web widgets

Saturday, 12 December 2009

ਗਜ਼ਲ /ਸੁਸ਼ੀਲ ਰਹੇਜਾ



ਮੈਂ ਲੱਖਾ ਵਾਰ ਹਾਕਾਂ ਮਾਰੀਆਂ ਨੇ
ਮੇਰੇ ਤੀਕਰ ਤਾਂ ਉਹ ਪੁੱਜਿਆ ਨਹੀਂ ਏ
ਮੈਂ ਕਿਸ ਦੇ ਪਾਣੀਆਂ ਨੂੰ ਪਿਆਰ ਕੀਤਾ
ਮੇਰੀ ਖ਼ਾਤਰ ਕੋਈ ਦਰਿਆ ਨਹੀਂ ਏ......

ਮੇਰਾ ਲਿਖਣਾ ਵੀ ਹੁਣ ਲਿਖਣਾ ਨਹੀਂ ਏ
ਮੇਰਾ ਗਾਉਣਾ ਵੀ ਹੁਣ ਗਾਉਣਾ ਨਹੀਂ ਏ
ਮੈਂ ਜੋ ਲਿਖਿਆ ਤੂੰ ਉਹ ਪੜ੍ਹਿਆ ਨਹੀਂ ਏ
ਮੈਂ ਜੋ ਗਇਆ ਤੂੰ ਉਹ ਸੁਣਿਆ ਨਹੀਂ ਏ.......

ਜੇ ਮੈਂ ਉਰਲੇ ਕਿਨਾਰੇ ਤੇ ਖੜ੍ਹਾ ਹਾਂ
ਜੇ ਤੂੰ ਪਰਲੇ ਕਿਨਾਰੇ ਤੇ ਖੜ੍ਹਾ ਏ
ਤੇਰੀ ਬੇੜੀ ਅਜੇ ਤੀਕਰ ਅਧੂਰੀ
ਤੇ ਮੈਥੋਂ ਪੁਲ ਕੋਈ ਬਣਿਆ ਨਹੀਂ ਏ.....

ਬੜੇ ਚਿਰ ਤੋਂ ਮੁਹੱਬਤ ਦੀ ਉਹ ਪੁਸਤਕ
ਕਿਸੇ ਸੰਦੂਕ ਵਿੱਚ ਦੱਬੀ ਪਈ ਏ
ਤੇਰੇ ਕੋਲੋਂ ਕਿਤੇ ਚਾਬੀ ਗੁਆਚੀ
ਤੇ ਮੈਥੋਂ ਜੰਦਰਾ ਟੁੱਟਿਆ ਨਹੀਂ ਏ.......

ਕਿਸੇ ਅੱਖ ਨੇ ਕਦੇ ਪੜ੍ਹਣਾ ਨਹੀਂ ਉਹ
ਕਿਸੇ ਕੰਨ ਨੇ ਕਦੇ ਸੁਣਨਾ ਨਹੀਂ ਉਹ
ਮੈਂ ਸਮਿਆਂ ਨੂੰ ਜਿਹੜਾ ਬਲਿਦਾਨ ਦਿੱਤਾ
ਕਿਸੇ ਦੀਵਾਰ ਤੇ ਲਿਖਿਆ ਨਹੀਂ ਏ........

3 comments:

  1. ਮੈਂ ਲੱਖਾ ਵਾਰ ਹਾਕਾਂ ਮਾਰੀਆਂ ਨੇ
    ਮੇਰੇ ਤੀਕਰ ਤਾਂ ਉਹ ਪੁੱਜਿਆ ਨਹੀਂ ਏ
    ਮੈਂ ਕਿਸ ਦੇ ਪਾਣੀਆਂ ਨੂੰ ਪਿਆਰ ਕੀਤਾ
    ਮੇਰੀ ਖ਼ਾਤਰ ਕੋਈ ਦਰਿਆ ਨਹੀਂ ਏ.....

    Be misaal likhde ho Sushil ji

    ReplyDelete
  2. really nice n deep...

    ReplyDelete

opinion