web widgets

Wednesday, 16 December 2009

ਗ਼ਜ਼ਲ ਸੁਸ਼ੀਲ ਰਹੇਜਾ




ਜੇ ਜਰਾ ਵੀ ਦਰਦ ਹੁੰਦਾ ਪਾਣੀਆ ਦੇ ਵਾਸਤੇ
ਇਸ ਤਰਾਂ ਨਾ ਜਾਲ ਪਾਉਦਾ ਮਛਲੀਆਂ ਦੇ ਵਾਸਤੇ........

ਸ਼ਾਮ ਤੀਕਰ ਝੜ ਹੀ ਜਾਣੇ ਪੰਛੀਆਂ ਦੇ ਆਲ੍ਹਣੇ
ਬਿਰਖ਼ ਕੱਟੇ ਜਾ ਰਹੇ ਨੇ ਕੁਰਸੀਆਂ ਦੇ ਵਾਸਤੇ............

ਹਰ ਜਗ੍ਹਾ ਤੇ ਨਾ ਬਣਾਉ ਇਂਜ ਕਬਰਾਂ ਤੇ ਸਿਵੇ
ਮੁੱਕ ਨਾ ਜਾਵੇ ਧਰਤ ਕਿੱਧਰੇ ਹਾਲੀਆ ਦੇ ਵਾਸਤੇ......

ਧਾਗਿਆਂ ਦੇ ਨਾਲ ਬੱਝੀ ਜਿੰਦਗੀ ਦੀ ਹਰ ਅਦਾ
ਕਿਸ ਤਰਾਂ ਦੀ ਬੇਵਸੀ ਏ ਪੁਤਲੀਆਂ ਦੇ ਵਾਸਤੇ........

ਅੱਗ ਦਾ ਮੌਸਮ ਲੈ ਕੇ ਆਇਆ ਏਨੇ ਸਾਰੇ ਹਾਦਸੇ
ਇਕ ਵੀ ਨਗ਼ਮਾ ਲਿਖ ਨਾ ਸਕਿਆ ਤਿੱਤਲੀਆਂ ਦੇ ਵਾਸਤੇ....

PAINTING: dr sushil raheja

2 comments:

  1. Dr Raheja ji tuahada blog bahut hi piara hai kaee rang dekhan nu mile ethe. eh waali nazam bahut hi touchy hai. ...regards

    ReplyDelete
  2. Very good. your blog is certainly excellent! Jaswant Singh Aman

    ReplyDelete

opinion