ਤੇਰੇ ਬਗੈਰ ਮੁੱਕੀਆਂ ਕਿੰਨੀਆਂ ਕੁ ਹਸਰਤਾਂ ?
ਮੇਰੀ ਤਾਂ ਹਿੱਕ ਨੂੰ ਚੁੱਭਣ ਹੁਣ ਤਾਂ ਇਹ ਧੜਕਣਾਂ ।
ਆਪਣਾ ਵਜ਼ੂਦ ਆਪੇ ਹੀ ਸਾਂਭਣਾ ਪਵੇ,
ਚਾਹਤ ਦੇ ਰਸਤਿਆਂ ਵਿੱਚ ਹੁੰਦੀਆਂ ਨੇ ਤਿਲਕਣਾਂ।
ਤੈਨੂੰ ਕੋਈ ਨਗਰ ਵੀ ਮਾਫ਼ਕ ਨਾ ਆਏਗਾ,
ਤੇਰੇ ਜ਼ਿਹਨ 'ਚ ਜਦ ਤਕ ਵੱਸੀਆਂ ਨੇ ਭਟਕਣਾਂ ।
ਜਿੱਦਾਂ ਬਹਾਰ ਆਈ, ਓਦਾਂ ਗੁਜ਼ਰ ਗਈ,
ਪੱਤਝੜ ਦੇ ਮੌਸਮਾਂ ਵਿੱਚ ਟੁੱਟੀਆਂ ਨੇ ਨੀਂਦਰਾਂ ।
ਤੈਨੂੰ ਜਗਾਣ ਖ਼ਾਤਰ ਕਿੰਨਾਂ ਕੁ ਨੱਚਦੀਆਂ,
ਆਖ਼ਰ ਤਾਂ ਝਾਂਜਰਾਂ ਵੀ ਹੁੰਦੀਆਂ ਨੇ ਝਾਂਜਰਾਂ ।
ਰਹੇਜਾ ਜੀ,ਬੜੀ ਪਿਆਰੀ ਅਤੇ ਸੰਜੀਦਾ ਗਜ਼ਲ ਹੈ।ਮੈਨੂੰ ਅਜਿਹੀਆਂ ਗਜ਼ਲਾਂ ਹਮੇਸ਼ਾ ਚੰਗੀਆਂ ਲਗਦੀਆਂ ਹਨ।
ReplyDeleteਆਪਣੇ-ਆਪ ਨਾਲ ਸੰਵਾਦ ਕਰਨ ਵਰਗੇ ਭਾਵ....ਚਸ਼ਮੇ ਦੇ ਸ਼ੱਫ਼ਾਫ ਪਾਣੀ ਵਰਗੇ |
ReplyDeleteਰਹੇਜਾ ਸਾਹਿਬ,ਖੂਬਸੂਰਤ ਗ਼ਜ਼ਲ ਲਈ ਮੁਬਾਰਕਾਂ |ਸ਼ੈਅਰਾਂ ਨੇ ਮਨ 'ਤੇ ਅਸਰ ਕੀਤੈ
ReplyDeleteਬਿਲਕੁੱਲ ਸੁੰਨ ਹਾਂ ਰਹੇਜਾ ਸਰ ਜੀ ...
ReplyDeleteਆਪਣਾ ਵਜ਼ੂਦ ਆਪੇ ਹੀ ਸਾਂਭਣਾ ਪਵੇ,
ਚਾਹਤ ਦੇ ਰਸਤਿਆਂ ਵਿੱਚ ਹੁੰਦੀਆਂ ਨੇ ਤਿਲਕਣਾ ।
ਤੈਨੂੰ ਜਗਾਣ ਖ਼ਾਤਰ ਕਿੰਨਾਂ ਕੁ ਨੱਚਦੀਆਂ,
ਆਖ਼ਰ ਤਾਂ ਝਾਂਜਰਾਂ ਵੀ ਹੁੰਦੀਆਂ ਨੇ ਝਾਂਜਰਾਂ ......ਕੋਈ ਕਿੱਥੋਂ ਸ਼ਬਦ ਲਿਆਵੇ ਅਜਿਹੀ ਤਰੀਫ਼ ਕਰਨ ਲਈ...???
- Jatinder Lasara
Dil nu choo gyee ..........bahut khubsoorat
ReplyDelete