ਹੇ ਕ੍ਰਿਸ਼ਨ
ਮੈਨੂੰ ਮਾਫ਼ ਕਰ ਦਿਓ
ਮੈਂ ਆਪਣਿਆਂ ਦਾ ਸਾਹਮਣਾ ਨਹੀਂ ਕਰ ਸਕਦਾ
ਕਿਉਂਕਿ-
ਮੈਂ ਜਾਣਦਾ ਹਾਂ
ਕਿਸੇ ਨਾ ਕਿਸੇ ਗ਼ਲਤੀ ਵਿਚ
ਮੇਰਾ ਵੀ ਕਿਤੇ ਕਸੂਰ ਹੋ ਸਕਦਾ ਏ...
ਮੈਨੂੰ
ਆਤਮਾ ਤੇ ਸਰੀਰ ਦੀ ਬਾਤ ਨਾ ਪਾਓ
ਮੈਨੂੰ
ਜਬਾੜਿਆਂ 'ਚ ਸਿਮਟੀ ਸ੍ਰਿਸ਼ਟੀ ਨਾ ਵਖਾਓ
ਮੈਂ ਨਾ ਤਾਂ ਹਸਤਨਾਪੁਰ ਜਿੱਤਣਾ ਏ
ਨਾ ਹੀ ਕਿਸੇ ਦੁਸਾਸ਼ਨ ਨੂੰ ਸਬਕ ਸਿਖਾਣਾ ਏ
ਹਾਂ । ਜੇਕਰ ਮੈਂ ਯੁੱਧ ਕਰਨਾ ਵੀ ਹੋਇਆ
ਤਾਂ ਫਿਰ
ਆਪਣਾ ਤਰਕਸ਼ ਆਪ ਟੰਗਾਂਗਾ
ਆਪਣਾ ਬਾਣ ਆਪ ਚੁੱਕਾਂਗਾ
ਆਪਣਾ ਤਿਲਕ ਆਪ ਕਰਾਂਗਾ
ਆਪਣਾ ਰੱਥ ਆਪ ਹੱਕਾਂਗਾ
ਭਗਵਾਨ ਨਾਲ ਤਾਂ ਕੋਈ ਵੀ ਜਿੱਤ ਸਕਦਾ ਏ.
PaInTinG :sUsHil RaHeJa
ਕਮਾਲ ਦੀ ਹਿੰਮਤ ਹੈ ,ਵੰਗਾਰ ਹੈ ਇਹਨਾਂ ਸ਼ਬਦਾਂ ਵਿੱਚ
ReplyDelete