web widgets

Saturday, 11 July 2009

ਗ਼ਜ਼ਲ/ਸੁਸ਼ੀਲ ਰਹੇਜਾ

ਕੁੜੀ ਬੀਤੇ ਸਮਿਆਂ 'ਚ ਡੁੱਬੀ ਪਈ ਏ
ਤੇ ਗੱਡੀ ਸਟੇਸ਼ਨ ਤੇ ਰੁਕਦੀ ਪਈ ਏ

ਅਜੇ ਭੁੱਖ ਨਹੀਂ ਏ ਮਗਰਮੱਛ ਨੂੰ ਸ਼ਾਇਦ
ਜੇ ਮਛਲੀ ਨਦੀ ਵਿੱਚ ਤਰਦੀ ਪਈ ਏ

ਮੈਂ ਕਿਸ ਨੂੰ ਸਮੇਂ ਦੀ ਕਹਾਣੀ ਸੁਣਾਵਾਂ ?
ਘੜੀ ਦੀ ਹਰਿੱਕ ਸੂਈ ਲੱਥੀ ਪਈ ਏ

ਮੁਹੱਬਤ ਦੀ ਪੁਸਤਕ ਨੂੰ ਅਗਨੀ 'ਚ ਪਾ ਕੇ
ਉਹ ਬਚਿੱਆਂ ਦੇ ਕੰਮਾਂ 'ਚ ਰੁੱਝੀ ਪਈ ਏ

ਸਮੁੰਦਰ ਦੇ ਪਾਣੀ ਨੂੰ ਤਾਹਨਾ ਜਿਹਾ ਏ
ਜੇ ਬੇੜੀ ਬਰੇਤੇ 'ਚ ਖੁੱਭੀ ਪਈ ਏ

ਮੁਹੱਬਤ ਦੀ ਕੋਇਲ ਵਿਆਕੁਲ ਬੜੀ ਏ
ਕੀ ਗੁੰਮਿਆਂ ਏ ਉਸਦਾ,ਕੀ ਲੱਭਦੀ ਪਈ ਏ

ਮੈਂ ਕਿਸ ਨੂੰ ਹਿਲਾਵਾਂ ? ਮੈਂ ਕਿਸ ਨੂੰ ਜਗਾਵਾਂ ?
ਤੇਰੇ ਦਰ ਦੀ ਜੰਜੀਰ ਟੁੱਟੀ ਪਈ ਏ

1 comment:

opinion