web widgets

Sunday, 19 July 2009

ਗ਼ਜ਼ਲ / ਸੁਸ਼ੀਲ ਰਹੇਜਾ



ਹੁਣ ਤਾਂ ਥੋੜ੍ਹਾ ਆਪਣੇ ਬਾਰੇ ਸੋਚੀਏ
ਮਨ 'ਚ ਉੱਠੇ ਸੰਸਿਆਂ ਨੂੰ ਸਮਝੀਏ

ਹਾਲੇ ਤੀਕਰ ਬਿੰਦੂ ਲਾਗੇ ਭਟਕਦੀ
ਆਤਮਾ ਨੂੰ ਸੋਮਿਆਂ ਵਲ ਤੋਰੀਏ

ਨਾ ਜਿਨ੍ਹਾਂ ਨੂੰ ਕੋਈ ਚਾਬੀ ਲਗ ਸਕੀ
ਚਲ ਜੰਗਾਲੇ ਤਾਲਿਆਂ ਨੂੰ ਤੋੜੀਏ

ਅੰਬਰਾਂ ਤੇ ਸ਼ਬਦ ਕਿੰਨੇ ਘੁੰਮ ਰਹੇ
ਅੰਬਰਾਂ ਦਾ ਸ਼ਬਦ ਕਿਹੜਾ ਪਕੜੀਏ ?

ਆਤਮਾਂ ਤੇ ਭਾਰ ਬਣਦੇ ਜਾ ਰਹੇ
ਚਲ ਪੁਰਾਣੇ ਵਸਤਰਾਂ ਨੂੰ ਬਦਲੀਏ

No comments:

Post a Comment

opinion