
ਹਾਏ ਕਿੰਨੀ ਵਾਰੀ ਧੋਖ਼ਾ ਕੀਤਾ , ਆਪਣੇ ਪਿਆਰੇ ਪਾਠਕ ਨਾਲ ।
ਇਕ ਵੀ ਅੱਖਰ ਲਿਖ ਨਾ ਸਕਿਆ ਹੁਣ ਤਕ ਉਜਲੇ ਮਸਤਕ ਨਾਲ ।
ਖ਼ਬਰੇ ਪਾਗਲ ਸੁੰਮਾ ਹੇਠਾਂ ਕਿੰਨੇ ਜਿਸਮ ਲਿਤਾੜੇਗਾ,
ਅੱਗ ਦਾ ਅੱਥਰਾ ਘੌੜਾ ਜੇ ਨਾ ਰੁਕਿਆ ਰੂਹ ਦੇ ਚਾਬਕ ਨਾਲ ।
ਨਾ ਕੰਧਾਂ ਦਾ ਕੋਈ ਮਕਸਦ, ਨਾ ਛੱਤਾਂ ਦਾ ਕੋਈ ਕੰਮ,
ਹਰ ਖ਼ੰਡਰ ਹੀ ਘਰ ਹੁੰਦਾ ਏ, ਜੁੜ ਜਾਵੇ ਜੇ ਦਸਤਕ ਨਾਲ ।
ਉਹ ਵੀ ਰੰਗਾਂ ਬਾਰੇ ਕੋਈ ਥੀਸਜ਼ ਲਿਖਣਾ ਚਾਹੁੰਦਾ ਏ,
ਜਿਸ ਨੇ ਹਰ ਤਿੱਤਲੀ ਨੂੰ ਤੱਕਿਆ ਆਪਣੀ ਕਾਲੀ ਐਨਕ ਨਾਲ ।
ਆਖ਼ਰ ਇਕ ਦਿਨ ਵਰਕਾ ਵਰਕਾ ਹੋ ਕੇ ਖਿੱਲਰ ਜਾਵੇਗੀ,
ਇਕ ਝੱਖੜ ਦੀ ਕਾਹਦੀ ਯਾਰੀ ਖ਼ਾਬਾਂ ਵਾਲੀ ਪੁਸਤਕ ਨਾਲ।
A striking match !
ReplyDeleteਬਹੁਤ ਵਧੀਆ ਗ਼ਜ਼ਲ - ਨਵੇਂ ਬਿੰਬ, ਨਵੀਂ ਜ਼ਮੀਨ ਤੇ ਬਹੁਤ ਵਧੀਆ, ਡੂੰਘੇ ਤੇ ਪੈਣੇ ਸੰਕਲਪ - ਸਵਰਨ ਸਿੰਘ
ReplyDelete