ਮੈਂ
ਬਣ ਚੁੱਕਿਆਂ ਹਾਂ
ਕਿਸਨੇ ਬਣਾਇਆ ?
ਪਤਾ ਨਹੀਂ
ਰੱਬ ਨੇ
ਮਾਪਿਆਂ ਨੇ
ਜਾਂ ਖੁਦ ਹੀ
ਆਪਣੇ ਆਪ ਨੂੰ
ਸਾਹ ਲਵਾਂ
ਜਾਂ ਚੁੱਪ ਰਹਾਂ
ਕੀ ਫ਼ਰਕ ਪੈਂਦਾ ਹੈ....
ਮੈਂ ਹਾਂ
ਤਾਂ ਹਾਂ
ਮੇਰੀ ਹੋਂਦ ਨੂੰ ਕੋਈ ਕਬੂਲੇ
ਜਾਂ ਨਾ....
ਮੈਂ
ਇਸ ਬ੍ਰਹਿਮੰਡ ਦਾ ਹਿੱਸਾ ਹਾਂ
ਤੱਤ ਹਾਂ
ਆਤਮਾ ਹਾਂ
ਦੋ ਹਿੱਸਿਆਂ 'ਚ ਵੰਡਿਆ
ਤਾਂ ਅੱਧਾ ਅੱਧਾ ਹੋ ਜਾਵਾਂਗਾ
ਚਾਰ ਹਿੱਸਿਆਂ 'ਚ ਕੱਟਿਆਂ ਤਾਂ
ਚੋਥਾਈ ਚੋਥਾਈ
ਤੁਸੀ ਵੰਡ ਵੰਡ ਕੇ
ਕੱਟ ਕੱਟ ਕੇ
ਥੱਕ ਜਾਓਗੇ
ਪਰ ਮੈਂ ਰਹਾਂਗਾ..
ਟੁਕੜਾ ਟੁਕੜਾ
ਕਣ ਕਣ
ਕੋਈ ਦੇਖੇ ਜਾਂ ਨਾ ਦੇਖੇ
ਇਹ ਸੋਚਣਾ ਫ਼ਜੂਲ ਏ...
ਜੇ
ਆਤਮਾ ਯਾਤਰਾ 'ਤੇ ਤੁਰੀ
ਤਾਂ ਤੱਤ ਰਹਿਣਗੇ
ਰਾਖ਼ 'ਚ
ਮਿੱਟੀ 'ਚ
ਫਿਰ ਵੀ ਹੋਵਾਂਗਾ
ਕਿਸੇ ਨਾ ਕਿਸੇ
ਵਸਤੂ 'ਚ
ਬਦਲਣਾ ਮੇਰਾ ਸੁਭਾਅ ਏ...
ਤੇ ਜੇ
ਆਤਮਾ ਨਾਲ ਤੁਰ ਪਿਆ
ਤਾਂ ਵੀ ਰਹਾਂਗਾ
ਕਿਉਂਕਿ
ਆਤਮਾ ਕਦੇ ਮਰਦੀ ਨਹੀਂ....
ਮੈਂ
ਬ੍ਰਹਿਮੰਡ ਦਾ ਭਾਗ ਹਾਂ
ਜੇ ਕੋਈ ਚੁੱਕ ਕੇ ਬ੍ਰਹਿਮੰਡ
ਤੋਂ ਬਾਹਰ ਸੁੱਟੇ
ਤਾਂ ਵੀ ਰਹਾਂਗਾ
ਬ੍ਰਹਿਮੰਡ
ਤੋਂ ਬਾਹਰ ...
ਮੇਰਾ ਸਾਰ ਇਹ ਹੈ
ਮੈਂ ਜੋ ਉਤਪੰਨ ਹੋ ਗਿਆ ਹਾਂ
ਤਾਂ
ਆਖ਼ਰ ਤਕ ਰਹਾਂਗਾ
ਮੈਂ
ਮਰ ਨਹੀਂ ਸਕਦਾ
ਮੈਂ ਅਮਰ ਹਾਂ
ਚਾਹੇ ਸਾਹ ਲਵਾਂ
ਜਾਂ ਚੁੱਪ ਰਹਾਂ...
Bhut hee vadhia te bemisal hai ih nazam ! Mere khial vich mar ke vi adami oorja de roop vich brehmand vich hee rehanda hai shaed, iston bahar nahin janda. Any way bahut khoobsoorat udan hai.........vadhai hove.
ReplyDeleteਬਦਲਣਾ ਮੇਰਾ ਸੁਭਾਅ ਏ...
ReplyDeleteਤੇ ਜੇ
ਆਤਮਾ ਨਾਲ ਤੁਰ ਪਿਆ
ਤਾਂ ਵੀ ਰਹਾਂਗਾ
ਕਿਉਂਕਿ
ਆਤਮਾ ਕਦੇ ਮਰਦੀ ਨਹੀਂ....
ਸੁਸ਼ੀਲ ਜੀ ਤੁਹਾਦੀਯਾ ਨਜ਼ਮਾਂ ਚ ਉੰਨੀ ਹੀ ਗਹਰਾਈ ਹੈ ਜਿੰਨੀ ਤੁਹਾਦੀਯਾਂ ਅਖਾਂ ਚ ......!!
very deep...
ReplyDelete