web widgets

Saturday, 5 June 2010

ਗ਼ਜ਼ਲ


ਸਮੇਂ ਦਾ ਕੋਈ ਜਨੂੰਨ ਸੀ ਬਸ,ਤੂੰ ਭੁੱਲ ਜਾਵੀਂ ਉਹਨਾਂ ਛਿਣਾਂ ਨੂੰ ।
ਨਾ ਤੇਰੀ ਅੱਗ ਨੂੰ ਕੋਈ ਹਯਾ ਸੀ,ਨਾ ਸ਼ਰਮ ਸੀ ਮੇਰੇ ਪਾਣੀਆਂ ਨੂੰ ।

ਹਜਾ਼ਰ ਵਾਰੀ ਸਿਤਾਰ ਚੁੱਕੀ,ਅਨੇਕ ਵਾਰੀ ਅਲਾਪ ਛੇੜੇ,
ਮੇਰੀ ਕਲਾ ਵਿੱਚ ਕੋਈ ਕਮੀ ਸੀ,ਨਚਾ ਨਾ ਸਕਿਆ ਮੈਂ ਝਾਂਜਰਾਂ ਨੂੰ ।

ਮੇਰੇ ਲਹੂ ਵਿੱਚ ਕੋਈ ਕਸਕ ਸੀ,ਤੇਰੇ ਲਹੂ ਵਿੱਚ ਕੋਈ ਹਵਸ ਸੀ,
ਮੈਂ ਸਾਗਰਾਂ ਨੂੰ ਹੰਗਾਲ ਦੇਂਦਾ,ਤੂੰ ਸਮਝ ਸਕਦੀ ਜੇ ਰਿਸ਼ਤਿਆਂ ਨੂੰ ।

ਹਰਿੱਕ ਸ਼ਰਾਰਤ ਨੂੰ ਸਮਝਦਾ ਹਾਂ, ਹਰਿੱਕ ਚਲਾਕੀ ਨੂੰ ਜਾਣਦਾ ਹਾਂ ,
ਜੇ ਆਪਣਿਆਂ ਨੇ ਉਦਾਸ ਕੀਤਾ,ਕੀ ਦੋਸ਼ ਦੇਣਾ ਬਿਗਾਨਿਆਂ ਨੂੰ ।

ਤੂੰ ਮੈਨੂੰ ਕੁਝ ਵੀ ਦਿਖਾ ਨਾ ਸਕਿਆ,ਮੈਂ ਤੈਥੋਂ ਕੁਝ ਵੀ ਲੁਕਾ ਨਾ ਸਕਿਆ ,
ਤੂੰ ਚਾਬੀਆਂ ਨਾਲ ਪਿਆਰ ਕੀਤਾ, ਮੈਂ ਤੋੜ ਦਿੱਤਾ ਏ ਤਾਲਿਆਂ ਨੂੰ ।

5 comments:

  1. ਜੇ ਤੇਰੇ ਪਾਣੀਆਂ ਨੂੰ ਸ਼ਰਮ ਨਾਂ ਕੋਈ ਹੁੰਦੀ
    ਤਾਂ ਮੇਰੀ ਪਿਆਸ ਤੜਪ ਤੜਪ ਕੇ ਕਿਓਂ ਮਰਦੀ

    ਅਸੀਂ ਮੁਖੌਟਿਆਂ ਦੇ ਭਰਮ ਹੇਠ ਜਿਓਂਦੇ ਹਾਂ
    ਕੀ ਕੋਈ ਅਖ ਵੀ ਸਾਨੂੰ ਪਛਾਣ ਨਾਂ ਸਕਦੀ

    ReplyDelete
  2. well done bhaji keep up the good work

    ReplyDelete
  3. ultimate one....
    thahudi kalm nu sijda......

    ReplyDelete
  4. Bahut Khoob....
    Really,your thoughts are beyond one's imagination. It is rightly said that a Poes reaches where God can't.

    ReplyDelete

opinion