web widgets

Sunday, 19 September 2010

ਰਾਤ





ਇਹ
ਰਾਤ ਦੀ
ਕਿਹੜੀ ਕਿਸਮ ਏ
ਜੋ
ਬੀਤਣ ਵਿਚ ਨਹੀਂ ਆਉਂਦੀ....

ਹਵਾ
ਸੌਣ ਲਈ ਕਹਿੰਦੀ ਏ
ਪਹਿਰੇਦਾਰ
ਜਾਗਣ ਲਈ....

ਆਖ਼ਰ
ਤੁਰ ਜਾਵੇਗੀ ਰਾਤ
ਆਖ਼ਰ
ਮੁੱਕ ਜਾਵੇਗੀ ਬਾਤ....

ਪਰ
ਇਹ ਪੀੜ ਦੀ
ਕਿਹੜੀ ਕਿਸਮ ਏ
ਜੋ
ਠਹਿਰਣ ਵਿਚ ਨਹੀਂ ਆਉਂਦੀ....

2 comments:

  1. ਰਾਤ ਗੁਨਾਹਾਂ ਲਈ ਉਕਸਾਓਂਦੀ ਏ
    ਫਿਰ ਕਹਿੰਦੀ ਏ
    "ਕੋਈ ਜਾਗ ਜਾਏਗਾ "
    ਸੋਚ ਦੀ ਇਹ ਕੇਹੀ
    ਪੇਤਲੀ ਤਹਿ ਹੈ
    ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰਨ ਦਿੰਦੀ
    ਇਸੇ ਲਈ ਕਈ ਵਾਰ
    ਖੁਦ ਨੂੰ ਰਾਤ ਦੇ ਹਵਾਲੇ ਕਰ ਕੇ
    ਬਾਹਰ ਨਿਕਲ ਆਓਂਦੇ ਹਾਂ
    ਓਹ ਜਿਵੇਂ ਚਾਹੇ
    ਵਰਤ ਲਵੇ

    ReplyDelete

opinion