਾਜ਼ ...
ਦੋ ਕਾਜ਼....?
ਬਿਲਕੁਲ ।
ਮਾਮੀ ਜੀ ਪੁਰਾਣੇ ਕਪੜੇ ਵੇਚ ਕੇ ਸਟੀਲ ਦੇ ਬਰਤਨ ਲੈ ਲੈਂਦੇ.....।
ਕੋਈ ਵੀ ਆ ਜਾਂਦਾ ਤਾਂ ਉਹ ਸ਼ੁਰੂ ਹੋ ਜਾਂਦੇ...' ਆਹ ਜੱਗ ਬਿੱਲੂ ਦੀ ਜੈਕਟ ਬਦਲੇ ਲਿਆ...ਆਹ ਡੌਂਗਾ ਰਤਨ ਦੀਆਂ ਦੋ ਸ਼ਰਟਾ ਦੇਕੇ...ਆਹ ਪਰਾਤ ਨੀਲੇ ਦੀਆਂ ਪੰਜ ਪੈਂਟਾ ਵਟੇ...ਆਹ ਗੜਵੀਂ ਸੁਨੀਲ ਦਾ ਕੋਟ...ਆਹ ਚਮਚੇ ਡੱਬੂ ਦਾ ਕੁੜਤਾ ਪਜ਼ਾਮਾ......
ਕਪੜੇ ਖਰੀਦਣ ਵਾਲੀ ਔਰਤ ਬਹੁਤ ਚਲਾਕ ਸੀ ।....ਸ਼ਾਇਦ ਉਹ ਮਾਮੀ ਜੀ ਦੀ ਕਮਜੋਰੀ ਨੂੰ ਜਾਣਦੀ ਸੀ ।....ਉਹ ਆਪਣੇ ਸਿਰ ਤੋਂ ਬਰਤਨਾਂ ਵਾਲੀ ਟੋਕਰੀ ਉਤਾਰ ਕੇ ਫ਼ਰਸ਼ ਤੇ ਬੈਠ ਜਾਂਦੀ । ਮਾਮੀ ਜੀ ਕਪੜੇ ਲਈ ਆਉਂਦੇ...ਉਹ ਟੋਕਰੀ ਵਿੱਚੋਂ ਬਰਤਨ ਕੱਢ ਜ਼ਮੀਨ ਤੇ ਟਿਕਾਈ ਜਾਂਦੀ....
' ਅਰੇ ਬਹਿਣ । ਏਕ ਬਸਤਰ ਔਰ ਦੇ ਦੋ ਤੋਂ ਕਟੋਰੀ ਭੀ ਦੇ ਦੂੰਗੀ...' ਮਾਮੀ ਜੀ ਕਿਸੇ ਬੱਚੇ ਦਾ ਕਪੜਾ ਲੱਭਣ ਤੁਰ ਪੈਂਦੇ ....
ਮਾਮਾ ਜੀ ਦੇ ਮੁੰਡੇ ਦਾ ਵਿਆਹ ਸੀ । ਘਰ ਜਗਮਗ ਕਰ ਰਿਹਾ ਸੀ ।....
ਜੰਝ ਚੜਣ ਲੱਗਿਆ ਡੱਬੂ ਆਪਣੇ ਕਪੜੇ ਲੱਭੇ । ਕਪੜੇ ਹੋਵਣ ਤਾਂ ਲੱਭਣ...ਉਹ ਤਾਂ ਕਿਧਰੇ ਸੇਲ ਤੇ .....
ਮਾਮੀ ਜੀ ਸਟੀਲ ਦੀ ਟਰੇ ਬਰਾਤੀਆਂ ਸਾਹਮਣੇ ਲਈ ਫਿਰਨ....
- ਬਦਾਮ ਖਾਉ ।
ਇਕ ਤਾਂ ਲਉ ਨਾ...
ਚਲੋ ਕਾਜੂ ਲੈ ਲਉ.....
-------------------------------------------------------
ਅੱਜ ਮਾਮੀ ਜੀ ਨਹੀਂ ਹਨ :(
ਪੁਰਾਣੇ ਲੋਕ ਕਿੰਨੇ ਭੋਲੇ ਸਨ । ਨਹੀਂ....?
ਲਿਖਾਂ ਵੀ ਤਾਂ ਕੀ ਲਿਖਾਂ ?..........
ਮੇਲ ਜਾਨਵਰ ਕਦੇ ਫੀਮੇਲ ਜਾਨਵਰ ਉੱਤੇ ਹਮਲਾ ਨਹੀਂ ਕਰਦਾ ।.....
ਕੁਝ ਚਿਰ ਬਾਦ ਮੈਨੂੰ ਭੌਂਕਦਾ ਹੋਇਆ ਬਾਹਰ ਚਲਾ ਗਿਆ ।
"ਵੱਡਾ ਲੇਖਕ ।......"
ਮੈਂ ਕਲ੍ਹ ਤੋਂ ਬਹੁਤ ਦੁਖੀ ਹਾਂ ।
ਲਿਖਾਂ ਵੀ ਤਾਂ ਕੀ ਲਿਖਾਂ ?..........
ਕੀ ਜਾਨਵਰ ਆਦਮੀ ਤੋਂ ਜਿਆਦਾ ਸਿਆਣਾ ਹੈ ?
------------ 06122011----------------
ਦੀਨਾਰ
ਨਾਣਕਾ ਘਰ ।
ਸਭ ਬੱਚਿਆ ਰਲ ਜਾਣਾ ...।
ਘਰ ਦੇ ਨਜ਼ਦੀਕ ' ਦੀਨਾਰ " ਥੀਏਟਰ ਸੀ । ਹਰ ਹਫ਼ਤੇ ਨਵੀਂ ਫ਼ਿਲਮ ਲੱਗਦੀ । ਮਾਮਾ ਜੀ,ਵਕੀਲ ਸਨ ।ਉਹਨਾਂ ਕੋਲ ਥੀਏਟਰ ਦੇ ਮਾਲਕ ਦਾ ਕੇਸ ਚੱਲਦਾ ਸੀ । ਬੱਚਿਆ ਨੂੰ ਪਰਚੀ ਲਿਖ ਦੇਂਦੇ ।ਜਿਸ ਬੱਚੇ ਕੋਲ ਪਰਚੀ ਹੁੰਦੀ.....ਉਹ ਆਪਣੇ ਆਪ ਨੂੰ ਨਵਾਬ ਪਟੌਦੀ ਸਮਝਦਾ ....." ਤੂੰ ਚਾਹ ਲਿਆਉਣੀ......ਤੂੰ ਪਕੌੜੇ....ਤੂੰ ਟਾੱਫ਼ੀਆ.......
ਅਸੀ ਸਿੱਧਾ ਮਨੇਜਰ ਦੇ ਕਮਰੇ ਵਿੱਚ ਜਾਂਦੇ । ਇਕ ਵਾਰ ਮਨੇਜਰ ਦੇ 'ਹਾਂ ' ਕਰਨ ਦੀ ਦੇਰ ਹੁੰਦੀ । ਕੋਈ ਬਾਲਕੌਨੀ ਦੀਆਂ ਪੌੜੀਆਂ ਵੱਲ ਭੱਜਦਾ...ਕੋਈ ਬਾਕਸ ਦਾ ਬੂਹਾ ਭੰਨਣਾ ਸ਼ੁਰੂ ਕਰ ਦੇਂਦਾ । 'ਜੌਨੀ ਮੇਰਾ ਨਾਮ ' ਫਿਲਮ ਤਾ ਸੱਤ ਵਾਰ ਵੇਖੀ ਸੀ...
'ਅਚਾਨਕ' ਨਵੀਂ ਫ਼ਿਲਮ ਸੀ ।
ਕੁਝ ਚਿਰ ਪਹਿਲਾਂ ਰੀਲੀਜ਼ ਹੋਈ ਸੀ ।... ਵਿਨੋਦ ਖੰਨਾ ਨਾਇਕ ਸੀ....ਭਾਰਤੀ ਨਵੀਂ ਅਭੀਨੇਤਰੀ .....
ਬਹੁਤ ਰਸ਼ ।
ਹਾਊਸ ਫੁੱਲ ।
ਅਸੀ ਮਨੇਜਰ ਦੇ ਕਹਿਣ 'ਤੇ ਉਪਰੇਟਰ ਦੇ ਕਮਰੇ ਵਿੱਚ ।... ਜਿੱਥੇ ਪ੍ਰੋਜੈਕਟਰ ਤੇ ਫ਼ਿਲਮ ਚੱਲਦੀ.........
ਪਹਿਲੀ ਰੀਲ ਚਲਾ ਕੇ ਉਪਰੇਟਰ ਕਮਰੇ ਤੋਂ ਬਾਹਰ ਬੀੜੀ ਪੀਣ ਚਲਾ ਗਿਆ.....ਉਹ ਕਿਹੜਾ ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ.....
ਅਸੀ ਫਿਲਮ ਦੀਆਂ ਰੀਲਾਂ ਉਲਟ ਪੁਲਟ ਕਰ ਦਿੱਤੀਆ ।
ਦੂਜੀ ਰੀਲ ਲੱਗਣ ਦੀ ਦੇਰ ਸੀ.....ਹਾਲ ਸੀਟੀਆਂ ਅਤੇ ਗਾਹਲਾਂ ਨਾਲ ਭਰ ਗਿਆ ।....ਕਦੇ ਹੀਰੋ ਮਰ ਜਾਵੇ...ਕਦੇ ਹੀਰੋਇਨ....ਕੁਝ ਚਿਰ ਬਾਦ ਉਹ ਗਾਣਾ ਗਾਉਣ ਲੱਗ ਜਾਣ.....
ਕਿਸੇ ਦਰਸ਼ਕ ਨੂੰ ਸਮਝ ਨਾ ਆਈ
"ਬਈ,ਆਹ ਕਿਹੜੀ ਫ਼ਿਲਮ ਹੋਈ......."
ਦੂਜੇ ਦਿਨ ਹੀ ਫ਼ਿਲਮ ਦੇ ਪੋਸਟਰ ਉਤਰ ਗਏ.......
ਜਦ ਮਾਮਾ ਜੀ ਨੂੰ ਪਤਾ ਲੱਗਿਆ....ਤਾਂ ਬਹੁਤ ਗੁੱਸੇ ਹੋਏ......।
ਸਾਨੂੰ ਤਾਂ ਪਰਚੀ ਦੀ ਆਦਤ ਸੀ......।
' ਕੱਚੇ ਧਾਗੇ " ਫ਼ਿਲਮ.......। ਅਸੀ ਪਹਿਣ ਪੁਚਰ ਕੇ ਮਨੇਜਰ ਦੇ ਕਮਰੇ ਵਿੱਚ । ..ਫਿਰ ?
ਮਾਮਾ ਜੀ ਨੇ ਪਰਚੀ ਉੱਤੇ ਪ੍ਰਸ਼ਾਦ ਦੇਣ ਦੀ ਬੇਨਤੀ ਕੀਤੀ ਹੋਈ ਸੀ........
ਮਨੇਜਰ ਦਾ ਹੱਥ ਬਹੁਤ ਭਾਰਾ ਸੀ....
ਠਾਅ । ਠਾਅ । ਠਾਅ .......
ਬਹੁਤ ਮਿਊਜੀਕਲ ਅਵਾਜ਼ ਸੀ.....। ....
--------------------------------------------------------------------
ਰਾਤ ਨੂੰ ਮਾਮਾ ਜੀ ਨੇ ਪੁੱਛਿਆ-" ਕਿਹੋ ਜਿਹੀ ਲੱਗੀ ਫ਼ਿਲਮ...???.....
ਇਕ ਜਣਾ ਬੋਲਿਆ-" ਬਹੁਤ ਡਰਾਉਣੀ .......
-----------------------04122011--------------------------------------------
ਕਿਸੇ ਨੇ ਮਿਕਸਿੰਗ ਤਾਂ ਨਹੀਂ ਕਰਵਾਉਣੀ ???.....
ਫੇਬੁ
ਰਾਤ ਡੇਢ ਵਜੇ ਕਾਲ ਕਰ ਦੇਣਗੇ.....।
" ਯਾਰ ਉੱਠ । ਫਲਾਣੇ ਬੰਦੇ ਨੇ ਆਹ ਗੱਲ ਕਹਿ ਤੀ......."
" ਫਿਰ...."
"ਬਸ ਬੱਕਰੇ ਬੁਲਾ ਦੇ...."
" ਮੈਂ ਕਿਹੜਾ ਬਦਮਾਸ਼ ਹਾਂ.....
"ਵਕੀਲ ਤਾਂ ਏ...."
......
ਕੁਝ ਚਿਰ ਬਾਦ ਪਤਾ ਲੱਗਦਾ...
ਬਸ ਆਪਣੇ ਆਪ ਨੂੰ ਸਿਆਣਾ ਸ਼ੋਅ ਕਰਨ ਦੀ ਜਿੱਦ ਹੈ ।........
"ਕੋਈ ਨਾ । ਸਵੇਰੇ ਦੇਖ ਲਵਾਂਗੇ । "
"ਨਾ ਤੇਰੇ ਕੋਈ ਡਾਂਗ ਮਾਰ ਦਊ ?"
------------------------------------------------------
ਸੇਲ :ਸੈਕਂਡ ਹੈਂਡ ਕੰਮਪਿਊਟਰ : ਤੰਦਰੁਸਤ ਹਾਲਤ : ਵਾਜਿਬ ਕੀਮਤ ....
ਮੁਬਾਇਲ ਮੁਫ਼ਤ .....
--------------------30112011-----------------------
ਪਿਆਸ
........
ਇਕ ਵਾਰ ਇਕ ਕਾਂ ਸੀ । ਉਸਨੂੰ ਬਹੁਤ ਪਿਆਸ ਲੱਗੀ ਸੀ । ਅਚਾਨਕ ਉਸਨੇ ਇਕ ਘੜਾ ਦੇਖਿਆ । ਘੜੇ ਵਿੱਚ ਪਾਣੀ ਸੀ...........
ਸੱਚ :
ਇਕ ਵਾਰ ਇਕ ਕਾਂ ਸੀ । ਉਸਨੂੰ ਬਹੁਤ ਪਿਆਸ ਲੱਗੀ ਸੀ । ਅਚਾਨਕ ਉਸਨੇ ਇਕ ਘੜਾ ਦੇਖਿਆ । ਘੜਾ ਖਾਲੀ ਸੀ । ...........
*
ਪਤਾ ਨਹੀਂ ਕਦੋਂ ਮੀਂਹ ਪਵੇਗਾ ? .........
------------29112011------
ਨਵਾਂ ਸਾਇਲ....
ਮੈਂ ਕਾਗਜ਼ ਅਤੇ ਪੈੱਨ ਪਕੜ ਲਿਆ-" ਨਾਮ ? ਪਿਤਾ ਦਾ ਨਾਮ ? ਦਾਦੇ ਦਾ ਨਾਮ ? ਉਮਰ ? ਪਿੰਡ ?.......।"
ਉਹ ਪਿੰਡ ਦਾ ਨਾਮ ਸੁਣਕੇ ਖਿੱਝ ਗਿਆ । " ਨਾ ਮੈਂ ਤੁਹਾਨੂੰ ਪੇਂਡੂ ਦਿਖਦਾ ਹਾਂ ।"
ਕੀ ਕਹਿੰਦਾ..." ਨਹੀਂ । ਮੇਰਾ ਮਤਲਬ ...ਪਤਾ ? ......"
ਉਹ ਸ਼ਾਂਤ ਹੋ ਕੇ ਬੋਲਿਆ-" ਲਿਖੋ । ਮਾਡਲ ਟਾਊਨ ।......."
ਮੈਂ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਹੋ ਕੇ ਹਮਦਰਦੀ ਜਤਾਈ -" ਡਾਕਟਰ ਦਾ ਮੁੰਡਾ ਬਹੁਤ ਸਿਆਣਾ...ਜੇ ਦਾੜ੍ਹ ਕਢਵਾਉਣੀ ਸੀ ਤਾਂ ਉਸ ਕੋਲ ਚਲੇ ਜਾਣਾ ਸੀ । "
ਉਹ ਆਪਣੇ ਰੂਮਾਲ ਦੀ ਤਹਿ ਬਦਲ ਕੇ ਬੋਲਿਆ-"ਆਹ ਡਾਕਟਰ ਦੇ ਮੁੰਡੇ ਦਾ ਹੀ ਕੰਮ......
-----------------------------------------------------
ਕਿਸੇ ਦੀ ਦਾੜ੍ਹ ਤਾਂ ਨਹੀਂ ਦੁੱਖ ਰਹੀ....???
---------------20112011--------------------------
ਵਗਦੇ ਪਾਣੀ
ਜਿਗਰਾ ਕੀਤਾ
" ਤੁਹਾਨੂੰ ਲਾਸ਼ਾਂ ਕੋਲੋ ਡਰ ਨਹੀਂ ਲੱਗਦਾ....."
ਇਕ ਜਣੇ ਨੇ ਬਹੁਤ ਸ਼ਾਂਤ ਸੁਭਾਅ ਨਾਲ ਜਵਾਬ ਦਿੱਤਾ
-" ਨਹੀਂ । ਮੱਛੀਆਂ ਲਾਸ਼ਾਂ ਨੂੰ ਖਾਣ ਆਉਂਦੀਆ ...ਅਸੀ ਮੱਛੀਆਂ ਨੂੰ ਪਕੜ ਕੇ ਖਾਂਦੇ ਹਾਂ....ਹਿਸਾਬ ਬਰਾਬਰ.....।....
ਹੋਰ ਹਿੰਮਤ ਜਿਹੀ ਨਾਲ ਪੁੱਛਿਆ --
"ਪਰ ਇਹ ਲਾਸ਼ਾ ?"
ਉਹ ਹੋਰ ਵੀ ਸਹਿਜ ਹੋ ਕੇ ਦੱਸਣ ਲੱਗਿਆ-
" ਲਾਗਲੇ ਪਿੰਡਾਂ ਵਿੱਚ ਜਲ ਸਮਾਧੀ ਦਿੱਤੀ ਜਾਂਦੀ । "
"-ਪਰ ਕਿਨਾਰੇ ਤੇ ਲਾਸ਼ਾਂ?"
-ਸਭ ਨੂੰ ਪੱਥਰ ਬੰਨ ਕੇ ਦਰਿਆ ਵਿੱਚ ਪ੍ਰਵਾਹ ਕੀਤਾ ਜਾਂਦਾ....ਪਰ ਬਹੁਤ ਸਾਰੀਆ ਲਾਸ਼ਾਂ ਦੇ ਪੱਥਰ ਖੁੱਲ ਜਾਂਦੇ....ਤੇ ਲਾਸ਼ਾਂ ਕਿਨਾਰੇ ਤੇ ਲੱਗ ਜਾਂਦੀਆ ।"
...ਬੰਨ ਵੱਲ ਤੁਰੇ ਜਾਂਦੇ ਸਭ ਦੋਸਤ ....ਮੈਨੂੰ ਹਾਕਾ ਮਾਰ ਰਹੇ ਸਨ...
" ਆ ਜਾ ਹੁਣ....ਝੰਡਾ ਉਤਰਨ ਦਾ ਟਾਇਮ ਹੋ ਗਿਆ....।"
ਉਹਨਾਂ ਦਾ ਇਸ਼ਾਰਾ ਬਾਰਡਰ ਤੇ ਹੋਣ ਵਾਲੀ ਰੀਟਰੀਟ ਪਰੇਡ ਵੱਲ ਸੀ ।.......
ਸਾਲਾਂ ਦੇ ਸਾਲ ਗੁਜ਼ਰ ਗਏ....।ਪਰ ....
---------------------------------------------------------------------------
ਮਾਸਾ ਹਾਰੀਆ ਤੋਂ ਖ਼ਿਮਾ ਸਹਿਤ ।........
----------------------17112011-----------------------------------------
ਸ਼ਾਕਸ਼ਾਤ ਦਰਸ਼ਨ
ਮੈਂ ਤਾਂ ਮਿਲਖ਼ਾ ਸਿੰਘ ਦੀ ਤਸਵੀਰ ਦੇਖਦਾ ਸੀ....ਸ਼ਾਕਸ਼ਾਤ ਦਰਸ਼ਨ......ਪਤਨੀ ਨੇ ਪਿੱਛੋ ਅਵਾਜ਼ ਦਿੱਤੀ ।." ਪੰਡਿਤ ਜੀ । ਦੁੱਧ ਪੀ ਕੇ ਜਾਣਾ...." ਕਹਿੰਦਾ-" ਜੇਠ ਕੋ ਪਿਲਾ ਦੇਣਾ......
-----------------------------------------------------------------------------------------------
ਤਾਰਿਆਂ ਦਾ ਆਪਣਾ ਸੁਭਾਅ ਹੈ । ਨਹੀਂ......???..............
---------------------------------11112011--------------------------------------------------------------
ਗਰੰਟੀ
-------------------------------------------------------
ਰਾਮ । ਰਾਮ । ਰਾਮ ।........
---------------------31102011----------------------------------
- ਜ਼ੀਰੋ
-------------------------------------------------------------
ਅੱਜ ਮੈਨੂੰ ਭਾਰਤ ਦਾ ਪ੍ਰਧਾਨ ਮੰਤਰੀ ਜ਼ੀਰੋ ਲੱਗ ਰਿਹਾ ? ਜ਼ੀਰੋ ਨਹੀਂ...ਮਾਈਨਸ ਜ਼ੀਰੋ.....।ਮੈਂ ਸ਼ਰਾਬ ਵੀ ਨਹੀਂ ਪੀਂਦਾ...ਕੋਈ ਦੱਸ ਸਕਦਾ...ਕਿਉਂ.....???........
------------------22102011-------------------------------
ਕਠਿਨ ਰਸਤਾ
ਮੂਰਤ ਮੁਸਕਰਾ ਪਈ..........ਕੋਈ ਨਾ, ਤਥਾ ਅਸਤੂ.......। ....."
ਹੁਣ ਦਿਲ ਕਰਦਾ.....ਦੁਬਾਰਾ ਮੰਦਰ ਜਾਵਾਂ...." ਹੇ ਪ੍ਰਮਾਤਮਾ । ਮੁਹੱਬਤ ਦਾ ਰਸਤਾ ਬਹੁਤ ਕਠਿਨ ਹੈ । ਤੁਸੀ ਇਜ਼ਾਜ਼ਤ ਦਿਉ ਤਾਂ ਆਪਜੀ ਦੀ ਧੂਪ ਬੱਤੀ ਕਰ ਦਿਆ ਕਰਾਂ ?.....।
ਪਰ ਮੈਨੂੰ ਪਤਾ...ਕੀ ਹੋਵੇਗਾ......?
ਕੋਈ ਤੀਸਰਾ ਨੇਤਰ ਖੋਲ੍ਹ ਕੇ ਬੋਲੇਗਾ-" ਦੁਸ਼ਟ ਆਤਮਾ.....
-------------------------04092011---------------------------------------------------
ਅਯੁਰਵੈਦਿਕ ਕੋਫ਼ੀ
------------------------------------------------
ONCE IN A BLUE MOON : ਕਦੇ ਕਦੇ ।
----------01092011------------------------
ਕੈਫ਼ੀ ਵੀ ਕਵਿਤਾ ਲਿਖਣ ਲੱਗਿਆ.......
-------------------------------------------------
ਕਾਸ਼ ਫੇਸਬੁਕ ਤੇ ਕੋਈ ਜਾਨਵਰਾ ਦਾ ਡਾਕਟਰ ਹੁੰਦਾ
------------------------29082011-------------
ਤੀਰ
--------------------------------------------------------------------------------------------------
ਇਕ ਦਿਨ ਮੇਰਾ ਬੇਟਾ ਕਹਿੰਦਾ-" ਪਾਪਾ । ਮੈਂ ਦੁਸ਼ਹਿਰੇ ਵਾਲੇ ਦਿਨ ਰਾਮ ਦੀ ਸੈਨਾ ਵਿੱਚ ਸ਼ਾਮਿਲ ਹੋ ਜਾਵਾਂ ?.........
----------------------------------20082011----------------------------------------------------
No comments:
Post a Comment
opinion