ਮੈਨੂੰ ਪਤਾ ਸੀ
ਮੈਂ ਜਿਸ ਰਾਹ 'ਤੇ ਚਲਿੱਆ ਹਾਂ
ਉਹ ਕੁੱਤਿਆਂ ਨਾਲ ਭਰਿਆ ਸੀ
ਮੈਂ ਜਾਣਦਾ ਸੀ
ਉਹ ਮੈਨੂੰ ਵੱਢ ਖਾਣਗੇ
ਤੇ ਮੇਰੇ ਮਗਰ ਆਖ਼ਰ ਤਕ ਜਾਣਗੇ
ਪਰ
ਮੇਰੇ ਕੋਲ ਕੋਈ ਚਾਰਾ ਨਾ ਬਚਿਆ ਸੀ
ਮੈਂ ਤਦ ਹੀ ਕੁੱਤਿਆ ਵਾਲਾ ਰਾਹ ਫੜਿਆ ਸੀ
ਮੇਰੀ ਕੀ ਮਜਬੂਰੀ ਸੀ ?
ਮੇਰਾ ਪੁੱਜਣਾ ਬਹੁਤ ਜ਼ਰੂਰੀ ਸੀ
ਤੇ ਫਿਰ ਇੰਜ ਹੀ ਹੋਇਆ
ਉਨ੍ਹਾਂ ਨੇ ਮੇਰੇ ਵਸਤਰਾਂ ਨੂੰ ਪਾੜਿਆ
ਤੇ ਮੇਰੇ ਅੰਗਾਂ ਨੂੰ ਨੋਚਿਆ
ਮੈਂਨੂੰ ਇਸ ਗੱਲ ਦਾ ਗਿਲਾ ਨਹੀਂ
ਕਿ ਮੇਰੇ ਜ਼ਖ਼ਮਾਂ 'ਚੋਂ ਲਹੂ ਰਿਸ ਰਿਹਾ ਏ
ਤੇ ਮੇਰਾ ਨੰਗ ਸਭ ਨੂੰ ਦਿਸ ਰਿਹਾ ਏ
ਮੈਨੂੰ ਤਾਂ ਇਸ ਗੱਲ ਦਾ ਦੁੱਖ ਏ
ਕਿ ਮੈਂ ਜਦੋਂ ਕੁੱਤਿਆਂ ਵਾਲਾ ਰਾਹ ਚੁਣਿਆ ਸੀ
ਤਾਂ ਡਾਂਗ ਚੁੱਕਣੀ ਕਾਹਤੋ ਭੁੱਲਿਆ ਸੀ
No comments:
Post a Comment
opinion