web widgets

Tuesday, 23 March 2010

ਸ਼ੂਟਿੰਗ

ਅਨੰਤ ਸਮਿਆਂ ਤੋਂ
ਧਰਤੀ ਦੀ ਹਿੱਕ 'ਤੇ
ਸ਼ੂਟਿੰਗ
ਚੱਲ ਰਹੀ ਏ ।

ਹਵਾਵਾਂ ਦੇ ਗੀਤ
ਦਰਿਆ ਗਾ ਰਹੇ ਨੇ
ਰੁੱਖਾਂ ਲਈ
ਪੰਛੀ ਧੁਨ ਵਜਾ ਰਹੇ ਨੇ ।

ਸਪਾਟ ਬੁਆਏ
ਏਧਰ ਓਧਰ ਭੱਜ ਰਹੇ ਨੇ
ਕਿਧਰੇ ਦਰਖ਼ਤ
ਕਿਧਰੇ ਬਜ਼ਾਰ
ਸੱਜ ਰਹੇ ਨੇ ।

ਕੋਈ ਚਾਹ ਦੀ ਪਿਆਲੀ ਚੁੱਕਦਾ ਏ
ਕੋਈ ਕੁਰਸੀ ਛਾਂਵੇ ਰੱਖਦਾ ਏ
ਕੋਈ ਖਾਣਾ ਪਕਾ ਰਿਹਾ ਏ
ਕੋਈ ਪੱਖਾ ਲਗਾ ਰਿਹਾ ਏ ।

ਇਸ ਫ਼ਿਲਮ ਦੇ ਅਣਗਿਣਤ ਪਾਤਰ ਨੇ
ਕੁਝ ਭੋਲੇ, ਕੁਝ ਸ਼ਾਤਰ ਨੇ
ਚੰਨ ਲਾਇਟ ਜਗਾਉਂਦਾ ਏ
ਸੂਰਜ ਟਰਾਲੀ ਘੁਮਾਉਂਦਾ ਏ ।

ਨਿਰਦੇਸ਼ਕ ਸਦਾ ਮੌਨ ਰਹਿੰਦਾ ਏ
ਕੈਮਰਾ ਸਦਾ ਆੱਨ ਰਹਿੰਦਾ ਏ ।

2 comments:

  1. All the world's a stage,/
    And all the men and women merely players;/
    They have their exits and their entrances,/
    And one man in his time plays many parts ...
    (Shakespeare)

    ReplyDelete

opinion