web widgets

Monday, 10 May 2010

ਬੱਚੇ

ਬੱਚੇ ਖੇਡ ਰਹੇ ਨੇ
ਸੁੰਦਰ
ਨਟਖ਼ਟ
ਮਾਸੂਮ......

ਪਰ
ਕੁਝ ਬੱਚੇ ਹੀ ਹੋਣਗੇ
ਮੰਤਰੀ
ਅਫ਼ਸਰ
ਸਨਅਤਕਾਰ
ਤੇ ਵੱਡੀ ਮਾਤਰਾ ਵਿਚ ਕਰਨਗੇ
ਕਤਲ
ਚੋਰੀਆਂ
ਬਲਾਤਕਾਰ...

ਬਸ ਕੁਝ ਬੱਚੇ ਹੀ
ਹੋਣਗੇ ਦੇਸ਼ ਦਾ ਭਵਿੱਖ
ਬਾਕੀ ਦੇ ਅਵਾਰਾ ਘੰਮਣਗੇ
ਨਸ਼ਿਆਂ 'ਚ ਡੁੱਬਣਗੇ...

ਬੱਚੇ ਖੇਡ ਰਹੇ ਨੇ
ਸੁੰਦਰ
ਨਟਖ਼ਟ ਮਾਸੂਮ...

No comments:

Post a Comment

opinion