web widgets

Sunday, 20 December 2009

ਗ਼ਜ਼ਲ / ਡਾ ਸੁਸ਼ੀਲ ਰਹੇਜਾ



ਤੂੰ ਨਾ ਅੱਧੀ ਰਾਤ ਤੀਕਰ ਤਾਰਿਆਂ ਨੂੰ ਦੇਖਿਆ ਕਰ
ਮੇਰੇ ਬਾਰੇ ਜੇ ਨਹੀਂ ਤਾਂ ਆਪਣੇ ਬਾਰੇ ਸੋਚਿਆ ਕਰ........

ਹੁਣ ਤਾਂ ਮੇਰੀ ਛਾਤੀ ਨੂੰ ਇਹ ਧੜਕਣਾਂ ਵੀ ਚੁਭਦੀਆਂ ਨੇ
ਤੂੰ ਵੀ ਟੁੱਟਦੇ ਰਿਸ਼ਤਿਆਂ ਦਾ ਦਰਦ ਥੋੜ੍ਹਾ ਸਮਝਿਆ ਕਰ.........

ਜਿਸਨੂੰ ਆਪਣੇ ਪਾਣੀਆਂ ਤਕ ਦਾ ਵੀ ਚੇਤਾ ਭੁੱਲ ਗਿਆ ਏ
ਉਸ ਸਮੁੰਦਰ ਦੀ ਮੁਹੱਬਤ ਵਿੱਚ ਨਾ ਏਨਾਂ ਤੜਪਿਆ ਕਰ.....

ਮੈਂ ਸਧਾਰਣ ਆਦਮੀ ਹਾਂ,ਮੈਂ ਵੀ ਕਿਧਰੇ ਡੋਲ ਸਕਦਾ
ਮੈਨੂੰ ਪਰਖਣ ਵਾਸਤੇ ਹੀ ਹਰ ਸਮੇਂ ਨਾ ਪਰਖਿਆ ਕਰ.......

ਮੇਰੇ ਬਲਦੇ ਰੇਤਿਆਂ ਨੇ ਮੂਕ ਰਹਿਣਾ ਸਿੱਖ ਲਿਆ ਏ
ਤੂੰ ਕਦੇ ਤਾਂ ਦਰਿਆ ਬਣਕੇ ਮੇਰੇ ਤੀਕਰ ਪਹੂੰਚਿਆ ਕਰ......

No comments:

Post a Comment

opinion