web widgets

Sunday, 19 July 2009

ਗ਼ਜ਼ਲ / ਸੁਸ਼ੀਲ ਰਹੇਜਾ



ਤੈਨੂੰ ਇਕ ਪਲ ਲੱਗਿਆ ਗੁੰਝਲ ਪਾਵਣ ਵਿਚ
ਮੇਰੀ ਉਮਰਾ ਬੀਤ ਗਈ ਏ ਖੋਲ੍ਹਣ ਵਿਚ

ਮੈਂ ਉਸਨੂੰ ਜਿੰਨੀ ਵਾਰੀ ਹਾਕ ਲਗਾਈ
ਹਰ ਵਾਰੀ ਉਸਨੂੰ ਮੁਸ਼ਕਲ ਸੀ ਪਰਤਣ ਵਿਚ

ਮੇਰੀ ਰੂਹ ਤੇ ਕਿੰਨੇ ਚਿਰ ਤੋਂ ਗਰਦ ਪਈ
ਕੋਈ ਬੱਦਲ ਨਾ ਆਉਂਦਾ ਏ ਵੱਸਣ ਵਿਚ

ਮੈਨੂੰ ਅਕਸਰ ਉਹ ਵਸਤੂ ਚੇਤੇ ਆਉਂਦੀ
ਜਿਸਨੂੰ ਕਾਫ਼ੀ ਚਿਰ ਲੱਗਿਆ ਸੀ ਭੁੱਲਣ ਵਿਚ

ਮੇਰੀ ਰੂਹ ਨੂੰ ਤਨ ਦੇ ਵਸਤਰ ਚੁੱਭਦੇ ਨੇ
ਦਰਜ਼ੀ ਨੇ ਕੁਝ ਗਲਤੀ ਕੀਤੀ ਸੀਵਣ ਵਿਚ

painting:dr sushil raheja

1 comment:

opinion