web widgets

Sunday, 25 July 2010

ਦੋ ਸ਼ਬਦ


ਮੈਨੂੰ
ਦੋ ਸ਼ਬਦਾਂ
ਤੋਂ ਬਹੁਤ ਚਿੜ ਆਉਂਦੀ ਏ
'ਮੈਂ '
ਅਤੇ
'ਜੇ ' ਤੋਂ......


ਮੈਂ
ਮਨੁੱਖ ਨੂੰ ਖਾ ਜਾਂਦੀ ਏ
ਜੇ
ਭਵਿੱਖ ਨੂੰ....


ਮੈਂ
ਆਪਣੀਆਂ ਕਵਿਤਾਵਾਂ  ਦੇ
ਕਈ ਵਾਕ ਇਸ ਲਈ ਕੱਟੇ
ਕਿਉਂਕਿ
ਉਹ ਮੈਂ ਤੋਂ ਸ਼ੁਰੂ ਹੁੰਦੇ ਸਨ.....


ਜੇ ਕੋਈ
ਇਹ ਪੁੱਛੇ
ਹੁਣ ਕੀ ਕਰ ਰਿਹਾ ਏਂ
ਤਾਂ ਇਕ ਚੁੱਪ ਪਸਰ ਜਾਵੇਗੀ.......

1 comment:

  1. ਡਾ. ਸਾਹਿਬ,
    ਬਹੁਤ ਹੀ ਵਧੀਆ ਕਵਿਤਾ ....
    ਅੱਖਰ-ਅੱਖਰ ਸਹੀ ਹੈ।
    ਅਸੀਂ ਬਹੁਤ ਥੋੜਾ ਵੇਖਦੇ ਹਾਂ....ਥੋੜਾ ਜਿਉਂਦੇ ਹਾਂ....ਹਰ ਚੀਜ਼ 'ਚ ਸਾਨੂੰ ਸਿਰਫ਼ ਆਵਦਾ ਹੀ ਚਿਹਰਾ ਦਿਖਦਾ ਹੈ। ਇੱਕ ਕਲਾ ਹੈ ...ਜੇ ਓਹ ਸਿਖ ਲਈਏ ਤਾਂ "ਮੈਂ" ਤੋਂ "ਅਸੀਂ" ਬਣਨਾ ਆ ਜਾਵੇਗਾ।
    ਓਹ ਹੈ 'ਹਾਇਕੂ' ਲਿਖਣ-ਪੜ੍ਹਨ ਦੀ ਕਲਾ।

    ਹਰਦੀਪ

    ReplyDelete

opinion